ਦਰੋਪਦੀ ਮੁਰਮੂ ਦੇ ਰਾਸ਼ਟਰਪਤੀ ਚੁਣੇ ਜਾਣ ’ਤੇ ਖੁਸ਼ੀ ਦਾ ਮਾਹੌਲ

(ਸੁਰਿੰਦਰ ਸਿੰਗਲਾ) ਅਮਰਗੜ੍ਹ। ਇੱਥੋਂ ਦੀਆਂ ਸਮਾਜ ਸੇਵਾ ਨਾਲ ਜੁੜੀਆਂ ਮਾਤਾ ਭੈਣਾਂ ਰੇਖਾ ਜਿੰਦਲ, ਸੁਮਨ ਸ਼ਰਮਾ, ਅਨੀਤਾ ਸਿੰਗਲਾ, ਬਲਵਿੰਦਰ ਕੌਰ, ਕਮਲੇਸ਼ ਰਾਣੀ, ਮੂਰਤੀ ਦੇਵੀ, ਬਲਜੀਤ ਕੌਰ, ਮਨਪ੍ਰੀਤ ਕੌਰ ਆਦਿ ਨੇ ਕਿਹਾ ਕਿ ਦਰੋਪਦੀ ਮੁਰਮੂ ਦਾ ਭਾਰਤ ਦੀ ਰਾਸ਼ਟਰਪਤੀ ਚੁਣੇ ਜਾਣਾ ਔਰਤਾਂ ਲਈ ਫਖਰ ਮਹਿਸੂਸ ਕਰਨ ਵਾਲੀ ਗੱਲ ਹੈ। ਮੈਡਮ ਅਨੀਤਾ ਸਿੰਗਲਾ ਨੇ ਕਿਹਾ ਕਿ ਦਰੋਪਦੀ ਮੁਰਮੂ ਦਾ ਰਾਸ਼ਟਰਪਤੀ ਚੁਣੇ ਜਾਣਾ ਅਧਿਆਪਕ ਵਰਗ ਲਈ ਵੀ ਇਕ ਮਿਸ਼ਾਲ ਹੈ। ਕਮਲੇਸ਼ ਰਾਣੀ ਨੇ ਕਿਹਾ ਕਿ ਦਰੋਪਦੀ ਮੁਰਮੂ ਇਕ ਧਾਰਮਿਕ ਖਿਆਲਾਂ ਦੇ ਮਾਲਕ ਹਨ ਜਿਸ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ। ਇਸ ਮੌਕੇ ਸਮਾਜ ਸੇਵੀ ਮਾਤਾ ਭੈਣਾਂ ਨੇ ਇਕ ਦੂਜੇ ਦਾ ਮੂੰਹ ਵੀ ਮਿੱਠਾ ਕਰਵਾਇਆ।

Amargarh-1

ਅਮਰਗੜ: ਸਮਾਜ ਸੇਵੀ ਮਾਤਾ ਭੈਣਾਂ ਦਰੋਪਦੀ ਮੁਰਮੂ ਦੇ ਰਾਸ਼ਟਰਪਤੀ ਚੁਣੇ ਜਾਣ ’ਤੇ ਖੁਸ਼ੀ ਸਾਂਝੀ ਕਰਦੇ ਹੋਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ