ਦੇਸ਼ ‘ਚ ਕੋਰੋਨਾ ਦੇ 88,600 ਨਵੇਂ ਮਾਮਲੇ ਮਿਲੇ

Corona India

ਇੱਕ ਦਿਨ ‘ਚ 92 ਹਜ਼ਾਰ ਤੋਂ ਵੱਧ ਮਰੀਜ਼ ਹੋਏ ਠੀਕ, ਸਰਗਰਮ ਮਾਮਲੇ ਘਟੇ

ਨਵੀਂ ਦਿੱਲੀ। ਦੇਸ਼ ‘ਚ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਨਵੇਂ ਮਾਮਲਿਆਂ ਤੋਂ ਵੱਧ ਰਹਿਣ ਦਾ ਸਿਲਸਿਲਾ ਲਗਾਤਾਰ ਦੂਜੇ ਦਿਨ ਜਾਰੀ ਰਿਹਾ ਤੇ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 86 ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ। ਦੂਜੇ ਪਾਸੇ 92 ਹਜ਼ਾਰ ਤੋਂ ਵੱਧ ਮਰੀਜ਼ਾਂ ਠੀਕ ਵੀ ਹੋਏ ਹਨ। ਜਿਸ ਨਾਲ ਸਰਗਰਮ ਮਾਮਲਿਆਂ ‘ਚ ਸਾਢੇ ਚਾਰ ਹਜ਼ਾਰ ਤੋਂ ਵੱਧ ਦੀ ਗਿਰਾਵਟ ਆਈ।

Corona India

There were 88,600 new cases of corona in the country

ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਐਤਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ‘ਚ 92043 ਮਰੀਜ਼ ਠੀਕ ਹੋਏ ਹਨ, ਜਿਸ ਦੇ ਨਾਲ ਹੀ ਹੁਣ ਤੱਕ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 49,41,628 ਹੋ ਗਈ ਹੈ। ਕੋਰੋਨਾ ਦੇ ਨਵੇਂ ਮਾਮਲਿਆਂ ਦੀ ਤੁਲਨਾ ‘ਚ ਠੀਕ ਹੋਣ ਵਾਲਿਆਂ ਦੀ ਗਿਣਤੀ ਵਧੇਰੇ ਹੋਣ ਨਾਲ ਸਰਗਰਮ ਮਾਮਲਿਆਂ ਦੀ ਗਿਣਤੀ ‘ਚ 4,567 ਦੀ ਕਮੀ ਆਈ ਹੈ ਤੇ ਹੁਣ ਇਹ 9,56,402 ਰਹਿ ਗਈ ਹੈ।

There were 88,600 new cases of corona in the country

ਸ਼ਨਿੱਚਰਵਾਰ ਨੂੰ 93,420 ਮਰੀਜ਼ ਠੀਕ ਹੋਏ ਹਨ ਜਿਸ ਨਾਲ ਸਰਗਰਮ ਮਾਮਲੇ 9,147 ਘੱਟ ਹੋ ਗਏ ਸਨ। ਪਿਛਲੇ 24 ਘੰਟਿਆਂ ਦੌਰਾਨ 88,600 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੋਰੋਨਾ ਦਾ ਅੰਕੜਾ 59,92,533 ‘ਤੇ ਪਹੁੰਚ ਗਿਆ। ਇਸ ਦੌਰਾਨ 1124 ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਨਾਲ ਕੋਰੋਨਾ ਤੋਂ ਹੁਣ ਤੱਕ ਜਾਣ ਗਵਾਉਣ ਵਾਲਿਆਂ ਦੀ ਗਿਣਤੀ 94,503 ਹੋ ਗਈ ਹੈ। ਦੇਸ਼ ‘ਚ ਸਰਗਰਮ ਮਾਮਲੇ 15.96 ਫੀਸਦੀ ਤੇ ਮ੍ਰਿਤਕ ਦਰ 1.58 ਫੀਸਦੀ ਰਹਿ ਗਈ ਹੈ। ਜਦੋਂਕਿ ਠੀਕ ਹੋਣ ਵਾਲਿਆਂ ਦੀ ਦਰ 82.46 ਫੀਸਦੀ ਹੋ ਗਈ ਹੈ।

There were 88,600 new cases of corona in the country

  • 1124 ਮਰੀਜ਼ਾਂ ਦੀ ਮੌਤ ਹੋਈ ਮੌਤ
  • ਸਰਗਰਮ ਮਾਮਲੇ 15.96 ਫੀਸਦੀ
  • ਮ੍ਰਿਤਕ ਦਰ 1.58 ਫੀਸਦੀ
  • ਠੀਕ ਹੋਣ ਵਾਲਿਆਂ ਦੀ ਦਰ 82.46 ਫੀਸਦੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.