30 ਸਾਲ ਪੁਰਾਣੇ ਕੇਸ ’ਚ ਸੀਬੀਆਈ ਕੋਰਟ ਦਾ ਫੈਸਲਾ, 3 ਪੁਲਿਸ ਮੁਲਾਜ਼ਮਾਂ ਨੂੰ ਤਿੰਨ ਸਾਲ ਦੀ ਸਜ਼ਾ

courthammer

1992 ’ਚ ਗਾਇਬ ਹੋਇਆ ਸੀ ਅੰਮ੍ਰਿਤਸਰ ਤੋਂ ਸੁਰਜੀਤ ਸਿੰਘ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। 30 ਸਾਲ ਪੁਰਾਣੇ ਇੱਕ ਮਾਮਲੇ ’ਚ ਮੁਹਾਲੀ ਦੀ ਸੀਬੀਆਈ ਅਦਾਲਤ ਨੇ ਸੇਵਾ ਮੁਕਤ ਆਈਪੀਐਸ ਬਲਕਾਰ ਸਿੰਘ ਸਮੇਤ 3 ਪੁਲਿਸ ਮੁਲਾਜ਼ਮਾਂ ਨੂੰ 3 ਸਾਲ ਦੀ ਸਜ਼ਾ ਸੁਣਾਈ ਹੈ। ਦੋਸ਼ੀ ਠਹਿਰਾਏ ਗਏ ਵਿਅਕਤੀਆਂ ਵਿੱਚ ਸੇਵਾ ਮੁਕਤ ਐਸਐਚਓ ਊਧਮ ਸਿੰਘ ਅਤੇ ਸਬ ਇੰਸਪੈਕਟਰ ਸਾਹਿਬ ਸਿੰਘ ਸ਼ਾਮਲ ਹਨ।

ਕੀ ਹੈ ਮਾਮਲਾ

7 ਮਈ 1992 ਨੂੰ ਅੰਮ੍ਰਿਤਸਰ ਦੇ ਪਿੰਡ ਪਾਰਸੀ ਰਾਜਪੂਤ ਤੋਂ ਸੁਰਜੀਤ ਸਿੰਘ ਨਾਂ ਦੇ ਨੌਜਵਾਨ ਨੂੰ ਚੁੱਕ ਲਿਆ ਗਿਆ। ਤਤਕਾਲੀ ਡੀਐਸਪੀ ਬਲਕਾਰ ਸਿੰਘ, ਐਸਐਚਓ ਊਧਮ ਸਿੰਘ ਅਤੇ ਕਾਂਸਟੇਬਲ ਊਧਮ ਸਿੰਘ ਨੇ ਇਹ ਕਾਰਵਾਈ ਕੀਤੀ। ਸੁਰਜੀਤ ਦੇ ਬਾਕੀ ਸਾਥੀਆਂ ਨੂੰ ਛੱਡ ਦਿੱਤਾ ਗਿਆ ਪਰ ਉਸ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ। ਜਿਸ ਦੇ ਖਿਲਾਫ ਮਾਪੇ ਹਾਈਕੋਰਟ ਪਹੁੰਚ ਗਏ ਸਨ। ਇਸ ਦੀ ਜਾਂਚ ਹਾਈ ਕੋਰਟ ਦੇ ਹੁਕਮਾਂ ’ਤੇ 2000 ਵਿੱਚ ਸੀਬੀਆਈ ਨੂੰ ਦਿੱਤੀ ਗਈ ਸੀ। ਇਸ ਮਾਮਲੇ ‘ਚ 9 ਦੋਸ਼ੀ ਸਨ। ਜਿਨ੍ਹਾਂ ਵਿੱਚੋਂ 5 ਨੂੰ ਬਰੀ ਕਰ ਦਿੱਤਾ ਗਿਆ। 1 ਦੀ ਮੌਤ ਹੋ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ