ਦੇਸ਼ ’ਚ ਕੋਰੋਨਾ ਦੇ 29616 ਨਵੇਂ ਮਾਮਲੇ ਮਿਲੇ, 290 ਹੋਰ ਮਰੀਜ਼ਾਂ ਦੀ ਮੌਤ
(ਏਜੰਸੀ) ਨਵੀਂ ਦਿੱਲੀ। ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਦੇ ਮੁਕਾਬਲੇ ਠੀਕ ਹੋਣ ਵਾਲਿਆਂ ਦੀ ਗਿਣਤੀ ਘੱਟ ਰਹਿਣ ਕਾਰਨ ਸਰਗਰਮ ਮਾਮਲਿਆਂ ’ਚ 1200 ਤੋਂ ਵੱਧ ਦਾ ਵਾਧਾ ਹੋਇਆ ਹੈ ਇਸ ਦਰਮÇਆਨ ਦੇਸ਼ ’ਚ ਸ਼ੁੱਕਰਵਾਰ ਨੂੰ 71 ਲੱਖ ਚਾਰ ਹਜ਼ਾਰ 51 ਵਿਅਕਤੀਆਂ ਨੂੰ ਕੋਰੋਨਾ ਦੇ ਟੀਕੇ ਲਾਏ ਗਏ ਤੇ ਹੁਣ ਤੱਕ 84 ਕਰੋੜ 89 ਲੱਖ 29 ਹਜ਼ਾਰ 160 ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ।
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ਨਿੱਚਰਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ 29,616 ਨਵੇਂ ਮਾਮਲੇ ਦੀ ਪੁਸ਼ਟੀ ਕੀਤੀ ਗਈ, ਜਿਸ ਨਾਲ ਪੀੜਤਾਂ ਦਾ ਅੰਕੜਾ ਵਧ ਕੇ ਤਿੰਨ ਕਰੋੜ 36 ਲੱਖ 24 ਹਜ਼ਾਰ 419 ਹੋ ਗਿਆ ਹੈ ਇਸ ਦੌਰਾਨ 29046 ਮਰੀਜ਼ਾਂ ਦੇ ਠੀਕ ਹੋਣ ਤੋਂ ਬਾਅਦ ਕੋਰੋਨਾ ਮੁਕਤ ਹੋਣ ਵਾਲਿਆਂ ਦੀ ਗਿਣਤੀ ਵਧ ਕੇ ਤਿੰਨ ਕਰੋੜ 28 ਲੱਖ 76 ਹਜ਼ਾਰ 319 ਹੋ ਗਈ ਹੈ ਸਰਗਰਮ ਮਾਮਲੇ 1280 ਵਧ ਕੇ ਤਿੰਨ ਲੱਖ ਇੱਕ ਹਜ਼ਾਰ 442 ਹੋ ਗਏ ਹਨ 290 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦਾ ਅੰਕੜਾ ਵਧ ਕੇ 4,46,658 ਹੋ ਗਿਆ ਹੈ।
ਦੇਸ਼ ’ਚ ਰਿਕਰਵਰੀ ਦਰ ਵਧ ਕੇ 97.78 ਫੀਸਦੀ ਹੋ ਗਿਆ ਹੈ ਤੇ ਸਰਗਰਮ ਮਾਮਲਿਆਂ ਦੀ ਦਰ ਵਧ ਕੇ 0.90 ’ਤੇ ਆ ਗਈ ਹੈ ਜਦੋਂਕਿ ਮ੍ਰਿਤਕ ਦਰ 1.33 ਫੀਸਦੀ ’ਤੇ ਬਰਕਰਾਰ ਹੈ।
ਸਰਗਰਮ ਮਾਮਲਿਆਂ ਦੇ ਹਿਸਾਬ ਨਾਲ ਕੇਰਲ ਹਾਲੇ ਦੇਸ਼ ’ਚ ਪਹਿਲੇ ਸਥਾਨ ’ਤੇ ਹੈ ਤੇ ਪਿਛਲੇ 24 ਘੰਟਿਆਂ ’ਚ ਇੱਕੇ 2,802 ਸਰਗਰਮ ਮਾਮਲੇ ਵਧੇ ਹਨ, ਜਿਸ ਨਾਲ ਇਨ੍ਹਾਂ ਦੀ ਗਿਣਤੀ ਹੁਣ 1,63,418 ਹੋ ਗਈ ਹੈ 15054 ਮਰੀਜ਼ਾਂ ਦੇ ਠੀਕ ਹੋਣ ਨਾਲ ਕੋਰੋਨਾ ਮੁਕਤ ਹੋਣ ਵਾਲਿਆਂ ਦੀ ਗਿਣਤੀ ਵਧ ਕੇ 44,09,530 ਹੋ ਗਈ ਹੈ ਇਸ ਦੌਰਾਨ ਸਭ ਤੋਂ ਵੱਧ 127 ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 24318 ਹੋ ਗਈ ਹੈ।
ਮਹਾਂਰਾਸ਼ਟਰ ’ਚ ਸਰਗਰਮ ਮਾਮਲੇ 698 ਘੱਟ ਕੇ 42055 ਰਹਿ ਗਏ ਹਨ ਜਦੋਂਕਿ 51 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 138776 ਹੋ ਗਈ ਹੈ 3933 ਵਿਅਕਤੀਆਂ ਦੇ ਠੀਕ ਹੋਣ ਨਾਲ ਕੋਰੋਨਾ ਮੁਕਤ ਹੋਣ ਵੀਾਲਿਆਂ ਦੀ ਗਿਣਤੀ 6357012 ਹੋ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ