Kotkapura News: ਕੋਟਕਪੂਰਾ ਲੰਬੇ ਅਰਸੇ ਤੋਂ ਬੈਠੇ ਝੁੱਗੀਆਂ ਵਾਲਿਆਂ ’ਤੇ ਚੱਲਿਆ ਪੀਲਾ ਪੰਜਾ

Kotkapura News
Kotkapura News: ਕੋਟਕਪੂਰਾ ਲੰਬੇ ਅਰਸੇ ਤੋਂ ਬੈਠੇ ਝੁੱਗੀਆਂ ਵਾਲਿਆਂ ’ਤੇ ਚੱਲਿਆ ਪੀਲਾ ਪੰਜਾ

Kotkapura News: ਕੋਟਕਪੂਰਾ (ਅਜੈ ਮਨਚੰਦਾ)। ਕੋਟਕਪੂਰਾ ਵਿਖੇ ਸਿਵਲ ਪ੍ਰਸ਼ਾਸਨ ਨੇ ਇੱਥੋਂ ਦੇ ਬਠਿੰਡਾ ਰੋਡ ਨੈਸ਼ਨਲ ਹਾਈਵੇ ’ਤੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਬਣਾਈਆਂ ਗਈਆਂ ਨਜਾਇਜ਼ ਝੁੱਗੀਆਂ ਨੂੰ ਜੇਸੀਬੀ ਦੀ ਮੱਦਦ ਦੇ ਨਾਲ ਹਟਵਾ ਦਿੱਤਾ ਗਿਆ। ਇਸ ਮੌਕੇ ’ਤੇ ਐਸਡੀਐਮ ਕੋਟਕਪੂਰਾ ਵਰਿੰਦਰ ਸਿੰਘ ਅਤੇ ਡੀਐਸਪੀ ਕੋਟਕਪੂਰਾ ਜਤਿੰਦਰ ਸਿੰਘ ਦੀ ਅਗਵਾਈ ਹੇਠ ਨਗਰ ਕੌਂਸਲ, ਵਣ ਵਿਭਾਗ ਅਤੇ ਪਾਵਰਕੌਮ ਦੇ ਕਰਮਚਾਰੀਆਂ ਦੀਆਂ ਟੀਮਾਂ ਮੌਕੇ ’ਤੇ ਹਾਜ਼ਰ ਰਹੀਆਂ।

ਇਹ ਵੀ ਪੜ੍ਹੋ: Patiala Gate Rally: ਪੀ.ਆਰ.ਟੀ.ਸੀ. ਰਿਟਾਇਰਡ ਵਰਕਰਜ਼ ਭਾਈਚਾਰਾ ਯੂਨੀਅਨ ਏਟਕ ਵੱਲੋਂ ਕੀਤੀ ਗਈ ਗੇਟ ਰੈਲੀ

ਜਾਣਕਾਰੀ ਮੁਤਾਬਕ ਨੈਸ਼ਨਲ ਹਾਈਵੇ ਤੇ ਸੜਕ ਕਿਨਾਰੇ ’ਤੇ ਬਣਾਈਆਂ ਗਈਆਂ ਇਹਨਾਂ ਝੁੱਗੀਆਂ ਦੇ ਕਾਰਨ ਅਕਸਰ ਹੀ ਸੜਕ ਹਾਦਸੇ ਪੇਸ਼ ਆ ਜਾਂਦੇ ਸਨ ਅਤੇ ਇਸ ਮਾਮਲੇ ਵਿੱਚ ਪ੍ਰਸ਼ਾਸਨ ਵੱਲੋਂ ਪਿਛਲੇ ਕਈ ਦਿਨਾਂ ਤੋਂ ਇਹਨਾਂ ਮਜ਼ਦੂਰਾਂ ਨੂੰ ਆਪਣੀਆਂ ਝੁੱਗੀਆਂ ਹਟਾਉਣ ਸਬੰਧੀ ਨੋਟਿਸ ਵੀ ਦਿੱਤੇ ਗਏ ਸਨ ਅਤੇ ਜਦ ਇਹਨਾਂ ਨੇ ਆਪਣੇ ਪੱਧਰ ’ਤੇ ਝੁਗੀਆਂ ਨਹੀਂ ਹਟਾਈਆਂ ਤਾਂ ਅੱਜ ਪ੍ਰਸ਼ਾਸਨ ਵੱਲੋਂ ਇਨਾ ਝੁੱਗੀਆਂ ’ਤੇ ਪੀਲਾ ਪੰਜਾ ਚਲਾ ਦਿੱਤਾ ਗਿਆ। ਹਾਲਾਂਕਿ ਇਸ ਮੌਕੇ ’ਤੇ ਝੁੱਗੀਆਂ ਵਿੱਚ ਰਹਿਣ ਵਾਲੇ ਪ੍ਰਵਾਸੀ ਮਜ਼ਦੂਰਾਂ ਨੇ ਇਲਜ਼ਾਮ ਲਾਇਆ ਕਿ ਪ੍ਰਸ਼ਾਸਨ ਨੇ ਉਹਨਾਂ ਨੂੰ ਕੋਈ ਸਮਾਂ ਨਹੀਂ ਦਿੱਤਾ ਅਤੇ ਇਸ ਕਾਰਵਾਈ ਦੇ ਦੌਰਾਨ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ।

Kotkapura News
Kotkapura News: ਕੋਟਕਪੂਰਾ ਲੰਬੇ ਅਰਸੇ ਤੋਂ ਬੈਠੇ ਝੁੱਗੀਆਂ ਵਾਲਿਆਂ ’ਤੇ ਚੱਲਿਆ ਪੀਲਾ ਪੰਜਾ

ਇਸ ਮੌਕੇ ’ਤੇ ਗੱਲਬਾਤ ਕਰਦੇ ਹੋਏ ਐਸਡੀਐਮ ਵਰਿੰਦਰ ਸਿੰਘ ਨੇ ਦੱਸਿਆ ਕਿ ਤਕਰੀਬਨ ਇਕ ਮਹੀਨੇ ਪਹਿਲਾਂ ਵੀ ਸਿਵਲ ਪ੍ਰਸ਼ਾਸਨ ਵੱਲੋਂ ਇਨ੍ਹਾਂ ਝੁੱਗੀਆਂ ਨੂੰ ਹਟਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ ਅਤੇ ਉਸ ਸਮੇਂ ਇਹਨਾਂ ਲੋਕਾਂ ਨੇ ਪ੍ਰਸ਼ਾਸਨ ਤੋਂ ਸਮਾਂ ਮੰਗਿਆ ਸੀ ਲੇਕਿਨ ਸਮਾਂ ਦਿੱਤੇ ਜਾਣ ਦੇ ਬਾਵਜੂਦ ਇਹਨਾਂ ਵੱਲੋਂ ਝੁਗੀਆਂ ਨਹੀਂ ਹਟਾਈਆਂ ਗਈਆਂ। ਉਹਨਾਂ ਕਿਹਾ ਕਿ ਇਹਨਾਂ ਲੋਕਾਂ ਦੇ ਕੋਲੇ ਰਹਿਣ ਦੇ ਬਦਲਵੇਂ ਪ੍ਰਬੰਧ ਹਨ ਅਤੇ ਜੇਕਰ ਕੋਈ ਪ੍ਰਬੰਧ ਲਈ ਪ੍ਰਸ਼ਾਸਨ ਕੋਲ ਬੇਨਤੀ ਕਰੇਗਾ ਤਾਂ ਉਸਤੇ ਵਿਚਾਰ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਡੀਐਸਪੀ ਕੋਟਕਪੂਰਾ ਜਤਿੰਦਰ ਸਿੰਘ ਨੇ ਕਿਹਾ ਕਿ ਸਾਰੀ ਕਾਰਵਾਈ ਸਿਵਲ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਅਮਨ ਅਮਾਨ ਰੱਖਣ ਵਾਸਤੇ ਸੁਰੱਖਿਆ ਮੁਹੀਆ ਕਰਵਾਈ ਗਈ ਹੈ। Kotkapura News