ਅਮਰੀਕਾ ਦੇ ਵਾਤਾਵਰਨ ਵਿਗਿਆਨੀਆਂ ‘ਚ ਭੜਥੂ ਪਿਆ ਹੋਇਆ ਹੈ ਉੱਥੇ ਸਮੁੰਦਰ ‘ਚ ਇੱਕ ਕੱਛੂਕੁੰਮੇ ਦੀ ਮੌਤ ਹੋਣ ਨਾਲ ਚਿੰਤਾ ਦਾ ਮਾਹੌਲ ਹੈ ਕੱਛੂਕੁੰਮੇ ਦੀ ਮੌਤ ਦੀ ਵਜ੍ਹਾ ਇਹ ਹੈ ਕਿ ਉਸ ਨੇ ਮਨੁੱਖੀ ਅਬਾਦੀ ਵੱਲੋਂ ਸਮੁੰਦਰ ‘ਚ ਸੁੱਟੇ ਗਏ ਮਾਈਕ੍ਰੋਪਲਾਸਟਿਕ ਕੂੜੇ ਨੂੰ ਨਿਗਲ ਲਿਆ ਸੀ ਇੱਕ ਕੱਛੂ ਨੇ ਅਮਰੀਕੀਆਂ ਨੂੰ ਹਿਲਾ ਦਿੱਤਾ ਹੈ ਪਰ ਇੱਧਰ ਸਾਡੇ ਮੁਲਕ ‘ਚ ਵਾਤਾਵਰਨ ਨਾਲ ਸ਼ਰ੍ਹੇਆਮ ਖਿਲਵਾੜ ਵੱਲ ਕੋਈ ਧਿਆਨ ਨਹੀਂ ਮੁੰਬਈ ਦੇ ਆਰੇ ‘ਚ ਰੁੱਖਾਂ ਦੀ ਕਟਾਈ ਰੋਕਣ ਲਈ ਪਹਿਲਾਂ ਵਿਦਿਆਰਥੀਆਂ ਨੂੰ ਹਾਈਕੋਰਟ ਜਾਣਾ ਪਿਆ ਉੱਥੇ ਗੱਲ ਨਾ ਬਣੀ ਤਾਂ ਸੁਪਰੀਪ ਕੋਰਟ ਦਾ ਦਰਵਾਜਾ ਖੜਕਾਉਣਾ ਪਿਆ ਆਖ਼ਰ ਸੁਪਰੀਮ ਕੋਰਟ ਨੇ ਦਰੱਖਤ ਕੱਟਣ ‘ਤੇ ਰੋਕ ਲਾ ਕੇ ਸਥਿਤੀ ਜਿਉਂ ਦੀ ਤਿਉਂ ਕਾਇਮ ਰੱਖਣ ਦੇ ਆਦੇਸ਼ ਦਿੱਤੇ ਬੇਸ਼ੱਕ ਸੁਪਰੀਮ ਕੋਰਟ ‘ਚ ਵਿਦਿਆਰਥੀਆਂ ਦੀ ਜਿੱਤ ਤਾਂ ਹੋਈ ਹੈ ਪਰ ਇਹ ਸਿਧਾਂਤਕ ਤੇ ਸੰਕੇਤਕ ਜਿੱਤ ਹੀ ਹੈ ਵਿਹਾਰਕ ਤੌਰ ‘ਤੇ ਵਿਦਿਆਰਥੀ ਰੁੱਖ ਵੱਢਣ ਵਾਲੇ ਕੁਹਾੜੇ ਅੱਗੇ ਹਾਰ ਗਏ ਹਨ।
ਸੁਪਰੀਪ ਕੋਰਟ ਦੇ ਹੁਕਮ ਜਾਰੀ ਹੋਣ ਤੱਕ ਦਰੱਖਤ ਵੱਢੇ ਜਾ ਚੁੱਕੇ ਸਨ ਸਰਕਾਰ ਦੇ ਵਕੀਲ ਨੇ ਅਦਾਲਤ ‘ਚ ਕਹਿ ਦਿੱਤਾ ਕਿ ਜਿੰਨੇ ਦਰੱਖਤ ਕੱਟਣ ਦੀ ਜ਼ਰੂਰਤ ਸੀ ਓਨੇ ਕੱਟ ਲਏ ਗਏ ਹਨ ਵਿਕਾਸ ਲਈ ਦਰੱਖਤ ਕੱਟਣੇ ਜ਼ਰੂਰੀ ਸਨ ਤਾਂ ਇਸ ਮਾਮਲੇ ‘ਚ ਵਿਦਿਆਰਥੀਆਂ ਤੇ ਹੋਰ ਵਾਤਾਵਰਨ ਪ੍ਰੇਮੀਆਂ ਨੂੰ ਭਰੋਸੇ ‘ਚ ਲਿਆ ਜਾ ਸਕਦਾ ਸੀ ਤੇ ਕੱਟੇ ਜਾਣ ਵਾਲੇ ਦਰੱਖਤਾਂ ਦੀ ਗਿਣਤੀ ਘਟਾਈ ਜਾ ਸਕਦੀ ਸੀ, ਪਰ ਮੁੰਬਈ ਪ੍ਰਸ਼ਾਸਨ ਤਾਂ ਇਸ ਗੱਲ ‘ਤੇ ਬੜਾ ਖੁਸ਼ ਸੀ ਕਿ ਨਿਆਂਇਕ ਪ੍ਰਕਿਰਿਆ ਦੇ ਦਰਮਿਆਨ ਉਸ (ਪ੍ਰਸ਼ਾਸਨ) ਨੂੰ ਦਰੱਖਤ ਵੱਢਣ ਦਾ ਸਮਾਂ ਮਿਲ ਹੀ ਜਾਣਾ ਹੈ ਵਿਦਿਆਰਥੀਆਂ ਦੀ ਭਾਵਨਾ ਦਾ ਸਤਿਕਾਰ ਕਰਨ ਦੀ ਬਜਾਇ ਰਾਤ ਵੇਲੇ ਵੀ ਦਰੱਖਤ ਕੱਟੇ ਗਏ ਤਾਂ ਕਿ ਸੁਪਰੀਮ ਕੋਰਟ ਦਾ ਫੈਸਲਾ ਆਉਣ ਤੋਂ ਪਹਿਲਾਂ-ਪਹਿਲਾਂ ਆਰੇ ਦੇ ਜੰਗਲਾਂ ‘ਚ ਆਰੀ ਫੇਰ ਦਿੱਤੀ ਜਾਵੇ ਵਿਦਿਆਰਥੀਆਂ ਨੇ ਦਰੱਖਤਾਂ ਨੂੰ ਕੋਈ ਆਪਣੀ ਜਾਇਦਾਦ ਨਹੀਂ ਬਣਾਉਣਾ ਸੀ ਸਗੋਂ ਉਹ ਮੁੰਬਈ ਵਾਸੀਆਂ ਦੀ ਬਿਹਤਰੀ ਲਈ ਪੱਲਿਓਂ ਪੈਸਾ ਖਰਚ ਕੇ ਭੱਜ-ਨੱਠ ਕਰਦੇ ਰਹੇ ਭਾਵੇਂ ਵਿਦਿਆਰਥੀ ਵਿਹਾਰਕ ਤੌਰ ‘ਤੇ ਹਾਰ ਗਏ ਹਨ ਫਿਰ ਵੀ ਉਹਨਾਂ ਦੀ ਸੋਚ ਅਤੇ ਹਿੰਮਤ ਦੀ ਦਾਦ ਦੇਣੀ ਬਣਦੀ ਹੈ ਜਿਨ੍ਹਾਂ ਨੇ ਦਰੱਖਤਾਂ ਲਈ ਪਿਆਰ ਵਿਖਾਇਆ ਹੈ ਸਵੀਡਨ ਦੀ ਗਰੇਟਾ ਥਨਬਰਗ ਨੇ ਸੰਯੁਕਤ ਰਾਸ਼ਟਰ ‘ਚ ਅਮਰੀਕਾ ਨੂੰ ਹਿਲਾ ਦਿੱਤਾ ਸੀ ਤੇ ਡੋਨਾਲਡ ਟਰੰਪ ਵੱਲ ਵੱਟੀ ਉਸ ਦੀ ਘੂਰੀ ਨੂੰ ਪੂਰੀ ਦੁਨੀਆ ਨੇ ਵੇਖਿਆ ਸੀ ਚੰਗੀ ਗੱਲ ਹੈ ਕਿ ਸਾਡੇ ਦੇਸ਼ ਅੰਦਰ ਵੀ ਵਾਤਾਵਰਨ ਦੀ ਚਿੰਤਾ ਨੌਜਵਾਨ ਪੀੜ੍ਹੀ ਵੱਲੋਂ ਕੀਤੀ ਗਈ ਹੈ ਤੇ ਉਸ ਨੇ ਸਾਹਸ ਵੀ ਵਿਖਾਇਆ ਸਰਕਾਰਾਂ, ਸਿਆਸਤਦਾਨਾਂ ਦੀ ਵਾਤਾਵਰਨ ਪ੍ਰਤੀ ਚੁੱਪ ਬੜੀ ਖਤਰਨਾਕ ਹੈ ਫਲੋਰੀਡਾ ਦੇ ਕੱਛੂ ਦੀ ਮੌਤ ਦਾ ਮਾਤਮ ਅਜੇ ਸਾਡੇ ਮੁਲਕ ਦੇ ਸਿਆਸੀ ਰਹਿਨੁਮਾਵਾਂ ਦੀ ਜ਼ਹਿਨੀਅਤ ਨੂੰ ਝੰਜੋੜਨ ਦੇ ਸਮਰੱਥ ਨਹੀਂ ਹੋਇਆ ਤਾਂ ਹੀ ਤਾਂ ਏਥੇ ਜੰਗਲ ਹੀ ਸਮੇਟੇ ਜਾ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।