ਫਿਰ ਸਾਈਬਰ ਹਮਲਾ, ਕਈ ਦੇਸ਼ ਪ੍ਰਭਾਵਿਤ

Cyber Cell exposes crores of bank scam, 2 convicted, 1 kidnapped

ਨਵੇਂ ਸਾਈਬਰ ਹਮਲੇ ਨਾਲ ਦੁਨੀਆ ਭਰ ‘ਚ ਨੁਕਸਾਨ

ਏਜੰਸੀ, ਮਾਸਕੋ:ਪੂਰੀ ਦੁਨੀਆ ਇੱਕ ਵਾਰ ਫਿਰ  ਸਾਈਬਰ ਹਮਲੇ ਦੀ ਲਪੇਟ ‘ਚ ਹੈ ‘ਵਾਨਾਕ੍ਰਾਈ ਰੈਨਸਮਵੇਅਰ’ ਵਰਗੇ ਵਾਇਰਸ ਨੇ ਮੰਗਲਵਾਰ ਨੂੰ ਪੂਰੀ ਦੁਨੀਆ ‘ਤੇ ਵੱਡਾ ਸਾਈਬਰ ਹਮਲਾ ਕੀਤਾ ਸਾਈਬਰ ਹਮਲੇ ਦਾ ਸਭ ਤੋਂ ਜ਼ਿਆਦਾ ਅਸਰ ਯੂਕਰੇਨ ‘ਚ ਹੋਇਆ, ਜਿੱਥੇ ਸਰਕਾਰੀ ਮੰਤਰਾਲਿਆਂ, ਬਿਜਲੀ ਕੰਪਨੀਆਂ ਤੇ ਬੈਂਕਾਂ ਦੇ ਕੰਪਿਊਟਰ ਸਿਸਟਮ ‘ਚ ਵੱਡੀ ਖਰਾਬੀ ਆਈ ਹੈ ਯੂਕਰੇਨ ਦਾ ਸੈਂਟਰਲ ਬੈਂਕ, ਸਰਕਾਰੀ ਬਿਜਲੀ ਸਪਲਾਈ ਕੰਪਨੀ, ਜਹਾਜ਼ ਨਿਰਮਾਤਾ ਕੰਪਨੀ ਏਤੋਨੋਵ ਤੇ ਡਾਕ ਸੇਵਾਵਾਂ ਇਸ ਹਮਲੇ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ

ਅਮਰੀਕਾ, ਯੂਕਰੇਨ, ਰੂਸ ‘ਚ ਸਭ ਤੋਂ ਜ਼ਿਆਦਾ ਅਸਰ, ਭਾਰਤ ਵੀ ਚਪੇਟ ‘ਚ

ਯੂਕਰੇਨ ਦੀ ਰਾਜਧਾਨੀ ਕੀਵ ਦੀ ਮੈਟਰੋ ‘ਚ ਪੇਮੈਂਟ ਕਾਰਡ ਕੰਮ ਨਹੀਂ ਕਰ ਰਹੇ ਹਨ ਕਈ ਪੈਟਰੋਲ ਪੰਪਾਂ ਦਾ ਕੰਮਕਾਜ਼ ਰੋਕਣਾ ਪਿਆ ਹੈ ਰੂਸ ਦੀ ਸਭ ਤੋਂ ਵੱਡੀ ਤੇਲ ਸਪਲਾਈ ਕੰਪਨੀ ਰੋਜਨੇਫਟ ਸਮੇਤ ਕਈ ਵੱਡੀਆਂ ਕੰਪਨੀਆਂ ਨੇ ਵੀ ਕਿਹਾ ਕਿ ਉਨ੍ਹਾਂ ਦੇ ਇੱਥੇ ਵੀ ਸਾਈਬਰ ਹਮਲੇ ਦਾ ਅਸਰ ਹੋਇਆ ਹੈ   ਹਾਲਾਂਕਿ ਇਸ ਸਾਈਬਰ ਹਮਲੇ ਦਾ ਅਸਰ ਭਾਰਤ ‘ਤੇ ਨਹੀਂ ਪਿਆ ਹੈ ਮੰਨਿਆ ਜਾ ਰਿਹਾ ਹੈ ਕਿ ਇਹ ਹਮਲਾ ਯੂਕਰੇਨ ਤੋਂ ਕੀਤਾ ਗਿਆ ਹੈ ਤੇ ਹੌਲੀ-ਹੌਲੀ ਪੂਰੀ ਦੁਨੀਆ ਨੂੰ ਆਪਣੀ ਲਪੇਟ ‘ਚ ਲੈ ਰਿਹਾ ਹੈ ਸਾਈਬਰ ਸੁਰੱਖਿਆ ਮਾਹਿਰਾਂ ਦੇ ਅਨੁਸਾਰ, ਇਸਦੇ ਸਪੇਨ ਤੇ ਭਾਰਤ ਸਮੇਤ ਹੋਰ ਦੋਸ਼ਾਂ ‘ਚ ਵੀ ਫੈਲਣ ਦਾ ਖਦਸ਼ਾ ਹੈ ਜੋ ਵੀ ਦੇਸ਼ ਇਸਦੀ ਲਪੇਟ ‘ਚ ਆਏ ਹਨ, ਉੱਥੇ ਕਾਫ਼ੀ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ ਸ਼ੁਰੂਆਤੀ ਰਿਪੋਰਟਾਂ ਅਨੁਸਾਰ ਇਹ ਹਮਲਾ ਯੂਕਰੇਨ ਤੇ ਰੂਸ ‘ਚ ਇੱਕ ਹੀ ਸਮੇਂ ਕੀਤਾ ਗਿਆ ਹੈ

ਜੇਐੱਨਪੀਟੀ ਟਰਮੀਨਲ ਦਾ ਪਰਿਚਾਲਨ ਪ੍ਰਭਾਵਿਤ ਹੋਇਆ : ਸਰਕਾਰ

ਨਵੀਂ ਦਿੱਲੀ ਸਰਕਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜਵਾਹਰ ਲਾਲ ਨਹਿਰੂ ਪੋਰਟ ਟਰੱਸਟ (ਜੇਐੱਨਪੀਟੀ) ‘ਤੇ ਉਸਦੇ ਇੱਕ ਟਰਮੀਨਲ ਦਾ ਪਰਿਚਾਲਨ ਤਾਜ਼ਾ ਮਾਲਵੇਅਰ ਹਮਲੇ ਨਾਲ ਪ੍ਰਭਾਵਿਤ ਹੋਇਆ ਹੈ ਇੱਕ ਅਧਿਕਾਰੀ ਨੇ ਕਿਹਾ ਕਿ ਹਵਾਬਾਜ਼ੀ ਮੰਤਰਾਲੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜੇਐੱਨਪੀਟੀ ਦੇ ਇੱਕ ਟਰਮੀਨਲ ਦਾ ਪਰਿਚਾਲਨ ਮਾਈਰਸਕ ਹੇਗ ਦੇ ਦਫ਼ਤਰ ‘ਤੇ ਹਮਲੇ ਨਾਲ ਪ੍ਰਭਾਵਿਤ ਹੋਇਆ

ਕੀ ਹੈ ਰੈਨਸਮਵੇਅਰ

ਰੈਨਸਮਵੇਅਰ ਸਿਸਟਮ ‘ਚ ਦਾਖਲ ਹੋ ਕੇ ਡਾਟਾ ਲਾੱਕ ਕਰ ਦਿੰਦਾ ਹੈ ਉਪਯੋਗਕਰਤਾ ਉਦੋਂ ਤੱਕ ਡਾਟਾ ਤੱਕ ਨਹੀਂ ਪਹੁੰਚ ਪਾਉਂਦਾ, ਜਦੋਂ ਤੱਕ ਉਹ ਫਿਰੌਤੀ ਨਹੀਂ ਦਿੰਦਾ ਹੈ

300 ਡਾਲਰ ਬਿਟਕਵਾਈਨ ਦੀ ਮੰਗੀ ਫਿਰੌਤੀ

ਯੂਕਰੇਨ ਦੀ ਇੱਕ ਮੀਡੀਆ ਕੰਪਨੀ ਨੇ ਦੱਸਿਆ ਕਿ ਸਾਈਬਰ ਹਮਲਾ ਕਰਨ ਵਾਲਿਆਂ ਨੇ ਸਿਸਟਮ ਦੀਆਂ ਫਾਈਲਾਂ ਨੂੰ ਫਿਰ ਤੋਂ ਅਨਲਾੱਕ ਕਰਨ ਲਈ 300 ਡਾਲਰ ਬਿਟਕਵਾਈਨ ਦੀ ਮੰਗ ਕੀਤੀ ਹੈ  ਅਮਰੀਕਾ ‘ਚ ਇੱਕ ਬਿਟਕਵਾਈਨ ਦੀ ਕੀਮਤ ਲਗਭਗ 2338 ਡਾਲਰ ਹੈ

ਅਗਾਊਂ ਉਪਾਅ ਕੀਤੇ ਹਨ

ਯੂਰਪ ‘ਤੇ ਰੈਨਸਮਵੇਅਰ ਹਮਲੇ ਨਾਲ ਪੈਦਾ ਹੋਣ ਵਾਲੀ ਸਥਿਤੀ ਨਾਲ ਨਜਿੱਠਣ ਲਈ ਅਗਾਊਂ ਉਪਾਅ ਕੀਤੇ ਹਨ ਇਸ ਹਮਲੇ ਦਾ ਭਾਰਤ ‘ਤੇ ਵੱਡੇ ਪੈਮਾਨੇ ‘ਤੇ ਅਸਰ ਦੇਖਣ ਨੂੰ ਨਹੀਂ ਮਿਲਿਆ ਹੈ ਹਾਲਾਂਕਿ ਜੇਐੱਨਪੀਟੀ ਪੋਰਟ ਦਾ ਇੱਕ ਟਰਮੀਨਲ ਤਾਜ਼ਾ ਮਾਲਵੇਅਰ ਹਮਲੇ ਤੋਂ ਕੁਝ ਪ੍ਰਭਾਵਿਤ ਹੋਇਆ ਹੈ
ਰਵੀਸ਼ੰਕਰ ਪ੍ਰਸਾਦ, ਸੂਚਨਾ ਤਕਨੀਕੀ ਮੰਤਰੀ

ਇੰਜ ਕਰੋ ਬਚਾਅ

ਪੁਰਾਣੇ ਵਿੰਡੋਜ਼ ਆਪਰੇਟਿੰਗ ਵਰਗੇ ਐਕਸਪੀ, ਵਿੰਡੋਜ਼-8 ਦੀ ਵਰਤੋਂ ਕਰ ਰਹੇ ਹੋ ਤਾਂ ਉਸ ਨੂੰ ਅਪਡੇਟ ਕਰ ਲਓ ਅਣਜਾਣੇ ਮੇਲ ਜਾਂ ਲਾਟਰੀ ਨਾਲ ਸਬੰਧਿਤ ਮੇਲ ਨੂੰ ਖੋਲ੍ਹਣ ਦੀ ਕੋਸ਼ਿਸ਼ ਨਾ ਕਰੋ ਐਂਟੀ ਵਾਇਰਸ ਨੂੰ ਅਪਡੇਟ ਰੱਖੋ