ਕਿਸਾਨ ਜਥੇਬੰਦੀਆਂ ਨੇ 13 ਫਰਵਰੀ ਨੂੰ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਹੋਇਆ ਦੂਜੇ ਪਾਸੇ ਦਿੱਲੀ ਤੇ ਹਰਿਆਣਾ ਦੀ ਪੁਲਿਸ ਨੇ ਇਸ ਦੇ ਮੱਦੇਨਜ਼ਰ ਤਿਆਰੀਆਂ ਕੀਤੀਆਂ ਹੋਈਆਂ ਹਨ ਬੀਤੇ ਦਿਨੀਂ ਕੇਂਦਰ ਸਰਕਾਰ ਦੇ ਤਿੰਨ ਮੰਤਰੀਆਂ ਵੱਲੋਂ ਚੰਡੀਗੜ੍ਹ ਵਿਖੇ ਇੱਕ ਮੀਟਿੰਗ ਹੋ ਚੁੱਕੀ ਹੈ ਤੇ ਦੂਜੀ ਮੀਟਿੰਗ ਦੀ ਵੀ ਗੱਲ ਕੀਤੀ ਗਈ ਹੈ ਜੇਕਰ ਦੂਜੀ ਮੀਟਿੰਗ ’ਚ ਸਹਿਮਤੀ ਬਣ ਜਾਂਦੀ ਹੈ ਤਾਂ ਕਿਸਾਨ ਇਸ ਅੰਦੋਲਨ ਨੂੰ ਟਾਲ ਦੇਣਗੇ ਜ਼ਰੂਰੀ ਹੈ ਕਿ ਇਸ ਮਸਲੇ ਦਾ ਹੱਲ ਸਦਭਾਵਨਾ ਨਾਲ ਕੱਢਿਆ ਜਾਵੇ ਕਿਸਾਨਾਂ ਨੂੰ ਵੀ ਗੱਲਬਾਤ ਦਾ ਰਸਤਾ ਕੱਢ ਕੇ ਕਿਸੇ ਵੀ ਤਰ੍ਹਾਂ ਦੇ ਟਕਰਾਅ ਤੋਂ ਬਚਣ ਦੀ ਜ਼ਰੂਰਤ ਹੈ ਉਂਜ ਵੀ ਵਿਚਾਰਾਂ ਦਾ ਯੁੱਗ ਹੈ ਜੇਕਰ ਤਰਕ ਮਜ਼ਬੂਤ ਹੋਵੇ ਤਾਂ ਉਹ ਵਿਚਾਰ ਜ਼ਰੂਰ ਕਬੂਲ ਹੁੰਦਾ ਹੈ ਇਸ ’ਚ ਕੋਈ ਦੋ ਰਾਇ ਨਹੀਂ ਕਿ ਖੇਤੀ ਖੇਤਰ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। (Farmer Strike)
ਮਿਸਾਲ : ਸਤਿਗੁਰੂ ਦੀ ਦਾਤ ਦਾ ਸਤਿਕਾਰ ਤੇ ਪਿਆਰ
ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ’ਤੇ ਗੌਰ ਕਰਕੇ ਇਨ੍ਹਾਂ ਦਾ ਹੱਲ ਕੱਢਣਾ ਜ਼ਰੂਰੀ ਹੈ ਟਕਰਾਅ ਕਿਸੇ ਵੀ ਮੁੱਦੇ ਦਾ ਹੱਲ ਨਹੀਂ ਉਂਜ ਵੀ ਇਹ ਨਹੀਂ ਹੋਣਾ ਚਾਹੀਦਾ ਕਿ ਸੁਧਾਰ ਲਈ ਅੰਦੋਲਨ ਦੀ ਹੀ ਨੌਬਤ ਆਵੇ ਸਾਡਾ ਦੇਸ਼ ਖੇਤੀ ਪ੍ਰਧਾਨ ਹੈ ਤੇ 60 ਫੀਸਦ ਤੋਂ ਵਧ ਲੋਕ ਖੇਤੀ ’ਤੇ ਨਿਰਭਰ ਹਨ ਕਿਸਾਨ ਵੀ ਦੇਸ਼ ਦਾ ਅੰਗ ਹੈ ਸਰਕਾਰ ਨੂੰ ਖੇਤੀ ਸਬੰਧੀ ਅਜਿਹੀਆਂ ਨੀਤੀਆਂ ਬਣਾਉਣ ਤੇ ਫੈਸਲੇ ਲੈਣ ਦੀ ਜ਼ਰੂਰਤ ਹੈ ਜਿਸ ਨਾਲ ਖੇਤੀ ਖੇਤਰ ’ਚ ਅਨਿਸ਼ਚਿਤਤਾ ਦਾ ਮਾਹੌਲ ਖਤਮ ਹੋਵੇ ਫਸਲ ਦੇ ਭਾਅ ਦਾ ਕਦੇ ਜ਼ਿਆਦਾ ਉੱਤੇ ਜਾਣਾ ਕਦੇ ਜ਼ਿਆਦਾ ਹੇਠਾਂ ਆ ਜਾਣਾ ਆਪਣੇ-ਆਪ ’ਚ ਵੱਡੀ ਸਮੱਸਿਆ ਹੈ ਇਸ ਵਾਰ ਨਰਮਾ ਕਾਸ਼ਤਕਾਰਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਹੈ ਅਸਲ ’ਚ ਚਿੰਤਨ ਤੇ ਵਿਚਾਰ-ਵਟਾਂਦਰੇ ਰਾਹੀਂ ਮਸਲਾ ਸੌਖਾ ਤੇ ਵਧੀਆ ਹੱਲ ਹੋ ਸਕਦਾ ਹੈ ਕਾਨੂੰਨ ਤੇ ਪ੍ਰਬੰਧ ਕਾਇਮ ਰਹਿ ਸਕੇ ਇਸ ਵਾਸਤੇ ਸਾਰੀਆਂ ਧਿਰਾਂ ਨੂੰ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ। (Farmer Strike)