ਨਿਯਮਾਂ ’ਤੇ ਖਰੇ ਨਾ ਉਤਰਨ ਵਾਲੇ ਕਲੋਨਾਈਜਰਾਂ ਦੀਆਂ ਕਲੋਨੀਆਂ ’ਚ ਚੱਲਿਆ ਗਲਾਡਾ ਦਾ ਪੀਲਾ ਪੰਜਾ

Galada

3 ਵੱਖ ਵੱਖ ਬੇਨਾਮ ਕਲੋਨੀਆਂ ’ਚ 5 ਉਸਾਰੀ ਅਧੀਨ ਇਮਾਰਤਾਂ ਤੇ ਦੁਕਾਨ ਕੀਤੀ ਢਹਿ ਢੇਰੀ | Galada

ਸਾਹਨੇਵਾਲ/ ਲੁਧਿਆਣਾ (ਜਸਵੀਰ ਸਿੰਘ ਗਹਿਲ/ ਸਾਹਿਲ ਅਗਰਵਾਲ)। ਗਲਾਡਾ ਵੱਲੋਂ ਨਿਯਮਾਂ ’ਤੇ ਖਰੇ ਨਾ ਉਤਰਨ ਵਾਲੇ ਕਲੋਨਾਈਜਰਾਂ ਦੀਆਂ ਕਲੋਨੀਆਂ ’ਚ ਪੀਲਾ ਪੰਜਾ ਚਲਾ ਕੇ ਉਸਾਰੀ ਅਧੀਨ ਕਈ ਇਮਾਰਤਾਂ ਤੇ ਦੁਕਾਨਾਂ ਨੂੰ ਢਹਿ ਢੇਰੀ ਕਰ ਦਿੱਤਾ। ਇਸ ਮੌਕੇ ਗਲਾਡਾ ਦੀ ਕਾਰਵਾਈ ਨੂੰ ਪੀੜਤਾਂ ਨੇ ਨਜਾਇਜ਼ ਠਹਿਰਾਇਆ।

Galada

ਪ੍ਰਾਪਤ ਜਾਣਕਾਰੀ ਮੁਤਾਬਕ ਗਲਾਡਾ ਦੇ ਅਧਿਕਾਰੀਆਂ ਵੱਲੋਂ ਅੱਜ ਲੁਧਿਆਣਾ ਦੇ ਮਿਹਰਵਾਨ ਤੇ ਧੌਲਾ ਰੋਡ ਇਲਾਕੇ ’ਚ ਵੱਖ ਵੱਖ ਥਾਵਾਂ ’ਤੇ ਸਥਿੱਤ 3 ਬੇਨਾਮ ਕਲੋਨੀਆਂ ’ਚ ਕਾਰਵਾਈ ਕੀਤੀ ਗਈ ਹੈ। ਜਿੱਥੇ ਕਰਦਿਆਂ ਲੈਂਟਰ ਪਾਏ ਹੋਏ ਰਿਹਾਇਸੀ ਮਕਾਨਾਂ ਨੂੰ ਛੱਡ ਕੇ ਉਸਾਰੀ ਅਧੀਨ 5 ਇਮਾਰਤਾਂ ਤੇ ਦੁਕਾਨਾਂ ਨੂੰ ਮਲਬੇ ਵਿੱਚ ਤਬਦੀਲ ਕਰ ਦਿੱਤਾ। ਇਸ ਮੌਕੇ ਮੌਜੂਦ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਕਲੋਨਾਈਜਰਾਂ ਵੱਲੋਂ ਕਲੋਨੀਆਂ ਦਾ ਬਣਦਾ ਟੈਕਸ ਜਮਾਂ ਨਹੀਂ ਕਰਵਾਇਆ ਗਿਆ। ਜਿਸ ਕਰਕੇ ਗਲਾਡਾ ਅਧਿਕਾਰੀਆਂ ਨੂੰ ਮਜ਼ਬੂਰਨ ਕਲੋਨੀਆਂ ’ਤੇ ਬਣੇ ਮਕਾਨਾਂ ਤੇ ਦੁਕਾਨਾਂ ਨੂੰ ਢਾਉਣਾ ਪਿਆ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਮੌਕੇ ਕਹੀ ਅਹਿਮ ਗੱਲ, ਦੇਖੋ ਵੀਡੀਓ…

LEAVE A REPLY

Please enter your comment!
Please enter your name here