ਭਾਰਤ ਤੇ ਬੰਗਲਾਦੇਸ਼ ‘ਚ ਦੂਜਾ ਸੈਮੀਫਾਈਨਲ ਅੱਜ
ਬਰਮਿੰਘਮ, (ਏਜੰਸੀ) ਪਿਛਲਾਚੈਂਪੀਅਨ ਭਾਰਤ ਆਪਣੇ ਖਿਤਾਬ ਦਾ ਬਚਾਅ ਕਰਨ ਤੋਂ ਬਸ ਚੰਦ ਕਦਮ ਦੂਰ ਹੈ ਪਰ ਵੀਰਵਾਰ ਨੂੰ ਆਈਸੀਸੀ ਚੈਂਪੀਅੰਜ਼ ਟਰਾਫੀ ਦੇ ਦੂਜੇ ਸੈਮੀਫਾਈਨਲ ‘ਚ ਉਸ ਦੇ ਸਾਹਮਣੇ ਗੁਆਂਢੀ ਏਸ਼ੀਆਈ ਟੀਮ ਬੰਗਲਾਦੇਸ਼ ਹੋਵੇਗੀ ਜੋ ਇਸ ਵਾਰ ਵੱਡੇ ਉਲਟਫੇਰ ਦੀ ਤਲਾਸ਼ ‘ਚ ਹੈ ਅਤੇ ਅਜਿਹੇ ‘ਚ ਟੀਮ ਇੰਡੀਆ ਨੂੰ ਜਿਆਦਾ ਸਾਵਧਾਨੀ ਵਰਤਨੀ ਹੋਵੇਗੀ।
ਭਾਰਤ ਸਾਬਕਾ ਚੈਂਪੀਅਨ ਹੈ ਅਤੇ ਇਸ ਵਾਰ ਵੀ ਖਿਤਾਬ ਦਾ ਦਾਅਵੇਦਾਰ ਹੈ ਅਤੇ ਵਿਰਾਟ ਕੋਹਲੀ ਦੀ ਕਪਤਾਨੀ ‘ਚ ਲਗਾਤਾਰ ਕਮਾਲ ਕਰ ਰਿਹਾ ਹੈ ਜੋ ਆਪਣੇ ਅਹਿਮ ਸੈਮੀਫਾਈਨਲ ਮੁਕਾਬਲੇ ਤੋਂ ਠੀਕ ਪਹਿਲਾਂ ਫਿਰ ਤੋਂ ਆਈਸੀਸੀ ਇੱਕ ਰੋਜ਼ਾ ਰੈਂਕਿੰਗ ‘ਚ ਦੁਨੀਆ ਦੇ ਨੰਬਰ ਇੱਕ ਬੱਲੇਬਾਜ਼ ਬਣ ਗਏ ਹਨ ਭਾਰਤ ਨੇ ਪਾਕਿ ਨੂੰ ਪਹਿਲੇ ਮੈਚ ‘ਚ ਹਰਾਇਆ ਸੀ ਪਰ ਦੂਜੇ ਮੈਚ ‘ਚ ਅੰਡਰਡਾਗ ਸ੍ਰੀਲੰਕਾ ਨੇ ਉਸ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਸੀ।
ਦੱਖਣੀ ਅਫਰੀਕਾ ਖਿਲਾਫ ਸਗੋਂ ਟੀਮ ਇੰਡੀਆ ਨੇ ਤੁਰੰਤ ਆਪਣੀ ਗਲਤੀ ਸੁਧਾਰ ਲਈ ਅਤੇ ਲਗਭਗ ਇੱਕਤਰਫਾ ਅੰਦਾਜ਼ ‘ਚ ਉਸ ਨੂੰ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾਂ ਬਣਾਈ ਭਾਰਤੀ ਤੇਜ਼ ਗੇਂਦਬਾਜ਼ਾਂ ਦੀ ਇਸ ਮੈਚ ‘ਚ ਅਹਿਮ ਭੂਮਿਕਾ ਰਹੀ ਸੀ ਇਹ ਵੇਖਣਾ ਵੀ ਦਿਲਚਸਪ ਹੋਵੇਗਾ ਕਿ ਇਸ ਅਹਿਮ ਮੁਕਾਬਲੇ ‘ਚ ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਨੂੰ ਮੌਕਾ ਮਿਲਦਾ ਹੈ ਜਾਂ ਉਸ ਦੀ ਜਗ੍ਹਾ ਤੇਜ਼ ਗੇਂਦਬਾਜ਼ ਉਮੇਸ਼ ਨੂੰ ਜਗ੍ਹਾ ਦਿੱਤੀ ਜਾਂਦੀ ਹੈ ਜਿਨ੍ਹਾਂ ਨੇ ਅਭਿਆਸ ਮੈਚ ‘ਚ ਬੰਗਲਾਦੇਸ਼ ਨੂੰ 16 ਦੌੜਾਂ ‘ਤੇ ਤਿੰਨ ਝਟਕੇ ਦਿੱਤੇ ਸੀ।
ਉੱਥੇ ਭੁਵੀ ਨੇ ਵੀ ਤਿੰਨ ਵਿਕਟਾਂ ਲਈਆਂ ਸਨ ਟੂਰਨਾਮੈਂਟ ਤੋਂ ਪਹਿਲਾਂ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਅਭਿਆਸ ਮੈਚ ‘ਚ ਟੀਮ ਇੰਡੀਆ ਨੇ 324 ਦੌੜਾਂ ਦਾ ਵੱਡਾ ਸਕੋਰ ਬਣਾਇਆ ਅਤੇ ਟੀਚੇ ਦਾ ਪਿੱਛਾ ਕਰ ਰਹੀ ਵਿਰੋਧੀ ਬੰਗਲਾਦੇਸ਼ ਟੀਮ ਸਿਰਫ 84 ਦੌੜਾਂ ‘ਤੇ ਹੀ ਢੇਰ ਹੋ ਗਈ ਸੀ ਇਸ ਅਭਿਆਸ ਮੈਚ ‘ਚ ਭਾਰਤ ਨੂੰ 240 ਦੌੜਾਂ ਨਾਲ ਜਿੱਤਿਆ ਸੀ ਉਂਜ ਹੁਣ ਦੋਵੇਂ ਟੀਮਾਂ ਦਰਮਿਆਨ ਹੋਣ ਵਾਲਾ ਮੈਚ ਯਕੀਨੀ ਹੀ ਅਭਿਆਸ ਮੈਚ ਨਾਲੋਂ ਵੱਖ ਹੋਵੇਗਾ ਪਰ ਬੰਗਲਾਦੇਸ਼ ‘ਤੇ ਮਨੋਵਿਗਿਆਨਕ ਦਬਾਅ ਜ਼ਰੂਰ ਹੋਵੇਗਾ ਓਪਨਿੰਗ ‘ਚ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਦੀ ਜੋੜੀ ਭਰੋਸੇਮੰਦ ਰਹੀ ਹੈ ਇਸ ਤੋਂ ਇਲਾਵਾ ਸਟਾਰ ਆਲਰਾਊਂਡਰ ਯੁਵਰਾਜ ਸਿੰਘ ਤੋਂ ਵੀ ਇਸ ਮੈਚ ‘ਚ ਕਾਫੀ ਉਮੀਦਾਂ ਹਨ ਜੋ ਕਰੀਅਰ ਦਾ 300ਵਾਂ ਇੱਕ ਰੋਜ਼ਾ ਖੇਡਣ ਜਾ ਰਹੇ ਹਨ ਟੀਮ ਕੋਲ ਮਜ਼ਬੂਤ ਓਪਨਿੰਗ ਕ੍ਰਮ ਨਾਲ ਤਜ਼ਰਬੇਕਾਰ ਅਤੇ ਜਬਰਦਸਤ ਫਿਨੀਸ਼ਰ ਧੋਨੀ, ਪਾਂਡਿਆ ਅਤੇ ਜਡੇਜਾ ਵਰਗੇ ਹੇਠਲੇ ਕ੍ਰਮ ਦੇ ਭਰੋਸੇਮੰਦ ਸਕੋਰਰ ਵੀ ਹਨ।
ਦੂਜੇ ਪਾਸੇ ਮਸ਼ਰਫੇ ਮੁਰਤਜਾ ਦੀ ਟੀਮ ਵੀ ਭਾਰਤ ਖਿਲਾਫ ਆਪਣਾ ਪੂਰਾ ਜ਼ੋਰ ਲਾਵੇਗੀ ਜਿਸ ਨਾਲ ਪਿਛਲੇ ਕੁਝ ਮੈਚਾਂ ‘ਚ ਮੈਦਾਨ ਅਤੇ ਮੈਦਾਨ ਤੋਂ ਬਾਹਰ ਖਟਾਸ ਪੈਦਾ ਹੋ ਗਈ ਹੈ ਭਾਰਤ ਵਾਂਗ ਬੰਗਲਾਦੇਸ਼ ‘ਚ ਵੀ ਕ੍ਰਿਕਟ ਜਨੂੰਨ ਵਾਂਗ ਹੈ ਜਿਸ ਕੋਲ ਤਸਕੀਨ ਅਹਿਮਦ, ਸ਼ਾਕਿਬ ਅਲ ਹਸਨ, ਤਮੀਮ ਇਕਬਾਲ, ਮਹਿਮੂਦੁੱਲਾਹ ਅਤੇ ਮੁਸਤਾਫਿਜ਼ੁਰ ਰਹਿਮਾਨ ਵਰਗੇ ਮੈਚ ਜੇਤੂ ਖਿਡਾਰੀ ਹਨ ਨਿਊਜ਼ੀਲੈਂਡ ਖਿਲਾਫ ਮੈਚ ‘ਚ 33 ਦੌੜਾਂ ‘ਤੇ ਚਾਰ ਵਿਕਟਾਂ ਗੁਆਉਣ ਤੋਂ ਬਾਅਦ ਸ਼ਾਕਿਬ ਅਤੇ ਮਹਿਮੂਦੁਲੱਾਹ 224 ਦੌੜਾਂ ਦੀ ਦੂਹਰੀ ਸੈਂਕੜੇ ਵਾਲੀ ਸਾਂਝੇਦਾਰੀ ਨੂੰ ਬੰਗਲਾਦੇਸ਼ੀ ਟੀਮ ਦੀ ਬਹਾਦੁਰੀ ਹੀ ਕਿਹਾ ਜਾ ਸਕਦਾ ਹੈ ਉੱਥੇ ਤੇਜ਼ ਗੇਂਦਬਾਜ਼ ਮੁਸਤਾਫਿਜ਼ੁਰ ਦੀ ਕਟਰ ਦਾ ਸਾਹਮਣਾ ਕਰਨਾ ਭਾਰਤੀ ਬੱਲੇਬਾਜ਼ਾਂ ਲਈ ਚੁਣੌਤੀਪੂਰਨ ਹੋ ਸਕਦਾ ਹੈ।
ਦਬਾਅ ਭਾਰਤ ‘ਤੇ ਹੋਵੇਗਾ: ਅਸ਼ਰਫੁਲ
ਕੋਲਕਾਤਾ (ਏਜੰਸੀ) । ਭਾਰਤ ਭਾਵੇਂ ਬੰਗਲਾਦੇਸ਼ ਖਿਲਾਫ ਚੈਂਪੀਅੰਜ਼ ਟਰਾਫੀ ਦੇ ਸੈਮੀਫਾਈਨਲ ‘ਚ ਮੁੱਖ ਦਾਅਵੇਦਾਰ ਹੋਵੇ ਪਰ ਸਾਬਕਾ ਕਪਤਾਨ ਮੁਹੰਮਦ ਅਸ਼ਰਫੁਲ ਅਤੇ ਹਬੀਬੁਲ ਬਸ਼ਰ ਨੇ ਕਿਹਾ ਕਿ ਪਿਛਲੀ ਚੈਂਪੀਅਨ ਟੀਮ ਜਿਆਦਾ ਦਬਾਅ ‘ਚ ਹੋਵੇਗੀ ਬਸ਼ਰ ਨੇ ਬੰਗਲਾਦੇਸ਼ ਨੂੰ ਪੋਰਟ ਆਫ ਸਪੇਨ ‘ਚ 2007 ਵਿਸ਼ਵ ਕੱਪ ‘ਚ ਭਾਰਤ ‘ਤੇ ਜਿੱਤ ਦਿਵਾਈ ਸੀ, ਉਨ੍ਹਾਂ ਨੇ ਢਾਕਾ ਤੋਂ ਕਿਹਾ ਕਿ ਟੂਰਨਾਮੈਂਟ ‘ਚ ਇੱਥੋਂ ਤੱਕ ਪਹੁੰਚਣ ਤੋਂ ਬਾਅਦ ਅਸੀਂ ਹੁਣ ਫਾਈਨਲ ‘ਚ ਪਹੁੰਚਣ ਦੀ ਕੋਸ਼ਿਸ਼ ਕਰਨਾ ਚਾਹਵਾਂਗੇ।
ਭਾਰਤ ਪਿਛਲੀ ਚੈਂਪੀਅਨ ਹੈ, ਇਸ ‘ਚ ਕੋਈ ਸ਼ੱਕ ਨਹੀਂ ਕਿ ਉਹ ਕਾਫੀ ਦਬਾਅ ‘ਚ ਹੋਣਗੇ ਸਾਡੀ ਟੀਮ ਤਜ਼ਰਬੇਕਾਰ ਹੈ ਅਤੇ ਸਾਨੂੰ ਟੀਮ ਕੋਸ਼ਿਸ਼ ਦੇ ਤੌਰ ‘ਤੇ ਖੇਡਣਾ ਹੋਵੇਗਾ ਇਸ 44 ਸਾਲਾ ਨੇ ਕਿਹਾ ਕਿ ਉਨ੍ਹਾਂ ਦੇ ਗੇਂਦਬਾਜ਼ ਅਹਿਮ ਹੋਣਗੇ ਪਰ ਸਭ ਤੋਂ ਵੱਡਾ ਖਤਰਾ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਹੋਣਗੇ ਜਿਨ੍ਹਾਂ ਦੀ 2015 ਵਿਸ਼ਵ ਕੱਪ ਕੁਆਰਟਰ ਫਾਈਨਲ ‘ਚ 137 ਦੌੜਾਂ ਦੀ ਪਾਰੀ ਹੁਣ ਵੀ ਉਨ੍ਹਾਂ ਦੇ ਦਿਮਾਗ ‘ਚ ਹਨ ਉਨ੍ਹਾਂ ਨੇ ਕਿਹਾ ਕਿ ਸਾਨੂੰ ਸਿਰਫ ਵਿਕਟਾਂ ਦੀ ਜ਼ਰੂਰਤ ਨਹੀਂ ਸਗੋਂ ਸਾਨੂੰ ਸਟ੍ਰਾਈਕਰ ‘ਤੇ ਬਣੇ ਰਹਿਣਾ ਵੀ ਹੋਵੇਗਾ ਮੈਂ ਰੋਹਿਤ ਸ਼ਰਮਾ ਦਾ ਵੱਡਾ ਪ੍ਰਸੰਸਕ ਹਾਂ ਅਤੇ ਉਨ੍ਹਾਂ ਦੀ ਵਿਕਟ ਅਹਿਮ ਹੋਵੇਗੀ।