ਥੇਰਾਨੋਸ ਦੀ ਸੰਸਥਾਪਕ ਐਲਿਜਾਬੈਥ ਹੋਮਜ਼ ਨੂੰ ਧੋਖਾਧੜੀ ਦਾ ਦੋਸ਼ੀ ਠਹਿਰਾਇਆ
ਵਾਸ਼ਿੰਗਟਨ। ਥੇਰਾਨੋਸ ਦੀ ਸੰਸਥਾਪਕ ਐਲਿਜ਼ਾਬੈਥ ਹੋਮਜ਼ ਨੇ ਨਿਵੇਸ਼ਕਾਂ ਨੂੰ ਧੋਖਾ ਦੇਣ ਦਾ ਦੋਸ਼ੀ ਮੰਨਿਆ ਹੈ। ਬੀਬੀਸੀ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਥੇਰਾਨੋਸ ਦੀ ਸੰਸਥਾਪਕ ਐਲਿਜ਼ਾਬੈਥ ਹੋਮਜ਼ ਨੂੰ ਕੈਲੀਫੋਰਨੀਆਂ ਵਿੱਚ ਇੱਕ ਮਹੀਨੇ ਦੀ ਇਤਿਹਾਸਕ ਸੁਣਵਾਈ ਤੋਂ ਬਾਅਦ ਨਿਵੇਸ਼ਕਾ ਨੂੰ ਧੋਖਾ ਦੇਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਪ੍ਰੌਸੀਕਿਊਟਰਾਂ ਨੇ ਹੋਮਜ਼ ’ਤੇ ਇੱਕ ਅਜਿਹੀ ਤਕਨੀਕ ਬਾਰੇ ਜਾਣਬੁੱਝ ਕੇ ਝੂਠ ਬੋਲਣ ਦਾ ਦੋਸ਼ ਲਗਾਇਆ ਹੈ, ਜਿਸ ਬਾਰੇ ਵਿੱਚ ਕਿਹਾ ਗਿਆ ਸੀ ਕਿ ਖੂਨ ਦੀਆਂ ਕੁਝ ਬੂੰਦਾਂ ਤੋਂ ਹੀ ਵੱਖ-ਵੱਖ ਬਿਮਾਰੀਆਂ ਦਾ ਪਤਾ ਲਗਾਇਆ ਜਾ ਸਕਦਾ ਹੈ। ਹੋਮਜ਼ ਨੂੰ ਚਾਰ ਮਾਮਲਿਆਂ ਵਿੱਚ ਦੋਸ਼ੀ ਪਾਇਆ ਗਿਆ ਸੀ, ਜਿਸ ਵਿੱਚ ਨਿਵੇਸ਼ਕਾਂ ਵਿਰੁੱਧ ਧੋਖਾਧੜੀ ਕਰਨ ਦੀ ਸਾਜ਼ਿਸ ਅਤੇ ਵਾਇਰ ਧੋਖਾਧੜੀ ਦੇ ਤਿੰਨ ਮਾਮਲੇ ਸ਼ਾਮਿਲ ਸਨ। ਹੁਣ ਉਸ ਨੂੰ 20 ਸਾਲ ਤੱਕ ਦੀ ਸਜ਼ਾ ਭੁਗਤਣੀ ਪਵੇਗੀ। ਹੋਮਜ਼ ਨੂੰ ਕੁੱਲ 11 ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਸਨੂੰ ਜਨਤਾ ਨੂੰ ਧੋਖਾ ਦੇਦ ਦੇ ਚਾਰ ਦੋਸ਼ਾਂ ਦਾ ਦੋਸ਼ੀ ਨਹੀਂ ਮੰਨਿਆ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ