ਸਾਡੇ ਨਾਲ ਸ਼ਾਮਲ

Follow us

15.3 C
Chandigarh
Tuesday, February 10, 2026
More
    Home Breaking News ਥਾਰ ਸਵਾਰ ਨੌਜਵ...

    ਥਾਰ ਸਵਾਰ ਨੌਜਵਾਨਾਂ ਨੇ ਸਰਪੰਚ ’ਤੇ ਕੀਤਾ ਤੇਜ਼ ਤਰਾਰ ਹਥਿਆਰਾਂ ਨਾਲ ਹਮਲਾ

    Sarpanch Attacked
    ਥਾਰ ਸਵਾਰ ਨੌਜਵਾਨਾਂ ਨੇ ਸਰਪੰਚ ’ਤੇ ਕੀਤਾ ਤੇਜ਼ ਤਰਾਰ ਹਥਿਆਰਾਂ ਨਾਲ ਹਮਲਾ

    ਕਪੂਰਥਲਾ। ਕਪੂਰਥਲਾ ‘ਚ ਦੇਰ ਸ਼ਾਮ ਥਾਰ ਕਾਰ ਸਵਾਰ ਨੌਜਵਾਨਾਂ ਨੇ ਪਿੰਡ ਅੱਲੂਵਾਲ ਦੇ ਸਰਪੰਚ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਸਰਪੰਚ ਬੁਰੀ ਤਰ੍ਹਾਂ ਜਖਮੀ ਹੋ ਗਿਆ। (Sarpanch Attacked) ਜਿਸ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਅੱਲੂਵਾਲ ਦੇ ਸਰਪੰਚ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਆਪਣੇ ਸਾਈਕਲ ’ਤੇ ਜਾ ਰਿਹਾ ਸੀ। ਜਦੋਂ ਉਹ ਮੋੜ ‘ਤੇ ਪਹੁੰਚਿਆ ਤਾਂ ਰਾਹ ਨਾ ਦੇਣ ਨੂੰ ਲੈ ਕੇ ਥਾਰ ਸਵਾਰ ਇਕ ਗੱਡੀ ‘ਚ ਕੁਝ ਨੌਜਵਾਨਾਂ  ਨਾਲ ਬਹਿਸ ਹੋ ਗਈ।

    ਇਹ ਵੀ ਪੜ੍ਹੋ : ਬੋਰੀ ’ਚੋਂ ਸਿਰ ਕਟੀ ਲਾਸ਼ ਮਿਲਣ ਕਾਰਨ ਦਹਿਸ਼ਤ, ਪੁਲਿਸ ਜਾਂਚ ’ਚ ਜੁਟੀ

    ਇਸ ਦੌਰਾਨ ਕਾਰ ਚਾਲਕ ਨੇ ਗਾਲ੍ਹਾਂ ਕੱਢਦੇ ਹੋਏ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।  ਉਸ ਨੂੰ ਲਹੂ-ਲੁਹਾਨ ਕਰ ਦਿੱਤਾ।  ਜ਼ਖਮੀ ਸਰਪੰਚ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ (Sarpanch Attacked) ਦਾਖਲ ਕਰਵਾਇਆ ਗਿਆ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈਆਂ ਹਨ। ਕਾਰ ਚਾਲਕ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਅਧਿਕਾਰੀ ਬਬਨਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਸਰਪੰਚ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਬਿਆਨਾਂ ਦੇ ਆਧਾਰ ’ਤੇ ਹੀ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

    LEAVE A REPLY

    Please enter your comment!
    Please enter your name here