ਡੇਰਾ ਸ਼ਰਧਾਲੂਆਂ ਵੱਲੋਂ ਹੜ੍ਹ ਪੀੜਤਾਂ ਦੀ ਮੱਦਦ ਅਤਿ ਸ਼ਲਾਘਾਯੋਗ: ਜਸਵੀਰ ਕੁਦਨੀ | Dera Sacha Sauda
ਸੰਗਰੂਰ (ਗੁਰਪ੍ਰੀਤ ਸਿੰਘ)। ਪਿਛਲੇ ਦਿਨੀਂ ਹਲਕਾ ਲਹਿਰਾਗਾਗਾ ਦੇ ਖਨੌਰੀ ਤੇ ਮੂਣਕ ਇਲਾਕਿਆਂ ਵਿੱਚ ਆਏ ਘੱਗਰ ਦੇ ਪਾਣੀ ਦਾ ਮੁਕਾਬਲਾ ਲੋਕਾਂ ਨੇ ਭਾਈਚਾਰਕ ਸਾਂਝ ਬਣਾ ਕੇ ਕੀਤਾ ਹੈ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤੇ ਹਨ। ਇਹ ਪ੍ਰਗਟਾਵਾ ਜਸਵੀਰ ਸਿੰਘ ਕੁਦਨੀ ਚੇਅਰਮੈਨ ਪੰਜਾਬ ਰਾਜ ਉਦਯੋਗਿਕ ਵਿਕਾਸ ਲਿਮ: ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕੀਤਾ। ਸ: ਕੁਦਨੀ ਨੇ ਕਿਹਾ ਕਿ ਸਾਡੇ ਇਲਾਕੇ ਵਿੱਚ ਇਸ ਵਾਰ ਆਏ ਹੜ੍ਹਾਂ ਕਾਰਨ ਵੱਡੇ ਪੱਧਰ ’ਤੇ ਜਨ ਜੀਵਨ ਅਸਤ-ਵਿਅਸਤ ਹੋਇਆ ਹੈ। (Dera Sacha Sauda)
ਉਨ੍ਹਾਂ ਕਿਹਾ ਕਿ ਪਿੰਡ ਕੁਦਨੀ, ਹਾਂਡਾ ਸਮੇਤ ਦਰਜ਼ਨਾਂ ਪਿੰਡ ਪਾਣੀ ਵਿੱਚ ਪੂਰੀ ਤਰ੍ਹਾਂ ਡੁੱਬ ਗਏ ਹਨ। ਪਿੰਡਾਂ ਦੇ ਆਸੇ-ਪਾਸੇ ਨੌਂ-ਨੌਂ ਫੁੱਟ ਪਾਣੀ ਵਿੱਚੋਂ ਲੰਘ ਕੇ ਸਮਾਜ ਸੇਵੀਆਂ ਨੇ ਜਿਸ ਤਰ੍ਹਾਂ ਦਾ ਹੌਸਲਾ ਦਿਖਾਇਆ ਉਸ ਤੋਂ ਮਹਿਸੂਸ ਹੋਇਆ ਕਿ ਹਾਲੇ ਲੋਕਾਂ ਵਿੱਚ ਇਨਸਾਨੀਅਤ ਮੌਜ਼ੂਦ ਹਨ।
ਇਹ ਵੀ ਪੜ੍ਹੋ : ਚਿੱਠੀਆਂ ਲਿਖਦੀ ਥੱਕ’ਗੀ ਸਰਕਾਰ, ਸਮੇਂ ਸਿਰ ਮੰਨ ਲੈਂਦਾ ਵਾਟਰ ਕਮਿਸ਼ਨ ਤਾਂ ਡੁੱਬਣੋਂ ਬਚ ਜਾਂਦਾ ਪੰਜਾਬ
ਉਨ੍ਹਾਂ ਕਿਹਾ ਕਿ ਖ਼ਾਸ ਕਰਕੇ ਜਿੱਥੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਜਿਸ ਤਰ੍ਹਾਂ ਹੜ੍ਹ ਪੀੜਤਾਂ ਲਈ ਲਗਾਤਾਰ ਚੌਵੀ ਘੰਟੇ ਲੰਗਰ ਦਾ ਪ੍ਰਬੰਧ ਕਰੀ ਰੱਖਿਆ, ਉਥੇ ਡੇਰਾ ਸ਼ਰਧਾਲੂਆਂ ਨੇ ਪਾਣੀ ਵਿੱਚ ਜਾ-ਜਾ ਕੇ ਹੜ੍ਹ ਪੀੜਤਾਂ ਦੀ ਸਿਰਫ਼ ਮੱਦਦ ਹੀ ਨਹੀਂ ਕੀਤੀ, ਸਗੋਂ ਉਨ੍ਹਾਂ ਦੇ ਸਾਮਾਨ ਨੂੰ ਵੀ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ। ਡੇਰਾ ਸ਼ਰਧਾਲੂਆਂ ਦੀ ਸੇਵਾ ਦਾ ਜਜ਼ਬਾ ਸ਼ਲਾਘਾਯੋਗ ਹੈ। ਇਸ ਤੋਂ ਇਲਾਵਾ ਹੋਰ ਵੀ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਹੜ੍ਹ ਪੀੜਤਾਂ ਦੀ ਦਿਲੋਂ ਮੱਦਦ ਕੀਤੀ ਗਈ, ਲੋਕਾਂ ਨੇ ਭਾਈਚਾਰਕ ਸਾਂਝ ਨਾਲ ਹੀ ਇਸ ਮੁਸੀਬਤ ਦਾ ਟਾਕਰਾ ਕੀਤਾ ਹੈ।
ਹੜ੍ਹ ਪੀੜਤ ਲੋਕਾਂ ਦੀ ਮੱਦਦ ਲਈ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਾ ਵੱਡਾ ਯੋਗਦਾਨ: ਗੁਰਚਰਨ ਸਿੰਘ
ਦਿੜ੍ਹਬਾ ਮੰਡੀ: ਬਲਾਕ ਸੰਮਤੀ ਮੈਂਬਰ ਗੁਰਚਰਨ ਸਿੰਘ ਹਰੀ ਕਾ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਦੀ ਮੱਦਦ ਕਰਨ ਵਿੱਚ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਦਾ ਬਹੁਤ ਵੱਡਾ ਯੋਗਦਾਨ ਹੈ। ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰਾਂ ਨੇ ਬੰਨ੍ਹ ਲਾਉਣ ਅਤੇ ਪਾਣੀ ਵਿਚ ਘਿਰੇ ਲੋਕਾਂ ਨੂੰ ਬਾਹਰ ਕੱਢਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਜ਼ੋਖਮ ਭਰੇ ਕੰਮ ਨੂੰ ਇਹ ਨੌਜਵਾਨ ਬੜੀ ਦਲੇਰੀ ਅਤੇ ਹੌਂਸਲੇ ਨਾਲ ਕਰਦੇ ਹਨ।