ਭਾਰਤ ’ਚ ਨਾਸ਼ਤੇ ਦੇ ਸਮੇਂ ਚਾਹ ਨਾਲ ਜ਼ਿਆਦਾਤਰ ਲੋਕ ਰਸਕ ਖਾਣਾ ਪਸੰਦ ਕਰਦੇ ਹਨ। ਰਸਕ ਬਹੁਤ ਹੀ ਸਵਾਦ ਅਤੇ ਕੁਰਕੁਰਾ ਬਰੈੱਡ ਹੁੰਦਾ ਹੈ। ਵੱਡੇ ਹੋਣ ਜਾਂ ਛੋਟੇ ਸਾਰੇ ਲੋਕ ਇਸ ਨੂੰ ਖਾਣਾ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਆਪਣਾ ਖੁਦ ਦਾ ਰਸਕ ਬਣਾਉਣ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ, ਤਾਂ?ਇਹ ਬਹੁਤ ਹੀ ਲਾਭਕਾਰੀ ਹੋਵੇਗਾ। ਬਾਜ਼ਾਰ ’ਚ ਵੀ ਇਸ ਦੀ ਮੰਗ ਬਹੁਤ ਜ਼ਿਆਦਾ ਹੈ। ਅਜਿਹੇ ’ਚ ਤੁਸੀਂ ਇਸ ਕਾਰੋਬਾਰ ਜ਼ਰੀਏ ਚੰਗਾ ਮੁਨਾਫਾ ਕਮਾ ਸਕਦੇ ਹੋ।
ਕੱਚਾ ਮਾਲ: | Income in Business
ਰਸਕ ਬਣਾਉਣ ਲਈ ਤੁਹਾਨੂੰ ਮੈਦਾ, ਖੰਡ, ਸੂਜੀ, ਘਿਓ, ਗਲੂਕੋਜ, ਕਸਟਰਡ ਦੱੁਧ, ਇਲਾਇਚੀ, ਯੀਸਟ, ਬਰੈੱਡ ਇੰਪਰੂਵਰ ਅਤੇ ਨਮਕ ਦੀ ਜ਼ਰੂਰਤ ਹੁੰਦੀ ਹੈ। ਇਹ ਸਾਰੇ ਕੱਚੇ ਮਾਲ ਤੁਹਾਨੂੰ ਨਜ਼ਦੀਕੀ ਲੋਕਲ ਕਰਿਆਨਾ ਸਟੋਰ ਤੋਂ ਮਿਲ ਜਾਣਗੇ।
ਮਸ਼ੀਨ: | Income in Business
ਰਸਕ ਬਣਾਉਣ ਲਈ ਕਈ ਸਰਪਿਲ ਮਿਕਸਰ ਮਸ਼ੀਨ, ਡਿਵਾਈਡਰ ਮਸ਼ੀਨ, ਰਸਕ ਮੋਲਡਸ, ਰਸਕ ਸਲਾਈਸਰ ਮਸ਼ੀਨ, ਰੋਟਰੀ ਰੈਕ ਓਵਨ ਅਤੇ ਲਪੇਟਣ ਦਾ ਉਪਕਰਨ ਆਦਿ ਮਸ਼ੀਨਾਂ ਦੀ ਲੋੜ ਹੁੰਦੀ ਹੈ। ਇਨ੍ਹਾਂ ਮਸ਼ੀਨਾਂ ਨੂੰ ਤੁਸੀਂ?ਆਨਲਾਈਨ ਜਾਂ ਬਜ਼ਾਰੀ ’ਚੋਂ ਅਸਾਨੀ ਨਾਲ ਖਰੀਦ ਸਕਦੇ ਹੋ।
ਲਾਇਸੈਂਸ:
ਰਸਕ ਬਣਾਉਣ ਦਾ ਕਾਰੋਬਾਰ ਸ਼ੁਰੂ ਕਰਨ ਲਈ ਤੁਹਾਨੂੰ ਇਸ ਦੇ ਲਾਇਸੈਂਸ ਦੀ ਜ਼ਰੂਰਤ ਹੁੰਦੀ ਹੈ। ਐਫਐਸਐਸਏਆਈ ਲਾਇਸੈਂਸ, ਜੀਐਸਟੀ ਰਜਿਸਟ੍ਰੇਸ਼ਨ, ਉਦਯੋਗ ਆਧਾਰ ਪ੍ਰਮਾਣ ਪੱਤਰ, ਪ੍ਰਦੂਸ਼ਣ ਵਿਭਾਗ ਅਤੇ ਫਾਇਰ ਬਿ੍ਰਗੇਡ ਵਿਭਾਗ ਤੋਂ ਨੋ ਆਬਜੈਕਸ਼ਨ ਸਰਟੀਫਿਕੇਟ (ਐਨਓਸੀ) ਆਦਿ ਲਾਇਸੈਂਸ ਦੀ ਤੁਹਾਨੂੰ ਜ਼ਰੂਰਤ ਪਵੇਗੀ।
ਇਹ ਵੀ ਪੜ੍ਹੋ: ਸੁਰੱਖਿਅਤ ਹੈ ਗੋਲਡ ’ਚ ਨਿਵੇਸ਼, ਪੇਮੈਂਟ ਐਪਸ ’ਚ ਹੈ ਨਿਵੇਸ਼ ਦੀ ਸੁਵਿਧਾ
ਲਾਗਤ:
ਰਸਕ ਬਣਾਉਣ ਦਾ ਕਾਰੋਬਾਰ ਸ਼ੁਰੂ ਕਰਨ ਲਈ ਤੁਹਾਨੂੰ 30 ਤੋਂ 35 ਲੱਖ ਰੁਪਏ ਦਾ ਖਰਚਾ ਆ ਸਕਦਾ ਹੈ। ਜੇਕਰ ਤੁਸੀਂ ਡਿਵਾਈਡਰ ਮਸ਼ੀਨ ਅਤੇ ਰਸਕ ਪੈਕਿੰਗ ਮਸ਼ੀਨ ਤੋਂ ਬਿਨਾਂ ਸ਼ੁਰੂਆਤ ਕਰਦੇ ਹੋ ਤਾਂ ਤੁਹਾਡਾ ਖਰਚਾ ਚਾਰ ਤੋਂ ਪੰਜ ਲੱਖ ਰੁਪਏ ਵਿਚਕਾਰ ਆ ਸਕਦਾ ਹੈ।
ਬਜ਼ਾਰ:
ਰਸਕ ਦਾ ਕਾਰੋਬਾਰ ਕਾਫੀ ਫਾਇਦੇਮੰਦ ਹੁੰਦਾ ਹੈ, ਬਾਜ਼ਾਰ ਵਿਚ ਇਸ ਦੀ ਮੰਗ ਬਣੀ ਰਹਿੰਦੀ ਹੈ। ਤੁਸੀਂ ਆਪਣੇ ਮਾਲ ਨੂੰ ਬਜ਼ਾਰ ਵਿੱਚ ਵੇਚਣ ਲਈ ਦੁਕਾਨਾਂ ਜਾਂ ਰਿਟੇਲਰਾਂ ਨਾਲ ਸਿੱਧੇ ਤੌਰ ’ਤੇ ਸੰਪਰਕ ਕਰ ਸਕਦੇ ਹੋ। ਤੁਸੀਂ ਰਸਕ ਦੀ ਮਾਰਕੀਟਿੰਗ ਕਰਕੇ ਆਪਣਾ ਮਾਲ ਬਜ਼ਾਰ ਵਿੱਚ ਹੋਰ ਜ਼ਿਆਦਾ ਵੇਚ ਸਕਦੇ ਹੋ। ਤੁਹਾਨੂੰ ਬਰੈੱਡ ਜਾਂ ਟੋਸਟ ਖਰੀਦਣ ਵਾਲੇ ਸੇਲਮੈਨ ਨੂੰ ਘੱਟ ਮਾਰਜਿਨ ਵਿੱਚ ਆਪਣੇ ਰਸਕ ਨੂੰ ਵੇਚਣਾ ਹੋਵੇਗਾ, ਜਿਸ ਨਾਲ ਕਿ ਉਹ ਸੇਲਮੈਨ ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਕੋਲ ਆ ਕੇ ਮਾਲ ਖਰੀਦੇਗਾ। ਤੁਹਾਨੂੰ ਦੱਸ ਦਈਏ ਕਿ ਰਸਕ ਦੇ ਕਾਰੋਬਾਰ ਵਿੱਚ ਬਹੁਤ ਮੁਕਾਬਲਾ ਹੈ, ਪਰ ਮਾਰਕੀਟ ਵਿੱਚ ਵਧਦੀ ਮੰਗ ਦਾ ਸਹੀ ਲਾਭ ਉਠਾ ਕੇ ਤੁਸੀਂ ਆਪਣੇ ਨਜ਼ਦੀਕੀ ਛੋਟੀਆਂ-ਵੱਡੀਆਂ ਦੁਕਾਨਾਂ ਨੂੰ ਟਾਰਗੇਟ ਕਰ ਸਕਦੇ ਹੋ ਤੇ ਆਪਣੀ ਸੇਲ ਨੂੰ ਵਧਾ ਸਕਦੇ ਹੋ ਤੇ ਮੁਨਾਫਾ ਵੀ ਕਮਾ ਸਕਦੇ ਹੋ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ