ਮਿਸਾਲ : ਸਤਿਗੁਰੂ ਦੀ ਦਾਤ ਦਾ ਸਤਿਕਾਰ ਤੇ ਪਿਆਰ

MSG
ਪ੍ਰੇਮੀ ਗੋਬਿੰਦ ਰਾਮ ਨਿਵਾਸੀ ਸਰਸਾ ਵੱਲੋਂ ਆਪਣੇ ਘਰ ’ਚ ਸੰਭਾਲ ਕੇ ਰੱਖੀ ਗਈ ਜੀਪ (ਖੱਬੇ) ਤੇ ਦੂਜੇ ਪਾਸੇ ਦਰਬਾਰ ’ਚ ਗੱਡੀ ਨੂੰ ਹੋਰ ਵੀ ਨਵਾਂ ਰੂਪ ਦੇ ਕੇ ਸੰਭਾਲਿਆ ਗਿਆ

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਆਪਣੇ ਮੁਰਸ਼ਿਦੇ ਕਾਮਿਲ ਨੂੰ ਭੇਂਟ ਕੀਤੀ ਜੀਪ (MSG)

ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਗੁਰਗੱਦੀ ’ਤੇ ਬਿਰਾਜਮਾਨ ਹੋਣ ਤੋਂ ਪਹਿਲਾਂ ਆਪਣੇ ਪਿਆਰੇ ਮੁਰਸ਼ਿਦ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਲਈ ਸੰਨ 1958 ’ਚ ਅਮਰੀਕਾ ਤੋਂ ਇੱਕ ਜੀਪ ਮੰਗਵਾਈ ਉਨ੍ਹਾਂ ਦਿਨਾਂ ’ਚ ਵਿਦੇਸ਼ ’ਚੋਂ ਗੱਡੀ ਮੰਗਵਾਉਣਾ ਸੌਖਾ ਕੰਮ ਨਹੀਂ ਸੀ। (MSG)

ਬੁਕਿੰਗ ਤੋਂ ਬਾਅਦ ਵਿਲੀਜ ਕੰਪਨੀ ਨੇ ਜੀਪ ਨੂੰ ਸਮੁੰਦਰੀ ਜਹਾਜ਼ ਰਾਹੀਂ ਮੁੰਬਈ ਭੇਜਿਆ ਡਿਲੀਵਰੀ ਲੈਣ ਲਈ ਪੂਜਨੀਕ ਪਰਮ ਪਿਤਾ ਜੀ ਦਿੱਲੀ ਦੇ ਇੱਕ ਸ਼ਰਧਾਲੂ ਨੂੰ ਨਾਲ ਲੈ ਕੇ ਮੁੰਬਈ ਪਹੁੰਚੇ ਤੇ ਮੁੰਬਈ ਤੋਂ ਟਰੱਕ ਰਾਹੀਂ ਜੀਪ ਨੂੰ ਦਿੱਲੀ ਲਿਆਂਦਾ ਗਿਆ ਦਿੱਲੀ ਤੋਂ ਪੂਜਨੀਕ ਪਰਮ ਪਿਤਾ ਜੀ ਖੁਦ ਜੀਪ ਚਲਾ ਕੇ ਸਰਸਾ ਪਧਾਰੇ ਜਦੋਂ ਪਰਮ ਪਿਤਾ ਜੀ ਜੀਪ ਲੈ ਕੇ ਸਰਸਾ ਪਹੁੰਚੇ ਤਾਂ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਸਤਿਸੰਗ ਕਰਨ ਲਈ ਨੇੜਲੇ ਪਿੰਡ ਲੱਕੜ ਵਾਲੀ ਗਏ ਹੋਏ ਸਨ।

ਪੂਜਨੀਕ ਪਰਮ ਪਿਤਾ ਜੀ ਜੀਪ ਲੈ ਕੇ ਉੱਥੇ ਪਹੁੰਚ ਗਏ ਤੇ ਬੇਪਰਵਾਹ ਜੀ ਦੀ ਹਜ਼ੂਰੀ ’ਚ ਗੱਡੀ ਪੇਸ਼ ਕੀਤੀ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਜੀਪ ਨੂੰ ਵੇਖਿਆ ਤੇ ਪੂਜਨੀਕ ਪਰਮ ਪਿਤਾ ਜੀ ਤੇ ਕੁਝ ਹੋਰ ਸ਼ਰਧਾਲੂਆਂ ਨੂੰ ਜੀਪ ’ਚ ਬਿਠਾ ਕੇ ਡੇਰਾ ਸੱਚਾ ਸੌਦਾ ਗਦਰਾਨਾ, ਸ੍ਰੀ ਜਲਾਲਆਣਾ ਸਾਹਿਬ ਤੇ ਚੋਰਮਾਰ ਘੁਮਾ ਕੇ ਵਾਪਸ ਲੱਕੜ ਵਾਲੀ ਲੈ ਆਏ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਜਿੱਥੇ ਵੀ ਸਤਿਸੰਗ ਕਰਨ ਜਾਂਦੇ, ਇਸੇ ਜੀਪ ਦੀ ਵਰਤੋਂ ਕਰਿਆ ਕਰਦੇ।

ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਹੋ ਆਪਣੇ ਬੱਚੇ ਦੀ ਮੋਬਾਇਲ ਦੀ ਆਦਤ ਤੋਂ ਪਰੇਸ਼ਾਨ ਤਾਂ ਅਪਣਾਓ ਇਹ ਸ਼ਾਨਦਾਰ ਟਿਪਸ

ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਵੱਲੋਂ ਚੋਲਾ ਬਦਲਣ ਤੋਂ ਬਾਅਦ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਵੀ 5-6 ਸਾਲ ਤੱਕ ਇਸ ਜੀਪ ਨੂੰ ਆਪਣੇ ਕੋਲ ਰੱਖਿਆ ਇੱਕ ਵਾਰ ਪੂਜਨੀਕ ਗੁਰੂ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਗੁਣਗਾਨ ਗਾਉਣ ਵਾਲੇ ਸਰਸਾ ਦੇ ਇੱਕ ਪ੍ਰੇਮੀ ’ਤੇ ਖੁਸ਼ ਹੋ ਕੇ ਉਸ ਨੂੰ ਇਹ ਜੀਪ ਦਾਤ ਵਜੋਂ ਦੇ ਦਿੱਤੀ ਤੇ ਬਚਨ ਫ਼ਰਮਾਇਆ, ‘‘ਇਹ ਜੀਪ ਜਿਨ੍ਹਾਂ ਦੀ ਹੈ ਸਮਾਂ ਆਉਣ ’ਤੇ ਉਹ ਖੁਦ ਹੀ ਲੈ ਜਾਣਗੇ’’ ਇਸ ਤੋਂ ਬਾਅਦ ਸਰਸਾ ਦੇ ਪ੍ਰੇਮੀ ਗੋਬਿੰਦ ਮਦਾਨ ਨੇ ਬੇਨਤੀ ਕਰਕੇ ਉਸ ਪ੍ਰੇਮੀ ਤੋਂ ਉਹ ਜੀਪ ਲੈ ਲਈ ਤੇ ਆਪਣੇ ਮੁਰਸ਼ਿਦ ਬੇਪਰਵਾਹ ਜੀ ਦੀ ਬਤੌਰ ਨਿਸ਼ਾਨੀ ਸਜਾ-ਸੰਵਾਰ ਕੇ ਆਪਣੇ ਕੋਲ ਰੱਖ ਲਈ। (MSG)

ਜੀਪ ਨੂੰ ਮੁੰਬਈ ਭੇਜ ਕੇ ਉੱਥੋਂ ਦੇ ਮਸ਼ਹੂਰ ਹੰਸਾ ਬਾਡੀ ਮੇਕਰ ਤੋਂ ਉਸ ਦੀ ਬਾਡੀ ਬਣਵਾਈ ਗਈ ਜ਼ਿਕਰਯੋਗ ਹੈ ਕਿ ਉਸ ਸਮੇਂ ਮੁੰਬਈ ’ਚ ਹੰਸਾ ਬਾਡੀ ਮੇਕਰ ਬਹੁਤ ਮਸ਼ਹੂਰ ਸੀ ਪਰ ਮੇਕਰ ਦੇ ਮਾਲਕ ਦਾ ਕੁਝ ਸਮੇਂ ਪਹਿਲਾਂ ਹੀ ਦੇਹਾਂਤ ਹੋਣ ਕਾਰਨ ਵਪਾਰ ਬੇਹੱਦ ਮੰਦੀ ਦੇ ਦੌਰ ’ਚੋਂ ਗੁਜ਼ਰ ਰਿਹਾ ਸੀ ਇਹ ਗੱਲ ਸੌ ਫੀਸਦੀ ਸਹੀ ਹੈ ਕਿ ਜਿਸ ਦਿਨ ਤੋਂ ਇਹ ਜੀਪ ਉਨ੍ਹਾਂ ਦੇ ਗੈਰੇਜ਼ ’ਚ ਆਈ ਉਸੇ ਦਿਨ ਤੋਂ ਉਨ੍ਹਾਂ ਦਾ ਕੰਮ ਬਹੁਤ ਚੰਗਾ ਚੱਲਣ ਲੱਗਾ। ਉਸ ਤੋਂ ਬਾਅਦ ਜੀਪ ਦੀ ਨਵੀਂ ਬਾਡੀ ਬਣਵਾ ਕੇ ਸਰਸਾ ਲਿਆਂਦੀ ਗਈ

ਸ੍ਰੀ ਮਦਾਨ ਨੇ ਇਸ ਜੀਪ ਨੂੰ ਆਪਣੇ ਘਰ ’ਚ ਇੱਕ ਵਿਸ਼ੇਸ਼ ਕਮਰਾ ਬਣਵਾ ਕੇ ਇਸ ਤਰ੍ਹਾਂ ਸੰਭਾਲ ਕੇ ਰੱਖਿਆ ਕਿ ਉਸ ਦੇ ਟਾਇਰ ਵੀ ਜ਼ਮੀਨ ਨੂੰ ਨਾ ਛੂਹਣ ਇੱਕ ਦਿਨ ਉਨ੍ਹਾਂ ਨੇ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਇਹ ਅਮਾਨਤ ਸੌਂਪਣ ਦੀ ਅਰਜ਼ ਕੀਤੀ ਫਿਰ ਉਹ ਦਿਨ ਵੀ ਆਇਆ ਜਦੋਂ 19 ਅਕਤੂਬਰ 2006 ਨੂੰ ਪੂਜਨੀਕ ਹਜ਼ੂਰ ਪਿਤਾ ਜੀ ਖੁਦ ਪ੍ਰੇਮੀ ਗੋਬਿੰਦ ਮਦਾਨ ਦੇ ਘਰ ਪਧਾਰੇ ਤੇ ਇਸ ਜੀਪ ਨੂੰ ਆਪਣੇ ਕਰ-ਕਮਲਾਂ ਨਾਲ ਚਲਾ ਕੇ ਲਿਆਏ।

MSG

ਇਸ ਤਰ੍ਹਾਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਉਹ ਬਚਨ ਪੂਰੇ ਹੋਏ ਕਿ ‘‘ਇਹ ਜੀਪ ਜਿਨ੍ਹਾਂ ਦੀ ਹੈ ਸਮਾਂ ਆਉਣ ’ਤੇ ਉਹ ਖੁਦ ਹੀ ਲੈ ਜਾਣਗੇ’’ ਪੂਜਨੀਕ ਸ਼ਹਿਨਸ਼ਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਲਗਭਗ ਤਿੰਨ ਸਾਲ ਇਸ ਗੱਡੀ ’ਚ ਬਿਰਾਜਦੇ ਰਹੇ ਲਗਭਗ ਛੇ ਸਾਲਾਂ ਤੱਕ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਵੀ ਆਪਣੇ ਪਵਿੱਤਰ ਕਰ-ਕਮਲਾਂ ਨਾਲ ਇਸ ਗੱਡੀ ਨੂੰ ਚਲਾਇਆ ਹੁਣ ਇਸ ਅਨਮੋਲ ਗੱਡੀ ਨੂੰ?ਵਿਰਾਸਤ ਦੇ ਰੂਪ ’ਚ ਸ਼ਾਹ ਸਤਿਨਾਮ ਜੀ ਧਾਮ ਵਿਖੇ ਬਣੇ ਰੂਹਾਨੀ ਮਿਊਜ਼ੀਅਮ ’ਚ ਸੰਭਾਲਿਆ ਹੋਇਆ ਹੈ। (MSG)