ਓਐਲਐਕਸ ’ਤੇ ਗੱਡੀ ਖਰੀਦਣ ਦੇ ਚੱਕਰ ’ਚ ਨੌਜਵਾਨ ਨੂੰ ਲੱਗਿਆ 87680 ਰੁਪਏ ਦਾ ਚੂਨਾ

car-on-Olx, Buying a Car On Olx

ਫੌਜ ’ਚ ਨੌਕਰੀ ਕਰਨ ਦੀ ਗੱਲ ਕਰਕੇ ਨੌਜਵਾਨ ਨੂੰ ਜਾਲ ’ਚ ਫਸਾਇਆ (Olx)

(ਸੱਚ ਕਹੂੰ ਨਿਊਜ਼) ਰੋਹਤਕ। ਸਾਈਬਰ ਕ੍ਰਾਈਮ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਸਾਈਬਰ ਠੱਗ ਨਵੇਂ-ਨਵੇਂ ਤਰੀਕੇ ਆਪਣਾ ਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣ ਰਹੇ ਹਨ। ਇਸੇ ਤਰ੍ਹਾਂ ਇੱਕ ਕਾਰ ਡਰਾਈਵਰ ਨੂੰ ਓਐਲਐਕਸ (Olx) ’ਤੇ ਗੱਡੀ ਖਰੀਦਣੀ ਮਹਿੰਗੀ ਪੈ ਗਈ ਤੇ ਉਹ ਠੱਗੀ ਦਾ ਸ਼ਿਕਾਰ ਹੋ ਗਿਆ। ਪੀੜਤ ਨੂੰ ਨਾ ਤਾਂ ਗੱਡੀ ਮਿਲੀ ਤੇ ਨਾ ਹੀ ਰੁਪਏ ਮਿਲੇ। Buying a Car On Olx

ਪੁਲਿਸ ਨੇ ਇਸ ਸਬੰਧੀ ਪੀੜਤ ਨੌਜਵਾਨ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇ ਅਨੁਸਾਰ ਪਿੰਡ ਪਾਕਸਮਾ ਨਿਵਾਸੀ ਰਾਜੇਸ਼ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਡਰਾਈਵਰ ਹੈ ਤੇ ਉਸ ਨੇ (Olx) ’ਤੇ ਗੱਡੀ ਖਰੀਦਣ ਲਈ ਇੱਕ ਮੋਬਾਇਲ ਨੰਬਰ ’ਤੇ ਸੰਪਰਕ ਕੀਤੀ। ਨੌਜਵਾਨ ਨੇ ਰਾਜੇਸ਼ ਨੂੰ ਦੱਸਿਆ ਕਿ ਉਹ ਫੌਜ ’ਚ ਨੌਕਰੀ ਕਰਦਾ ਹੈ ਤੇ ਗੱਡੀ ਸਬੰਧੀ ਪੂਰੀ ਗੱਲਬਾਤ ਤੈਅ ਹੋ ਗਈ ਸੀ। Buying a Car On Olx

ਨੌਜਵਾਨ ਨੇ ਰਾਜੇਸ਼ ਨੂੰ ਕਿਹਾ ਕਿ ਉਸ ਉਸਦੇ ਖਾਤੇ ’ਚ ਪੈਸੇ ਭੇਜੇ ਦੇਵੇ ਤਾਂ ਉਹ ਗੱਡੀ ਭੇਜ ਦੇਵੇਗਾ। ਜਿਸ ’ਤੇ ਰਾਜੇਸ਼ ਨੇ ਨੌਜਵਾਨ ਦੀ ਗੱਲ ਮੰਨਦਿਆਂ ਫੋਨ ਪੇ ਰਾਹੀਂ 7680 ਰੁਪਏ ਪਾ ਦਿੱਤੇ। ਫਿਰ ਮੁੜ ਉਸ ਦੇ ਕੋਲ ਨੌਜਵਾਨ ਨੇ ਫੋਨ ਕਰਕੇ ਕਿਹਾ ਕਿ ਤੇਰੀ ਗੱਡੀ ਆ ਗਈ ਤੇ ਤੁਸੀਂ ਪੂਰੀ ਪੇਮੈਂਟ ਖਾਤੇ ’ਚ ਟਰਾਂਸਫਰ ਕਰੋਗੇ ਤਾਂ ਗੱਡੀ ਮਿਲੇਗੀ। ਰਾਜੇਸ਼ ਨੇ ਨੌਜਵਾਨ ਦੀ ਗੱਲਾਂ ’ਤੇ ਯਕੀਨ ਕਰਦਿਆਂ 80 ਹਜ਼ਾਰ ਰੁਪਏ ਖਾਤੇ ’ਚ ਟਰਾਂਸਫਰ ਕਰ ਦਿੱਤੇ ਪਰ ਹਾਲੇ ਤੱਕ ਉਸ ਨੂੰ ਗੱਡੀ ਨਹੀਂ ਮਿਲੀ। ਬਾਅਦ ’ਚ ਰਾਜੇਸ਼ ਨੇ ਨੌਜਵਾਨ ਦੇ ਮੋਬਾਇਲ ’ਤੇ ਫੋਨ ਕੀਤਾ ਤੇ ਨੌਜਵਾਨ ਦਾ ਮੋਬਾਇਲ ਵੀ ਬੰਦ ਮਿਲਿਆ, ਜਿਸ ਤੋਂ ਬਾਅਦ ਉਸਨੂੰ ਆਪਣੇ ਸਾਥ ਹੋਈ ਠੱਗੀ ਦਾ ਪਤਾ ਚੱਲਿਆ। ਸਾਂਪਲਾ ਪੁਲਿਸ ਨੇ ਇਸ ਮਾਮਲੇ ’ਚ ਪੀੜਤ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ