ਰੱਬ ਦਾ ਨਾਮ ਜਪਣ ਨਾਲ ਨਹੀਂ ਰਹਿੰਦੀ ਕੋਈ ਕਮੀ:ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਨੁੱਖੀ ਸਰੀਰ ’ਚ ਅੱਲ੍ਹਾ, ਮਾਲਕ ਦਾ ਨਾਮ ਜਪਿਆ ਜਾਵੇ ਤਾਂ ਇਹ ਬੇਸ਼ਕੀਮਤੀ ਬਣ ਸਕਦਾ ਹੈ ਅਤੇ ਇਨਸਾਨ ਪਰਮਾਨੰਦ ਦੀ ਪ੍ਰਾਪਤੀ ਕਰ ਸਕਦਾ ਹੈ ਪਰ ਇਸ ਲਈ ਸਿਮਰਨ ਕਰਨਾ ਪਵੇਗਾ।
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਆਪਣੇ ਸਰੀਰ ਦੀ ਤਾਕਤ ਲਈ ਬਹੁਤ ਕੁਝ ਖਾਂਦਾ ਹੈ ਪਰ ਜਿਸ ਦੀ ਵਜ੍ਹਾ ਨਾਲ ਸਰੀਰ ਤੰਦਰੁਸਤ ਹੈ, ਆਤਮਾ ਨੂੰ ਸੁਖ-ਸ਼ਾਂਤੀ ਮਿਲਦੀ ਹੈ ਉਹ ਤਰੀਕਾ ਕੋਈ-ਕੋਈ ਹੀ ਅਪਣਾਉਂਦਾ ਹੈ। ਉਹ ਤਰੀਕਾ (ਮਾਲਕ ਦਾ ਨਾਮ) ਤੁਸੀਂ ਕਦੇ ਵੀ, ਕਿਤੇ ਵੀ ਅਪਣਾ ਸਕਦੇ ਹੋ। ਜਿਵੇਂ ਤੁਸੀਂ ਪੈਦਲ ਜਾ ਰਹੇ ਹੋ, ਪੈਰਾਂ ਨਾਲ ਚਲਦੇ ਜਾਓ, ਅੱਖਾਂ ਨਾਲ ਵੇਖਦੇ ਜਾਓ ਅਤੇ ਜ਼ੁਬਾਨ ਅਤੇ ਖ਼ਿਆਲਾਂ ਨਾਲ ਮਾਲਕ ਦਾ ਨਾਮ ਜਪਦੇ ਜਾਓ। ਤੁਸੀਂ ਜਿੱਥੇ ਜਾਣਾ ਚਾਹੋਗੇ
ਉਥੇ ਵੀ ਪਹੁੰਚ ਜਾਓਗੇ ਅਤੇ ਮਾਲਕ ਦੀ ਭਗਤੀ ਵੀ ਹੋ ਰਹੀ ਹੈ। ਕੰਮ-ਧੰਦਾ ਕੁਝ ਵੀ ਨਹੀਂ ਛੱਡਣਾ, ਸਗੋਂ ਕੰਮ-ਧੰਦਾ ਕਰਦੇ, ਖਾਂਦੇ-ਪੀਂਦੇ, ਸੌਂਦੇ-ਜਾਗਦੇ ਤੁਸੀਂ ਜ਼ੁਬਾਨ ਅਤੇ ਖਿਆਲਾਂ ਨਾਲ ਮਾਲਕ ਦਾ ਨਾਮ ਜਪ ਸਕਦੇ ਹੋ। ਜੇਕਰ ਤੁਹਾਡੇ ਦਿਲੋ-ਦਿਮਾਗ ’ਚ ਮਾਲਕ ਦੀ ਤਾਰ ਜੁੜ ਜਾਂਦੀ ਹੈ ਤਾਂ ਤੁਹਾਨੂੰ ਕਿਸੇ ਵੀ ਸਹਾਰੇ ਦੀ ਜ਼ਰੂਰਤ ਨਹੀਂ ਪਵੇਗੀ। ਮਾਲਕ ਪ੍ਰਤੀ ਅਜਿਹਾ ਅਹਿਸਾਸ ਹੋ ਜਾਵੇ ਤਾਂ ਉਸ ਨੂੰ ਸੱਚਾ ਸੁਖ ਮਿਲਦਾ ਹੈ, ਉਸ ਦੀ ਆਤਮਾ ਆਵਾਗਮਨ ਤੋਂ ਆਜ਼ਾਦ ਹੋ ਜਾਂਦੀ ਹੈ ਅਤੇ ਮਾਲਕ ਦੀ ਕਿਰਪਾ-ਦ੍ਰਿਸ਼ਟੀ ਦੇ ਕਾਬਲ ਬਣ ਜਾਂਦੀ ਹੈ। ਜੋ ਲੋਕ ਸੇਵਾ-ਸਿਮਰਨ ਨੂੰ ਗਹਿਣੇ ਬਣਾ ਲੈਂਦੇ ਹਨ, ਅਮਲ ਕਰਦੇ ਹਨ, ਮਾਲਕ ਉਨ੍ਹਾਂ ’ਤੇ ਆਪਣੀ ਦਇਆ-ਮਿਹਰ, ਰਹਿਮਤ ਜ਼ਰੂਰ ਕਰਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ