ਪਾਣੀਪਤ ਦੇ ਬੱਸ ਸਟੈਂਡ ’ਤੇ ਬੰਬ ਦੀ ਸੂਚਨਾ ਮਿਲਣ ’ਤੇ ਮੱਚੀ ਭਗਦੜ

ਪਾਣੀਪਤ ਦੇ ਬੱਸ ਸਟੈਂਡ ’ਤੇ ਬੰਬ ਦੀ ਸੂਚਨਾ ਮਿਲਣ ’ਤੇ ਮੱਚੀ ਭਗਦੜ

ਪਾਣੀਪਤ (ਸੰਨੀ ਕਥੂਰੀਆ)। ਹਰਿਆਣਾ ਦੇ ਪਾਣੀਪਤ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਾਣੀਪਤ ਪੁਲਿਸ ਕੰਟਰੋਲ ਰੂਮ ’ਚ ਦੇਰ ਰਾਤ 1:30 ਵਜੇ ਬੱਸ ਸਟੈਂਡ ’ਤੇ ਬੰਬ ਰੱਖੇ ਜਾਣ ਦੀ ਸੂਚਨਾ ਮਿਲੀ ਸੀ। ਇਸ ਨਾਲ ਪੂਰੇ ਵਿਭਾਗ ਵਿੱਚ ਹੜਕੰਪ ਮੱਚ ਗਿਆ। ਸੂਚਨਾ ਮਿਲਦੇ ਹੀ ਡੀਐਸਪੀ ਹੈੱਡਕੁਆਰਟਰ ਪੁਲਿਸ ਫੋਰਸ ਨਾਲ ਬੱਸ ਸਟੈਂਡ ’ਤੇ ਪੁੱਜੇ ਅਤੇ ਉਨ੍ਹਾਂ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਮਧੂਬਨ ਤੋਂ ਡਾਗ ਸਕੁਐਡ ਅਤੇ ਬੰਬ ਡਿਸਪੋਜ਼ਲ ਟੀਮ ਨੂੰ ਬੁਲਾਇਆ ਗਿਆ। 3 ਘੰਟੇ ਦੇ ਲੰਬੇ ਸਰਚ ਆਪਰੇਸ਼ਨ ਤੋਂ ਪਤਾ ਲੱਗਾ ਕਿ ਇਹ ਜਾਣਕਾਰੀ ਫਰਜ਼ੀ ਸੀ। ਡੀਐਸਪੀ ਧਰਮਵੀਰ ਗਾਂਧੀ ਨੇ ਮੀਡੀਆ ਨੂੰ ਦੱਸਿਆ ਕਿ ਇਹ ਫਰਜ਼ੀ ਸੂਚਨਾ ਸੀ, ਜਿਸ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਵਿੱਚ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਮੁਲਜ਼ਮ ਨੂੰ ਗਿ੍ਰਫ਼ਤਾਰ ਕਰ ਲਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ