ਆਰਗੈਨਿਕ ਖਾਂਦੇ ਸੀ ਤਾਂ ਬਿਮਾਰੀਆਂ ਨਹੀਂ ਸਨ : Saint Dr. MSG 

ਆਰਗੈਨਿਕ ਖਾਂਦੇ ਸੀ ਤਾਂ ਬਿਮਾਰੀਆਂ ਨਹੀਂ ਸਨ : Saint Dr. MSG 

ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫਰਮਾਇਆ ਕਿ ਪਹਿਲਾਂ ਹੁੰਦਾ ਸੀ ਆਰਗੈਨਿਕ, ਹੁਣ ਕੁਝ ਡਾਕਟਰ ਸਾਹਿਬਾਨਾਂ ਨਾਲ ਗੱਲਾਂ ਚੱਲ ਰਹੀਆਂ ਸਨ ਕਿ ਪਹਿਲਾਂ ਅਸੀਂ ਗੱਲ ਆਪਣੀ ਕਰਾਂਗੇ, ਕਿਸੇ ਹੋਰ ਦੀ ਕਿਉਂ? 1972-73 ਤੋਂ 1978 ਦੀ ਗੱਲ ਹੋਵੇਗੀ ਤਾਂ ਪਿੰਡਾਂ ’ਚ ਕੋਈ ਡਾਕਟਰ ਹੀ ਨਹੀਂ ਹੁੰਦਾ ਸੀ ਕੋਈ ਜਾਣਦਾ ਹੀ ਨਹੀਂ ਸੀ ਕਿ ਬਿਮਾਰੀ ਕੀ ਹੈ? ਫਿਰ ਹੌਲੀ-ਹੌਲੀ ਆਰਐਮਪੀ ਜਾਂ ਜੋ ਵੀ ਹਨ, ਉਹ ਕੀ ਹਨ, ਉਨ੍ਹਾਂ ਦੀਆਂ ਡਿਗਰੀਆਂ ਤਾਂ ਪਤਾ ਨਹੀਂ, ਰਾਮ ਹੀ ਜਾਣੇ, ਪਰ ਇੱਕ ਥੈਲਾ ਜਿਹਾ ਜ਼ਰੂਰ ਹੁੰਦਾ ਹੈ, ਇਸ ਲਈ ਝੋਲੇ ਵਾਲਾ ਡਾਕਟਰ ਬੋਲਿਆ ਜਾਂਦਾ ਹੈ। ਕਦੇ-ਕਦੇ ਆਉਣ ਲੱਗੇ ਕਿਸੇ-ਕਿਸੇ ਪਿੰਡ ’ਚ ਅਦਰਵਾਈਜ਼ (ਨਹੀਂ ਤਾਂ) ਇਹ ਸੀ ਹੀ ਨਹੀਂ।

ਖਾਣ-ਪੀਣ ਏਨਾ ਵਧੀਆ ਕਿ ਕੋਈ ਬਿਮਾਰ ਹੁੰਦਾ ਹੀ ਨਹੀਂ ਸੀ ਹੋ ਜਾਂਦਾ ਤਾਂ ਦੇਸੀ ਨੁਸਖੇ ਹੁੰਦੇ ਸਨ, ਘਰ ’ਚ ਹੀ ਠੀਕ ਜ਼ਿਆਦਾ ਥਕਾਵਟ ਹੋ ਗਈ ਕੰਮ-ਧੰਦਾ ਕਰਦੇ ਗੁੜ ਖਾ ਕੇ ਦੁੱਧ ਪੀ ਲੈਂਦੇ ਸਨ ਫਿਰ ਲੱਗ ਜਾਂਦਾ ਕੰਮ ’ਤੇ, ਪਤਾ ਹੀ ਨਹੀਂ ਲੱਗਦਾ ਸੀ ਅੱਜ ਵਾਲੇ ਗੁੜ ’ਚ ਵੀ ਨਹੀਂ ਪਤਾ ਕਿ ਕੀ-ਕੀ ਅੜੰਗਾ ਪਾਇਆ ਹੋਇਆ ਹੈ

ਉਦੋਂ ਤਾਂ ਪਿਓਰ ਹੁੰਦਾ ਸੀ, ਗੁੜ ਨੂੰ ਸਾਫ ਕੀਤਾ ਜਾਂਦਾ ਸੀ ਭਿੰਡੀ ਦੇ ਪਾਣੀ ਨਾਲ, ਲੌਕੀ ਦੇ ਪਾਣੀ ਨਾਲ, ਸਾਡੇ ਵੀ ਇੱਥੇ ਗੰਨਾ ਵਗੈਰਾ ਹੁੰਦਾ ਸੀ, ਗੁੜ ਬਣਦਾ ਸੀ, ਤਾਂ ਇਹ ਚੀਜਾਂ ਅਸੀਂ ਦੇਖੀਆਂ ਹਨ ਕਿ ਇਹ ਹਨ ਸਹੀ ਅੱਜ ਕੱਲ੍ਹ ਮਸਾਲੇ ਬਣ ਗਏ ਹਨ ਕੱਚੇ ਕੇਲੇ ਨੂੰ ਪਲ ’ਚ ਪਕਾਅ ਦਿੱਤਾ ਜਾਂਦਾ ਹੈ, ਉਹ ਅਜੇ ਪੱਕਾ ਨਹੀਂ ਹੋਇਆ ਹੁੰਦਾ, ਪਹਿਲਾਂ ਹੀ ਪੀਲਾ ਹੋ ਜਾਂਦਾ ਹੈ ਅੰਦਰੋਂ ਹੋਰ ਵੀ ਗੰਢਾਂ ਜਿਹੀਆਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਤੁਸੀਂ ਖਾਂਦੇ ਹੋ ਬਹੁਤ ਸਵਾਦ ਲੈ ਕੇ ਪਰ ਅੰਦਰੋਂ ਗੰਢ ਜਿਹੀ ਬਣੀ ਪਈ ਹੁੰਦੀ ਹੈ ਤਾਂ ਕਹਿਣ ਦਾ ਮਤਲਬ ਖਾਣ-ਪੀਣ ’ਚ ਜ਼ਹਿਰ ਹੋ ਗਿਆ ਹੈ, ਦੇਖਣ ’ਚ ਜ਼ਹਿਰ ਹੋ ਰਿਹਾ ਹੈ, ਸੁਣਨ ’ਚ ਜ਼ਹਿਰ ਹੋ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here