(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੇ ਨੇੜਲੇ ਪਿੰਡ ਡਕਾਲਾ ਦੇ ਨੌਜਵਾਨ ਗੁਰਪ੍ਰੀਤ ਸਿੰਘ ਨੂੰ ਵੀ ਰੂਸ ਦੀ ਫੌਜ ਵਿੱਚ ਧੱਕੇ ਨਾਲ ਭਰਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰੂਸ ਦੀ ਆਰਮੀ ’ਚ ਧੱਕੇ ਨਾਲ ਭਰਤੀ ਕਰਵਾਏ ਗਏ ਨੌਜਵਾਨਾਂ ਦੀ ਹੋਈ ਵੀਡੀਓ ਵਾਇਰਲ ਤੋਂ ਬਾਅਦ ਗੁਰਪ੍ਰੀਤ ਸਿੰਘ ਦੇ ਮਾਪਿਆਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਅਤੇ ਉਹ ਰੋ-ਰੋ ਕੇ ਆਪਣੇ ਪੁੱਤਰ ਨੂੰ ਵਾਪਸ ਲਿਆਉਣ ਦੀ ਮੰਗ ਕਰ ਰਹੇ ਹਨ। Russian Army
ਉਂਜ਼ ਕੁਝ ਦਿਨ ਪਹਿਲਾਂ ਗੁਰਪ੍ਰੀਤ ਵੱਲੋਂ ਨੌਕਰੀ ਮਿਲਣ ਦੀ ਗੱਲ ਆਖ ਕੇ ਮਾਪਿਆਂ ਵਿੱਚ ਖੁਸ਼ੀ ਦਾ ਮਾਹੌਲ ਵੀ ਜ਼ਰੂਰ ਛਾਇਆ ਸੀ ਪਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਸੱਚ ਸਾਹਮਣੇ ਆਇਆ ਹੈ । ਪਟਿਆਲਾ ਜ਼ਿਲ੍ਹੇ ਦੇ ਪਿੰਡ ਡਕਾਲਾ ਦੇ ਵਾਸੀ ਨੌਜਵਾਨ ਗੁਰਪ੍ਰੀਤ ਸਿੰਘ ਦੀ ਮਾਤਾ ਬਲਜਿੰਦਰ ਕੌਰ ਤੇ ਪਿਤਾ ਨੈਬ ਸਿੰਘ ਨੇ ਦੱਸਿਆ ਕਿ ਸਾਡਾ ਪੁੱਤਰ ਇੱਕ ਚੰਗੇ ਭਵਿੱਖ ਦੇ ਲਈ ਘਰੋਂ ਗਿਆ ਸੀ, ਤੇ ਜਦੋਂ ਦਾ ਸਾਨੂੰ ਪਤਾ ਲੱਗਿਆ ਹੈ ਤਾਂ ਸਾਡੇ ਰੋਟੀ ਦਾ ਇੱਕ ਨਿਵਾਲਾ ਵੀ ਨਹੀਂ ਲੰਘ ਰਿਹਾ।
ਗੁਰਪ੍ਰੀਤ ਦੀ ਮਾਤਾ ਬਲਜਿੰਦਰ ਕੌਰ ਨੇ ਦੱਸਿਆ ਹੈ ਕਿ ਮੇਰਾ ਬੇਟਾ 20 ਸਾਲ ਦੀ ਉਮਰ ਦਾ ਹੈ ਅਤੇ 15 ਕੁ ਦਿਨ ਪਹਿਲਾਂ ਜਦੋਂ ਸਾਡੀ ਉਸ ਨਾਲ ਗੱਲਬਾਤ ਹੋਈ ਸੀ ਤਾਂ ਉਸ ਨੇ ਸਾਨੂੰ ਇੱਕ ਵਾਰ ਇਹ ਦੱਸਿਆ ਸੀ ਕਿ ਉਸ ਨੂੰ ਫੌਜ ਦੇ ਵਿੱਚ ਨੌਕਰੀ ਮਿਲ ਗਈ ਹੈ ਤਾਂ ਉਹ ਵੀ ਬਹੁਤ ਖੁਸ਼ ਸਨ ਪਰ ਜਦੋਂ ਹੁਣ ਸਾਨੂੰ ਪਤਾ ਲੱਗਿਆ ਹੈ ਕਿ ਇਸ ਨੌਕਰੀ ਦੇ ਪਿੱਛੇ ਕਾਰਨ ਕੁਝ ਹੋਰ ਸੀ ਤਾਂ ਸਾਨੂੰ ਬਹੁਤ ਜ਼ਿਆਦਾ ਚਿੰਤਾ ਹੋ ਰਹੀ ਹੈ। Russian Army
ਪੁਲਿਸ ਸਕਿਊਰਟੀ ਹਾਸਲ ਕਰਨ ਲਈ ਨਕਲੀ ਹਮਲਾ ਕਰਵਾਉਣ ਵਾਲਾ ਸ਼ਿਵ ਸੈਨਾ ਆਗੂ ਕਾਬੂ
ਉਨ੍ਹਾਂ ਦੱਸਿਆ ਕਿ ਨੌਜਵਾਨਾਂ ਦੀ ਜੋ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਈ ਹੈ ਉਸ ਵਿੱਚ ਉਨ੍ਹਾਂ ਦਾ ਲੜਕਾ ਵੀ ਮੌਜ਼ੂਦ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ ਰਾਤ ਉਨ੍ਹਾਂ ਦੀ ਜ਼ਰੂਰ ਵਟਸਐਪ ਉੱਤੇ ਆਪਣੇ ਪੁੱਤਰ ਦੇ ਨਾਲ ਗੱਲਬਾਤ ਹੋਈ ਸੀ ਪਰ ਉਹ ਸਵੇਰ ਤੋਂ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਪਰ ਦੁਬਾਰਾ ਗੱਲਬਾਤ ਨਹੀਂ ਹੋਈ। ਗੁਰਪ੍ਰੀਤ ਦੇ ਪਰਿਵਾਰਕ ਮੈਂਬਰਾਂ ਵੱਲੋਂ ਸਰਕਾਰ ਅੱਗੇ ਮੰਗ ਕੀਤੀ ਗਈ ਹੈ ਕਿ ਉਹ ਜਲਦ ਤੋਂ ਜਲਦ ਇਸ ਮਾਮਲੇ ਦੇ ਵਿੱਚ ਦਖਲ ਦੇਣ ਅਤੇ ਸਾਡੇ ਬੱਚਿਆਂ ਨੂੰ ਵਾਪਸ ਭਾਰਤ ਲੈ ਕੇ ਆਉਣ। ਜ਼ਿਕਰਯੋਗ ਹੈ ਕਿ ਰੂਸ ਅਤੇ ਯੂਕਰੇਨ ਦੇ ਵਿੱਚ ਇਕ ਸਾਲ ਦੇ ਵੱਧ ਸਮੇਂ ਤੋਂ ਜੰਗ ਚੱਲ ਰਹੀ ਹੈ। Russian Army