ਭਾਰਤ ਦੇ ਅਨਾਜ ’ਤੇ ਦੁਨੀਆ ਦੀਆਂ ਨਜ਼ਰਾਂ

ਭਾਰਤ ਦੇ ਅਨਾਜ ’ਤੇ ਦੁਨੀਆ ਦੀਆਂ ਨਜ਼ਰਾਂ

ਇੱਕ ਸਮਾਂ ਉਹ ਸੀ, ਜਦੋਂ ਯੂਰਪ ਨੂੰ ‘ਰੋਟੀ ਦੀ ਟੋਕਰੀ’ ਦੀ ਸੰਘਿਆ ਪ੍ਰਾਪਤ ਸੀ ਖੁਦ ਭਾਰਤ ਨੇ ਅਜ਼ਾਦੀ ਤੋਂ ਬਾਅਦ ਲੰਮੇ ਸਮੇਂ ਤੱਕ ਅਸਟਰੇਲੀਆ ਤੋਂ ਕਣਕ ਆਯਾਤ ਕਰਦਿਆਂ ਆਪਣੀ ਵੱਡੀ ਆਬਾਦੀ ਦਾ ਢਿੱਡ ਭਰਿਆ ਹੈ ਪਰ ਅੱਜ ਭਾਰਤ ਕਣਕ ਹੀ ਨਹੀਂ ਕਈ ਜ਼ਰੂਰੀ ਖੁਰਾਕੀ ਪਦਾਰਥਾਂ ਦੇ ਉਤਪਾਦਨ ’ਚ ਮੋਹਰੀ ਦੇਸ਼ ਹੈ ਗਰਮ ਹਵਾਵਾਂ ਦੇ ਪ੍ਰਭਾਵ ’ਚ ਆਉਣ ਕਾਰਨ ਕਣਕ ਦਾ ਕੁੱਲ ਉਤਪਾਦਨ 10.6 ਕਰੋੜ ਟਨ ਹੋਇਆ ਹੈ, ਜਦੋਂ ਕਿ ਇਸ ਦੇ ਪੈਦਾ ਹੋਣ ਦਾ ਅੰਦਾਜ਼ਾ 11.13 ਕਰੋੜ ਟਨ ਸੀ

ਇਕੱਲੇ ਪੰਜਾਬ ’ਚ ਪ੍ਰਤੀ ਏਕੜ 5 ਕੁਇੰਟਲ ਪੈਦਾਵਾਰ ਘਟੀ ਹੈ, ਨਤੀਜੇ ਵਜੋਂ ਕਿਸਾਨਾਂ ਦੀ 7200 ਕਰੋੜ ਰੁਪਏ ਦੀ ਆਮਦਨੀ ਘੱਟ ਹੋ ਗਈ ਬਾਵਜ਼ੂਦ ਇਸ ਦੇ ਭਾਰਤ ’ਚ ਅੰਨ ਦੇ ਭੰਡਾਰ ਭਰੇ ਹਨ ਇਸ ਲਈ ਭਾਰਤ ਕੋਰੋਨਾ ਮਹਾਂਮਾਰੀ ਦੀ ਭਿਆਨਕ ਕਰੋਪੀ ਦੇ ਬਾਵਜੂਦ 80 ਕਰੋੜ ਗਰੀਬ ਲੋਕਾਂ ਨੂੰ ਮੁਫ਼ਤ ਰਾਸ਼ਨ ਨਿਯਮਿਤ ਮੁਹੱਈਆ ਕਰਵਾ ਰਿਹਾ ਹੈ

ਜਦੋਂ ਕਿ ਰੂਸ ਅਤੇ ਯੂਕਰੇਨ ਜੰਗ ਦੇ ਚੱਲਦਿਆਂ ਯੂਰਪ ’ਚ ਰੋਟੀ ਦਾ ਸੰਕਟ ਗਹਿਰਾ ਗਿਆ ਹੈ ਇਸ ਮਹਾਂਸੰਕਟ ’ਤੇ ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ ਦੁਨੀਆ ਕੋਲ ਸਿਰਫ਼ ਦਸ ਹਫ਼ਤੇ, ਭਾਵ 70 ਦਿਨ ਦੀ ਕਣਕ ਬਚੀ ਹੈ ਯੂਕਰੇਨ ਅਤੇ ਰੂਸ ਵਿਚਕਾਰ ਚੱਲ ਰਹੀ ਜੰਗ ਦੇ ਚੱਲਦਿਆਂ ਕਣਕ ਅਤੇ ਹੋਰ ਖੁਰਾਕੀ ਪਦਾਰਥਾਂ ਦੇ ਨਿਰਯਾਤ ਦੀ ਵਿਵਸਥਾ ਡਾਵਾਂਡੋਲ ਹੋਈ ਹੈ ਯੂਰਪ, ਪੱਛਮੀ ਏਸ਼ੀਆ ਅਤੇ ਉੱਤਰੀ ਅਫ਼ਰੀਕਾ ਦੇ ਦਰਜਨਾਂ ਦੇਸ਼ ਅਨਾਜ ਦੇ ਸੰਕਟ ਨਾਲ ਜੂਝ ਰਹੇ ਹਨ ਅਫਗਾਨਿਸਤਾਨ, ਪਾਕਿਸਤਾਨ, ਬੰਗਲਾਦੇਸ਼, ਨੇਪਾਲ ਅਤੇ ਸ੍ਰੀਲੰਕਾ ਵੀ ਇਸ ਘਾਟ ਦੇ ਦਾਇਰੇ ’ਚ ਆ ਗਏ ਹਨ ਅਜਿਹੇ ’ਚ ਭਾਰਤ ਇੱਕ ਅਜਿਹੇ ਮੁੱਖ ਦੇਸ਼ ਦੇ ਤੌਰ ’ਤੇ ਉੱਭਰ ਕੇ ਸਾਹਮਣੇ ਆਇਆ ਹੈ,

ਜੋ ਅੱਜ ਦੁਨੀਆ ਨੂੰ ਅਨਾਜ, ਤਕਨੀਕੀ ਉਪਕਰਨ ਅਤੇ ਦਵਾਈਆਂ ਵੱਡੇ ਪੱਧਰ ’ਤੇ ਨਿਰਯਾਤ ਕਰ ਰਿਹਾ ਹੈ ਵਿਕਾਸ ਦੇ ਬਹਾਨੇ ਚੀਨ ਵੱਲੋਂ ਕਰਜ਼ੇ ’ਚ ਡੋਬ ਦਿੱਤੇ ਗਏ ਸ੍ਰੀਲੰਕਾ ਨੂੰ ਮਨੁੱਖੀ ਆਧਾਰ ’ਤੇ ਭਾਰਤ ਅਨਾਜ ਦੀਆਂ ਦੋ ਖੇਪਾਂ ਮੁਫ਼ਤ ਦੇ ਚੁੱਕਾ ਹੈ ਯਾਦ ਰਹੇ ਭਾਰਤ ਨੇ ਆਪਣੇ ਗੁਆਂਢੀ ਦੇਸ਼ਾਂ ਨੂੰ ਮੁਫ਼ਤ ਕੋਵਿਡ ਦਾ ਟੀਕਾ ਵੀ ਦਿੱਤਾ ਸੀ ਜਦੋਂ ਕਿ ਭਾਰਤ ਮਨੁੱਖੀ ਵਿਕਾਸ ਦੇ ਸੰਸਾਰਿਕ ਸੂਚਕਅੰਕ ਮਾਪਦੰਡਾਂ ਦੇ ਪੱਧਰ ’ਤੇ ਲਗਾਤਾਰ ਪਿੱਛੇ ਰਿਹਾ ਹੈ ਅਨਾਜ ਦੀ ਇਹ ਭਰਪੂਰਤਾ ਉਨ੍ਹਾਂ ਕਿਸਾਨਾਂ ਦੇ ਬਲਬੂਤੇ ਹੈ, ਜੋ ਅੱਜ ਵੀ ਭਿ੍ਰਸ਼ਟਾਚਾਰ ਦੇ ਚੱਲਦਿਆਂ ਸਭ ਤੋਂ ਜ਼ਿਆਦਾ ਸ਼ੋਸ਼ਿਤ ਅਤੇ ਪੀੜਤ ਹਨ ਪਰ ਭਾਰਤ ਨੇ ਕਣਕ ਦੇ ਨਿਰਯਾਤ ’ਤੇ ਫ਼ਿਲਹਾਲ ਪਾਬੰਦੀ ਲਾ ਦਿੱਤੀ ਹੈ

ਭਾਰਤ ਵੱਲੋਂ ਕਣਕ ਦੇ ਨਿਰਯਾਤ ’ਤੇ ਰੋਕ ਨਾਲ ਅਮਰੀਕਾ ਅਤੇ ਯੂਰਪੀ ਦੇਸ਼ ਪ੍ਰੇਸ਼ਾਨ ਹਨ ਸੰਯੁਕਤ ਰਾਸ਼ਟਰ ਦੀ ‘ਗੋ ਇੰਟੈਲੀਜੈਂਸ’ ਦੀ ਮੁਖੀ ਸਾਰਾ ਮੇਨਕਰ ਨੇ ਚਿਤਾਵਨੀ ਦਿੱਤੀ ਹੈ ਕਿ ਦੁਨੀਆਂ ਖੁਰਾਕ ਸਪਲਾਈ ਦੀਆਂ ਅਸਾਧਾਰਨ ਚੁਣੌਤੀਆਂ ਨਾਲ ਜੂਝ ਰਹੀ ਹੈ ਇਸ ’ਚ ਖਾਦ ਦੀ ਕਮੀ, ਜਲਵਾਯੂ ਤਬਦੀਲੀ, ਖੁਰਾਕੀ ਤੇਲ, ਅਨਾਜ ਦੇ ਭੰਡਾਰ ’ਚ ਕਮੀ ਆਉਣਾ ਹੈ ਨਤੀਜੇ ਵਜੋਂ ਅਸੀਂ ਅਸਾਧਾਰਨ ਮਨੁੱਖੀ ਤਰਾਸਦੀ ਅਤੇ ਆਰਥਿਕ ਨੁਕਸਾਨ ਵੱਲ ਤਾਂ ਵਧ ਹੀ ਰਹੇ ਹਾਂ, 43 ਦੇਸ਼ਾਂ ਦੇ ਕਰੀਬ 5 ਕਰੋੜ ਲੋਕ ਭੱੁਖਮਰੀ ਦੇ ਸੰਕਟ ਦੇ ਨਜ਼ਦੀਕ ਪਹੰੁਚ ਗਏ ਹਨ ਦਰਅਸਲ ਰੂਸ ਅਤੇ ਯੂਕਰੇਨ ਦੁਨੀਆ ਦੇ ਇੱਕ ਚੌਥਾਈ ਦੇਸ਼ਾਂ ਨੂੰ ਕਣਕ ਦੀ ਸਪਲਾਈ ਕਰਦੇ ਹਨ

ਇਸ ਸੰਘਰਸ਼ ਦੇ ਚੱਲਦਿਆਂ ਪੱਛਮੀ ਦੇਸ਼ਾਂ ਨੂੰ ਸ਼ੱਕ ਹੈ ਕਿ ਵਲਾਦੀਮੀਰ ਪੁਤਿਨ ਕਣਕ ਦੇ ਨਿਰਯਾਤ ਨੂੰ ਇੱਕ ਕੂਟਨੀਤਿਕ ਹਥਿਆਰ ਦੇ ਰੂਪ ’ਚ ਇਸਤੇਮਾਲ ਕਰ ਸਕਦੇ ਹਨ ਰੂਸ ’ਚ ਇਸ ਸਾਲ ਕਣਕ ਦੀ ਫਸਲ ਦੀ ਪੈਦਾਵਰ ਭਰਪੂਰ ਹੋਈ ਹੈ ਜਦੋਂਕਿ ਖਰਾਬ ਮੌਸਮ ਦੇ ਚੱਲਦਿਆਂ ਅਮਰੀਕਾ ਅਤੇ ਯੁੁੁੂਰਪ ’ਚ ਕਣਕ ਦਾ ਉਤਪਾਦਨ ਘਟਿਆ ਹੈ ਆਖਰ ਲਾਚਾਰੀ ਤੋਂ ਮੁਕਤੀ ਲਈ ਇਨ੍ਹਾਂ ਦੇਸਾਂ ਦੀਆਂ ਨਿਗਾਹਾਂ ਭਾਰਤ ਵੱਲ ਹਨ ਸੁਭਾਵਿਕ ਹੈ, ਭਾਰਤ ’ਤੇ ਕਣਕ ਦੇ ਨਿਰਯਾਤ ਲਈ ਅੰਤਰਰਾਸ਼ਟਰੀ ਦਬਾਅ ਵਧ ਰਿਹਾ ਹੈ ਯੂਰਪੀ ਦੇਸ਼ਾਂ ਤੋਂ ਬਾਅਦ ਹੁਣ ਅਮਰੀਕਾ ਨੇ ਵੀ ਭਾਰਤ ਦੇ ਫੈਸਲੇ ’ਤੇ ਮੁੜ-ਵਿਚਾਰ ਦੀ ਅਪੀਲ ਕੀਤੀ ਹੈ

ਇੱਧਰ ਭਾਰਤ ਦਾ ਰੁਖ ਸਾਫ਼ ਹੈ ਕਿ ਉਹ ਕਣਕ ਨਿਰਯਾਤ ਦੇ ਸੰਦਰਭ ’ਚ ਆਪਣੇ ਕੂਟਨੀਤਿਕ ਹਿੱਤਾਂ ਦਾ ਧਿਆਨ ਰੱਖੇਗਾ ਕਿਹੜੇ ਦੇਸ਼ਾਂ ਅਤੇ ਖੇਤਰਾਂ ਨੂੰ ਕਣਕ ਦੀ ਸਪਲਾਈ ਕੀਤੀ ਜਾਣੀ ਹੈ, ਇਸ ਦਾ ਫੈਸਲਾ ਸੰਸਾਰਕ ਵਿਵਸਥਾ ’ਚ ਆਪਣੀ ਸਥਿਤੀ ਦਾ ਮੁੱਲਾਂਕਣ ਕਰਦਿਆਂ ਕੀਤਾ ਜਾਵੇਗਾ ਸਾਫ਼ ਹੈ, ਭਾਰਤ ਉਨ੍ਹਾਂ ਦੇਸ਼ਾਂ ਨੂੰ ਕਣਕ ਦੀ ਸਪਲਾਈ ਕਰੇਗਾ, ਜਿਨ੍ਹਾਂ ਨਾਲ ਉਸ ਦੇ ਦੁਵੱਲੇ ਮਧੁਰ ਸਬੰਧ ਹਨ ਵਰਤਮਾਨ ’ਚ ਦੁਨੀਆ ਭਾਰਤ ਨੂੰ ਮੁੱਖ ਕਣਕ ਸਪਲਾਈਕਰਤਾ ਦੇ ਰੂਪ ’ਚ ਦੇਖ ਰਹੀ ਹੈ ਸੰਯੁਕਤ ਰਾਸ਼ਟਰ ’ਚ ਅਮਰੀਕਾ ਦੀ ਪ੍ਰਤੀਨਿਧ �ਿਡਾ ਥਾਮਸ ਗ੍ਰੀਨਫੀਲਡ ਨੇ ਕਿਹਾ ਵੀ ਹੈ ਕਿ ਅਸੀਂ ਇਸ ਸੰਸਾਰਿਕ ਸੰਕਟ ਨਾਲ ਨਜਿੱਠਣ ਲਈ ਭਾਰਤ ਨੂੰ ਕਣਕ ਨਿਰਯਾਤ ’ਤੇ ਲਾਈ ਪਾਬੰਦੀ ਨੂੰ ਹਟਾਉਣ ਦੀ ਅਪੀਲ ਕਰਾਂਗੇ

ਹਾਲਾਂਕਿ ਭਾਰਤ ਨੇ ਕਣਕ ਦੇ ਨਿਰਯਾਤ ’ਤੇ ਪੂਰੀ ਤਰ੍ਹਾਂ ਪਾਬੰਦੀ ਨਹੀਂ ਲਾਈ ਹੈ, ਸਗੋਂ ਨਿਰਯਾਤ ਨੂੰ ਕੰਟਰੋਲ ਕੀਤਾ ਹੈ ਅਤੇ ਉਹ ਮਿੱਤਰ ਅਤੇ ਗੁਆਂਢੀ ਦੇਸ਼ਾਂ ਨੂੰ ਕਣਕ ਮੁਹੱਈਆ ਕਰਵਾ ਰਿਹਾ ਹੈ ਨਿਰਯਾਤ ਦੇ ਇਸ ਕ੍ਰਮ ’ਚ ਭਾਰਤ ਤੋਂ ਕਣਕ ਲੈ ਕੇ ਬੰਗਲਾਦੇਸ਼ ਜਾ ਰਿਹਾ ਮਾਲਵਾਹਕ ਜਹਾਜ਼ ਬੰਗਾਲ ਦੀ ਖਾੜੀ ’ਚ ਮੇਘਨਾ ਨਦੀ ਦੇ ਕੰਢੇ ਨਾਲ ਟਕਰਾਉਣ ਕਾਰਨ ਦੋ ਹਿੱਸਿਆਂ ’ਚ ਰੁੜ੍ਹ ਗਿਆ ਨਤੀਜੇ ਵਜੋਂ 1600 ਟਨ ਕਣਕ ਪਾਣੀ ’ਚ ਰੁੜ੍ਹ ਜਾਣ ਕਾਰਨ ਨਸ਼ਟ ਹੋ ਗਈ

ਫਿਰ ਵੀ ਭਾਰਤ ਦੇ ਨਿਰਯਾਤ ਸਬੰਧੀ ਪਾਬੰਦੀ ’ਤੇ ਡਬਲਯੂਟੀਓ ਅਤੇ ਜੀ-7 ਦੇਸ਼ ਸਵਾਲ ਉਠਾ ਰਹੇ ਹਨ ਭਾਰਤ ਦੇ ਖੱਬੇਪੱਖੀ ਅਰਥਸ਼ਾਸਤਰੀ ਵੀ ਪਾਬੰਦੀ ਦੀ ਨਿੰਦਾ ਕਰ ਰਹੇ ਹਨ ਵਿਸ਼ਵ ਬੈਂਕ ਦੇ ਪ੍ਰਭਾਵ ’ਚ ਰਹਿਣ ਵਾਲੇ ਇਹ ਕਥਿਤ ਅਰਥਮਾਹਿਰ ਭਾਰਤੀ ਖੁਰਾਕ ਅਧਿਗ੍ਰਹਿਣ ਤੰਤਰ ਦੀ ਆਚੋਲਨਾ ਕਰਦੇ ਆ ਰਹੇ ਹਨ ਭਾਰਤ ਆਪਣੀ 80 ਕਰੋੜ ਆਬਾਦੀ ਨੂੰ ਜੋ ਮੁਫ਼ਤ ਅਨਾਜ ਮੁਹੱਈਆ ਕਰਵਾ ਰਿਹਾ ਹੈ, ਉਸ ਨੀਤੀ ਦੇ ਵੀ ਇਹ ਵੱਡੇ ਨਿੰਦਕ ਹਨ

ਦਰਅਸਲ ਹੁਣ ਮੁੱਖ ਤੌਰ ’ਤੇ ਪੱਛਮੀ ਦੇਸ਼ ਚਾਹੰੁਦੇ ਹਨ ਕਿ ਭਾਰਤ ਦੇ ਕਿਸਾਨ ਹੋਰ ਫਸਲਾਂ ਦੇ ਜ਼ਿਆਦਾ ਉਤਪਾਦਨ ਦੀ ਬਜਾਇ, ਸਿਰਫ਼ ਕਣਕ ਦੀ ਪੈਦਾਵਾਰ ਵਧਾ ਦੇਣ ਜਿਸ ਨਾਲ ਭਾਰਤ ਨੂੰ ਕਣਕ ਦੇ ਵਿਸ਼ਵ ਬਜਾਰ ’ਚ ਨਿਰਯਾਤ ਦੀ ਸਥਾਈ ਥਾਂ ਮਿਲ ਜਾਵੇ ਰੂਸ ਅਤੇ ਯੂਕਰੇਨ ਜੰਗ ਦੇ ਚੱਲਦਿਆਂ ਇਹ ਸਥਾਨ ਖਾਲੀ ਵੀ ਹੋ ਗਿਆ ਹੈ ਅਜਿਹੀ ਅਪੀਲ ਮਨੁੱਖੀ ਜਿੰਮੇਵਾਰੀਆਂ ਦੇ ਪਾਲਣ ਦੇ ਲਈ ਕੀਤੀਆਂ ਜਾ ਰਹੀਆਂ ਹਨ ਪਰ ਇਸ ਕਥਿਤ ਮਾਨਵਤਾ ਦੇ ਪਰਿਪੱਖ ’ਚ ਭਾਰਤੀ ਹਿੱਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ

ਦਰਅਸਲ ਇਸ ਸੰਦਰਭ ’ਚ ਸੋਚਣ ਵਾਲੀ ਗੱਲ ਹੈ ਕਿ ਜੇਕਰ ਭਾਰਤ ਕਣਕ ਦੇ ਉਤਪਾਦਨ ਦਾ ਰਕਬਾ ਵਧਾਉਂਦਾ ਹੈ ਤਾਂ ਉਸ ਨੂੰ ਝੋਨੇ, ਤੇਲਬੀਜ ਫ਼ਸਲਾਂ ਅਤੇ ਦਾਲਾਂ ਦਾ ਰਕਬਾ ਘਟਾਉਣਾ ਹੋਵੇਗਾ? ਨਤੀਜੇ ਵਜੋਂ ਇਨ੍ਹਾਂ ਫਸਲਾਂ ਦੇ ਸੰਦਰਭ ’ਚ ਭਾਰਤ ਆਪਣੀ ਆਤਮ-ਨਿਰਭਰਤਾ ਗੁਆ ਦੇਵੇਗਾ ਅਤੇ ਉਸ ਨੂੰ ਆਯਾਤ ਲਈ ਮਜ਼ਬੂਰ ਹੋਣਾ ਪਵੇਗਾ, ਜੋ ਸਮਾਂ ਪਾ ਕੇ ਦੇਸ਼ ਵਿਚ ਖੁਰਾਕੀ ਪਦਾਰਥਾਂ ਦੀ ਕੀਮਤ ਵਧਣ ਦਾ ਕਾਰਨ ਬਣੇਗਾ? ਫ਼ਿਰ ਵੀ ਜੇਕਰ ਪੱਛਮੀ ਦੇਸ਼ਾਂ ਨੂੰ ਮਾਨਵਤਾ ਦੇ ਨਾਤੇ ਚਿੰਤਾ ਹੈ ਤਾਂ ਉਹ ਆਪਣੇ ਦੇਸ਼ਾਂ ’ਚ ਅਨਾਜ ਨਾਲ ਬਣਾ ਰਹੇ ਐਥੇਨਾਲ ਅਤੇ ਜੈਵਿਕ-ਈਂਧਨ ਦੇ ਨਿਰਮਾਣ ’ਤੇ ਰੋਕ ਲਾਉਣ ਅਤੇ ਮਾਸ ਖਾਣਾ ਬੰਦ ਕਰਨ?

ਐਥੇਨਾਲ ਦਾ ਉਤਪਾਦਨ ਗੰਨਾ, ਮੱਕਾ ਤੇ ਸ਼ਰਕਰਾ ਵਾਲੀਆਂ ਫਸਲਾਂ ਤੋਂ ਬਣਦਾ ਹੈ ਕਈ ਪੱਛਮੀ ਦੇਸ਼ ਐਥੇਨਾਲ ਉਤਪਾਦਨ ’ਤੇ ਸਬਸਿਡੀ ਵੀ ਦਿੰਦੇ ਹਨ ਅਮਰੀਕਾ ਸਬਸਿਡੀ ਦੇ ਆਧਾਰ ’ਤੇ 9 ਕਰੋੜ ਟਨ ਅਨਾਜ ਨਾਲ ਐਥੇਨਾਲ ਬਣਾਉਂਦਾ ਹੈ ਯੂਰਪੀਅਨ ਦੇਸ਼ 1. 2 ਕਰੋੜ ਟਨ ਕਣਕ ਅਤੇ ਮੱਕੀ ਨਾਲ ਐਥੇਨਾਲ ਬਣਾਉਦੇ ਹਨ ਫ਼ਿਰ ਵੀ ਜੇਕਰ ਜਿਨ੍ਹਾਂ ਦੇਸ਼ਾਂ ਨੂੰ ਗਰੀਬਾਂ ਦੀ ਭੁੱਖ ਦੀ ਚਿੰਤਾ ਹੈ ਤਾਂ ਉਹ ਆਪਣੇ ਹੀ ਦੇਸ਼ਾਂ ’ਚ ਐਥੇਨਾਲ ਅਤੇ ਬਾਇਓ ਡੀਜ਼ਲ ’ਚ ਕਟੌਤੀ ਕਰਕੇ ਖੁਰਾਕ ਸੰਕਟ ਤੋਂ ਮੁਕਤੀ ਦੀ ਰਾਹ ਕੱਢ ਸਕਦੇ ਹਨ

ਦੁਨੀਆ ’ਚ ਇਸ ਸਮੇਂ ਖੁਰਾਕੀ ਵਸਤੂਆਂ ਦੀਆਂ ਕੀਮਤਾਂ ਵਧ ਰਹੀਆਂ ਹਨ ਅਤੇ ਸਪਲਾਈ ਚੈਨ ਰੁਕੀ ਹੈ ਇਸ ਸੰਕਟ ਨਿਰਮਾਣ ਲਈ ਹਾਲ ਹੀ ’ਚ ਡਬਲਯੂਟੀਓ ਨੇ ਉਨ੍ਹਾਂ ਇੱਕੀ ਦੇਸ਼ਾਂ ਨੂੰ ਵੀ ਜਿੰਮੇਵਾਰ ਦੱਸਿਆ ਹੈ, ਜਿਨ੍ਹਾਂ ਨੇ ਖੁਰਾਕੀ ਵਸਤੂਆਂ ਦੇ ਨਿਰਯਾਤ ’ਤੇ ਪੂਰੀ ਤਰ੍ਹਾਂ ਪਾਬੰਦੀ ਲਾ ਰੱਖੀ ਹੈ ਫ਼ਿਲਹਾਲ, ਦੁਨੀਆ ਨੂੰ ਰੋਟੀ ਦੇ ਸੰਕਟ ਨਾਲ ਨਜਿੱਠਣਾ ਹੈ ਤਾਂ ਖੇਤੀ ਕਿਸਾਨੀ ਨੂੰ ਕੁਦਰਤ ਨਾਲ ਜੋੜਨ ਦੇ ਨਾਲ, ਭੋਗ-ਵਿਲਾਸ ਦੀ ਜੀਵਨਸ਼ੈਲੀ ਤੋਂ ਵੀ ਮੁਕਤ ਹੋਣ ਦੀ ਜ਼ਰੂਰਤ ਹੈ ਨਹੀਂ ਤਾਂ ਸੰਕਟ ਤਾਂ ਮੂੰਹ ਅੱਡੀ ਸਾਹਮਣੇ ਖੜ੍ਹਾ ਹੀ ਹੈ
ਪ੍ਰਮੋਦ ਭਾਰਗਵ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ