ਚੋਰਾਂ ਵੱਲੋਂ ਧੂੜਕੋਟ ਰਣਸੀਂਹ ਵਿਖੇ ਤਿੰਨ ਘਰਾਂ ਵਿੱਚ ਚੋਰੀਆਂ 

Thieves, Stole, Three, Houses, Dhurukkot Rainshah

25 ਤੋਲਾ ਸੋਨਾ, ਸਵਾ ਲੱਖ ਨਕਦੀ ਤੇ ਜਰੂਰੀ ਕਾਗਜਾਤ ਚੋਰੀ

ਨਿਹਾਲ ਸਿੰਘ ਵਾਲਾ, (ਪੱਪੂ ਗਰਗ/ਸੱਚ ਕਹੂੰ ਨਿਊਜ਼)। ਨਿਹਾਲ ਸਿੰਘ ਵਾਲਾ ਨੇੜਲੇ ਪਿੰਡ ਧੂੜਕੋਟ ਰਣਸੀਂਹ ਵਿਖੇ ਬੀਤੀ ਰਾਤ ਨੂੰ ਚੋਰਾਂ ਵੱਲੋਂ ਤਿੰਨ ਘਰਾਂ ਵਿੱਚ ਚੋਰੀ ਕਰਕੇ 30 ਤੋਲੇ ਕਰੀਬ ਸੋਨਾਂ ਤੇ ਡੇਢ ਲੱਖ ਕਰੀਬ ਨਗਰੀ ਚੋਰੀ ਕਰਨ ਦਾ ਸਮਾਚਾਰ ਹੈ।  ਗੁਰਦੇਵ ਸਿੰਘ ਕਿਰਤੀ ਦੇ ਸਪੁੱਤਰ ਜਸਵਿੰਦਰ ਸਿੰਘ ਪਟਵਾਰੀ ਦੇ ਘਰ ਚੋਰਾਂ ਨੇ ਟਰੰਕ ਤੇ ਪੇਟੀ ਦੇ ਜਿੰਦਰੇ ਭੰਨ ਕੇ 25 ਤੋਲਾ ਸੋਨਾ, ਸਵਾ ਲੱਖ ਕਰੀਬ ਨਗਦੀ ਅਤੇ ਪਲਾਟ ਦੀ ਰਜਿਸਟਰੀ, ਬੀਮਾ ਦੇ ਕਾਗਜ਼ ਤੇ ਤੀਹ ਹਜ਼ਾਰ ਦੇ ਕਿਸਾਨ ਵਿਕਾਸ ਪੱਤਰ ਆਦਿ ਚੋਰੀ ਕਰਕੇ ਲੈ ਗਏ। ਚੋਰ ਛੱਤ ਰਾਹੀਂ ਆ ਕੇ ਚੋਰੀ ਕਰਕੇ ਗਏ ਹਨ।

ਸੁਰਜੀਤ ਕੌਰ ਐਸਡੀਐਮ ਦਫ਼ਤਰ ਮੁਲਾਜ਼ਮ ਹੈ, ਨੇ ਦੱਸਿਆ ਉਸ ਨੂੰ ਸਵੇਰੇ ਪੰਜ ਕੁ ਵਜੇ ਚਾਹ ਬਣਾਉਣ ਆਈ ਨੂੰ ਪਤਾ ਲੱਗਿਆ। ਇਸੇ ਤਰ੍ਹਾਂ ਚੋਰਾਂ ਨੇ ਟੇਕ ਸਿੰਘ ਫ਼ੌਜੀ ਦੇ ਘਰ ਨੂੰ ਨਿਸ਼ਾਨਾ ਬਣਾਇਆ ਇਹ ਪਰਿਵਾਰ ਵੀ ਛੱਤ ਤੇ ਸੁੱਤਾ ਪਿਆ ਸੀ। ਚੋਰ ਟਰੰਕ ਪੇਟੀ ਦੇ ਜਿੰਦਰੇ ਤੋੜ ਕੇ ਛੇ ਤੋਲੇ ਸੋਨਾ ਤੇ ਅੱਠ ਹਜ਼ਾਰ ਰੁਪਏ ਨਗਦ ਲੈ ਗਏ। ਉਹਨਾਂ ਚਾਰ ਵਜੇ ਉੱਠ ਕੇ ਵੇਖਿਆ। ਚੋਰਾਂ ਨੇ  ਸੁਖਵੀਰ ਸਿੰਘ ਪੁੱਤਰ ਮੁਖਤਿਆਰ ਸਿੰਘ ਦੇ ਗਲੀ ਵਾਲਾ ਬੂਹੇ ਦੇ ਲਾਕ ਤੋੜ ਕੇ ਚਾਂਦੀ ਦੇ ਸਿੱਕੇ ਤੇ ਨਗਦ ਪੈਸੇ ਲੈ ਗਏ ਜੋ ਤੀਹ ਕੁ ਹਜ਼ਾਰ ਰੁਪਏ ਬਣਦਾ ਹੈ। ਵੱਡੀ ਚੋਰੀ ਦੇ ਸਬੰਧ ਪਿੰਡ ਵਿੱਚ ਸਹਿਮ ਵੀ ਹੈ। ਮੋਗਾ ਤੋਂ ਫ਼ਿੰਗਰ ਮਾਹਿਰ ਟੀਮ ਨੇ ਆਕੇ ਚੋਰਾਂ ਦੇ ਨਿਸ਼ਾਨ ਵੀ ਲਏ।

LEAVE A REPLY

Please enter your comment!
Please enter your name here