(ਗੁਰਤੇਜ ਜੋਸ਼ੀ) ਮਾਲੇਰਕੋਟਲਾ। ਬੀਤੀ 19 ਅਪ੍ਰੈਲ ਦੀ ਰਾਤ ਨੂੰ ਜ਼ਿਲਾ ਮਾਲੇਰਕੋਟਲਾ ਦੇ ਪਿੰਡ ਚੌਂਦਾ ਦੇ ਰਹਿਣ ਵਾਲੇ 21 ਸਾਲਾ ਨੌਜਵਾਨ ਹਰਕਰਨ ਸਿੰਘ ਹੈਪੀ ਦੀ ਭੇਦ-ਭਰੇ ਹਲਾਤਾਂ ‘ਚ ਉਸ ਵਕਤ ਮੌਤ ਹੋ ਗਈ ਸੀ, ਜਦੋਂ ਉਹ ਉਂਕਾਰ ਸਿੰਘ ਦੇ ਕਹਿਣ ‘ਤੇ ਉਸ ਦੇ ਖੇਤ ਵਿੱਚ ਚੱਲ ਰਹੀ ਰਾਮ ਸਿੰਘ ਦੀ ਕੰਬਾਇਨ ਦੌਰਾਨ ਟਰੈਕਟਰ-ਟਰਾਲੀ ਨਾਲ ਕਣਕ ਦਾ ਗੇੜਾ ਲਗਾਉਣ ਲਈ ਗਿਆ ਸੀ। (Malerkotla News) ਮੌਕੇ ‘ਤੇ ਮੌਜ਼ੂਦ ਜ਼ਮੀਨ ਤੇ ਕੰਬਾਇਨ ਮਾਲਕ ਤੋਂ ਮ੍ਰਿਤਕ ਨੌਜਵਾਨ ਦੀ ਮੌਤ ਦੇ ਕਾਰਨ ਬਾਰੇ ਪੁੱਛਣ ‘ਤੇ ਜਦੋਂ ਪਰਿਵਾਰ ਨੂੰ ਉਨ੍ਹਾਂ ਦੋਵਾਂ ਦੇ ਬਿਆਨਾਂ ਵਿਚ ਫਰਕ ਲੱਗਿਆ ਤਾਂ ਪਰਿਵਾਰ ਨੇ ਲਾਸ਼ ਦੇ ਪੋਸਟਮਾਰਟਮ ਕਰਵਾਉਣ ਉਪਰੰਤ ਪੁਲਿਸ ਰਿਪੋਰਟ ਕਰਵਾ ਦਿੱਤੀ ਸੀ।
ਇਹ ਵੀ ਪੜ੍ਹੋ : ਪੰਜਾਬੀ ਗਾਇਕ ਬੱਬੂ ਮਾਨ ਦਾ ਫੇਸਬੁੱਕ ਪੇਜ ਹੋਇਆ ਹੈਕ
ਪਰਿਵਾਰਕ ਮੈਂਬਰਾਂ ਨੇ ਇਨਸਾਫ ਲਈ ਦਿੱਤਾ ਧਰਨਾ (Malerkotla News)
ਮੁੱਦਈ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਧਾਰਾ 304-ਏ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ,ਜਿਸ ਤੋਂ ਅਸ਼ਤੁਸਟੀ ਜ਼ਾਹਿਰ ਕਰਦਿਆਂ ਪੁਲਿਸ ਦੀ ਕਾਰਵਾਈ ‘ ਤੋਂ ਅਸੰਤੁਸ਼ਟ ਮ੍ਰਿਤਕ ਦੇ ਪਰਿਵਾਰ ਸਮੇਤ ਸਰਪੰਚ ਮਨੋਹਰ ਲਾਲ ਅਤੇ ਪਿੰਡ ਵਾਸੀਆਂ ਨੇ ਆਪਣੀ ਨਾਰਾਜ਼ਗੀ ਜਤਾਉਂਦਿਆਂ ਅਮਰਗੜ੍ਹ ਥਾਣੇ ਅੱਗੇ ਨਾਅਰੇਬਾਜ਼ੀ ਕੀਤੀ।
ਪਰਿਵਾਰਕ ਮੈਂਬਰਾਂ ਸਮੇਤ ਵੱਡੀ ਗਿਣਤੀ ਵਿਚ ਇਕੱਠੇ ਹੋਏ ਸਰਪੰਚ ਅਤੇ ਪਿੰਡ ਦੇ ਲੋਕਾਂ ਨੂੰ ਡੀ.ਐਸ.ਪੀ. ਅਮਰਗੜ੍ਹ ਗੁਰਇਕਬਾਲ ਸਿੰਘ ਵਲੋਂ ਬਣਦੀ ਕਾਰਵਾਈ ਦਾ ਭਰੋਸਾ ਦਿਵਾਇਆ ਗਿਆ। ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਭੈਣ ਮਨਦੀਪ ਕੌਰਨੇ ਦੱਸਿਆ ਕਿ ਉਸ ਦਾ ਭਰਾ ਹਰਕਰਨ ਸਿੰਘ ਹੈਪੀ ਲੰਘੀ 19 ਅਪ੍ਰੈਲ ਨੂੰ ਉਂਕਾਰ ਸਿੰਘ ਪੁੱਤਰ ਮੇਜਰ ਸਿੰਘ ਦੇ ਖੇਤ ਵਿਚ ਕਣਕ ਵੱਢਣ ਖ਼ਾਤਰ ਉਸ ਦੀ ਮੱਦਦ ਲਈ ਗਿਆ ਸੀ ਜਿੱਥ ਉਂਕਾਰ ਸਿੰਘ ਤੋਂ ਇਲਾਵਾ ਕੰਬਾਈਨ ਮਾਲਕ ਰਾਮ ਸਿੰਘ ਅਤੇ ਡਰਾਈਵਰ ਨਿਰਭੈ ਸਿੰਘ ਮੌਜੂਦ ਸਨ ਅਤੇ ਉਨ੍ਹਾਂ ਸਾਨੂੰ ਸੂਚਨਾ ਦਿੱਤੀ ਕਿ ਹਰਕਰਨ ਸਿੰਘ ਹੈਪੀ ਨੂੰ ਅਟੈਕ ਆਇਆ ਹੈ ਜਿਸ ਨੂੰ ਇਲਾਜ ਖ਼ਾਤਰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਤਾਂ ਡਾਕਟਰਾਂ ਵੱਲੋਂ ਕਰੰਟ ਲੱਗਣ ਦੀ ਪੁਸ਼ਟੀ ਕਰਦਿਆਂ ਮੇਰੇ ਭਰਾਂ ਨੂੰ ਮ੍ਰਿਤਕ ਐਲਾਨ ਦਿੱਤਾ ਪਰ ਪੁਲਿਸ ਵੱਲੋਂ ਇਸ ਘਟਨਾ ਦੌਰਾਨ ਅਣਗਹਿਲੀ ਵਰਤਣ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਨਾ ਕੀਤੇ ਜਾਣ ਤੇ ਇਨਸਾਫ਼ ਲੈਣ ਖ਼ਾਤਰ ਸਾਨੂੰ ਮਜ਼ਬੂਰਨ ਥਾਣੇ ਅੱਗੇ ਪ੍ਰਦਰਸ਼ਨ ਕਰਨਾ ਪਿਆ ਹੈ।
ਪੁਲਿਸ ਜਾਂਚ ’ਚ ਜੁ਼ਟੀ
ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਦੀਪਕ ਹਿਲੋਰੀ ਵੱਲੋਂ ਪਰਿਵਾਰ ਦਾ ਪੱਖ ਸੁਣਨ ਉਪਰੰਤ ਡੀਐਸਪੀ ਅਮਰਗੜ੍ਹ ਗੁਰਇਕਬਾਲ ਸਿੰਘ ਨੂੰ ਮਾਮਲੇ ਦੀ ਪੂਰੀ ਬਰੀਕੀ ਨਾਲ ਘੋਖ ਕਰਕੇ ਅਗਲੀ ਕਾਰਵਾਈ ਕਰਨ ਦੀ ਤਾਕੀਦ ਕੀਤੀ ਗਈ ਹੈ। ਮੁਕੱਦਮੇ ਦੇ ਤਫਤੀਸ਼ੀ ਅਫ਼ਸਰ ਸੁਖਚੈਨ ਸਿੰਘ ਨੇ ਦੱਸਿਆ ਕਿ ਹੁਣ ਧਾਰਾ 304-ਏ ਵਿੱਚ ਵਾਧਾ ਕਰਕੇ ਉਸ ਨੂੰ 304 ‘ਚ ਤਬਦੀਲ ਕਰ ਦਿੱਤਾ ਹੈ, ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।