ਅਜਮੇਰ ’ਚ ਐਤਵਾਰ ਨੂੰ ਬੰਦ ਰਹੇਗਾ ਇੰਟਰਨੈੱਟ

ਅਜਮੇਰ ’ਚ ਐਤਵਾਰ ਨੂੰ ਬੰਦ ਰਹੇਗਾ ਇੰਟਰਨੈੱਟ

(ਸੱਚ ਕਹੂੰ ਨਿਊਜ਼) ਅਜਮੇਰ । ਰਾਜਸਥਾਨ ’ਚ ਅਜਮੇਰ ਜ਼ਿਲ੍ਰਾ ਕਲਕਟਰ ਪ੍ਰਕਾਸ਼ ਰਾਜਪੁਰੋਹਿਤ ਨੇ ਵਿਭਾਗੀ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਰੀਟ ਪ੍ਰੀਖਿਆ 2021 ਦੌਰਾਨ ਐਤਵਾਰ ਨੂੰ ਸੁਰੱਖਿਆ ਦੇ ਮੱਦੇਨਜ਼ਰ ਸਵੇਰੇ ਛੇ ਵਜੇ ਤੋਂ ਸ਼ਾਮ ਛੇ ਵਜੇ ਤੱਕ ਅਜਮੇਰ ਜ਼ਿਲ੍ਹੇ ’ਚ ਇੰਟਰਨੈੱਟ ਸੇਵਾਵਾਂ ਬੰਦ ਕੀਤੇ ਜਾਣ ਦੀ ਸਿਫਾਰਿਸ਼ ਕੀਤੀ ਹੈ ।

ਸ੍ਰੀ ਪੁਰੋਹਿਤ ਦੀ ਉਕਤ ਸਿਫਾਰਿਸ਼ ਤੋਂ ਬਾਅਦ ਹੁਣ ਤੈਅ ਹੈ ਕਿ ਰੀਟ ਪ੍ਰੀਖਿਆ ਦੌਰਾਨ ਅਜਮੇਰ ਜ਼ਿਲ੍ਹੇ ’ਚ ਇੰਟਰਨੈੱਟ ਸੇਵਾਵਾਂ ਯਕੀਨੀ ਤੌਰ ’ਤੇ ਬੰਦ ਰਹਿਣਗੀਆਂ ਅਜਮੇਰ ਜ਼ਿਲ੍ਹੇ ’ਚ ਰੀਟ ਪ੍ਰੀਖਿਆ ਦਫ਼ਤਰ ਹੋਣ ਦੇ ਨਾਲ-ਨਾਲ 179 ਪ੍ਰੀਖਿਆ ਕੇਂਦਰਾਂ ’ਤੇ ਪ੍ਰੀਖਿਆ ਹੋਣੀ ਹੈ ਪ੍ਰੀਖਿਆ ’ਚ ਸਰਕਾਰ ਦੇ ਸਿੱਧੇ ਕੰਟਰੋਲ ਤੋਂ ਬਾਅਦ ਸੁਰੱਖਿਆ ਦੇ ਲਿਹਾਜ ਨਾਲ ਜ਼ਿਲ੍ਹਾ ਪ੍ਰਸ਼ਾਸਨ ਕੋਈ ਵੀ ਜੋਖ਼ਮ ਨਹੀਂ ਉਠਾਉਦਾ ਚਾਹੁੰਦਾ ਸੂਬੇ ਦੇ ਗ੍ਰਹਿ ਵਿਭਾਗ ਨੇ ਵੀ ਇੰਟਰਨੈੱਟ ਬੰਦ ਕਰਨ ਸਬੰਧੀ ਫੈਸਲਾ ਸਥਾਨਕ ਪ੍ਰਸ਼ਾਸਨ ’ਤੇ ਛੱਡਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ