ਸੰਤਾਂ ਦੇ ਬਚਨ ਸਭ ਲਈ ਸੁਖਦਾਈ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਾਲਕ ਦਾ ਨਾਮ ਸੁੱਖਾਂ ਦੀ ਖਾਨ ਹੈ ਮਾਲਕ ਦਾ ਨਾਮ ਜਪਣਾ ਹਰ ਇਨਸਾਨ ਲਈ ਜ਼ਰੂਰੀ ਹੈ ਕਿਉਂਕਿ ਜੇਕਰ ਇਨਸਾਨ ਸਿਮਰਨ ਨਹੀਂ ਕਰਦਾ ਤਾਂ ਉਹ ਆਤਮਿਕ ਤੌਰ ’ਤੇ ਕਮਜ਼ੋਰ ਹੋ ਜਾਂਦਾ ਹੈ ਜ਼ਰਾ-ਜ਼ਰਾ ਜਿੰਨੀ ਗੱਲ ਉਸਦੇ ਦਿਲੋ-ਦਿਮਾਗ ’ਤੇ ਅਸਰ ਕਰਦੀ ਹੈ ਨਾਮ ਤੋਂ ਬਿਨਾ ਗ਼ਮ, ਚਿੰਤਾ, ਟੈਨਸ਼ਨ, ਪਰੇਸ਼ਾਨੀਆਂ ਜੀਵ ਨੂੰ ਸਤਾਉਂਦੀਆਂ ਰਹਿੰਦੀਆਂ ਹਨ ਜੇਕਰ ਜੀਵ ਸਿਮਰਨ ਕਰੇ ਤਾਂ ਤਮਾਮ ਗ਼ਮ, ਚਿੰਤਾ, ਪਰੇਸ਼ਾਨੀਆਂ ਤੋਂ ਆਜ਼ਾਦੀ ਹਾਸਲ ਕਰ ਲਵੇ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ ਜਦੋਂ ਤੱਕ ਸਰੀਰ ਚੱਲਦਾ, ਹਿਲਦਾ-ਜੁਲਦਾ ਹੈ ਤਾਂ ਜ਼ਿੰਦਗੀ ਹੈ ਅਤੇ ਜਿਉਂ ਹੀ ਆਤਮਾ ਇਸ ਸਰੀਰ ’ਚੋਂ ਚਲੀ ਜਾਂਦੀ ਹੈ ਤਾਂ ਸਭ ਕੁਝ ਖ਼ਤਮ ਹੋ ਜਾਂਦਾ ਹੈ ਇਨਸਾਨ ਲਈ ਜਦੋਂ ਤੱਕ ਆਤਮਾ ਹੈ ਤਾਂ ਸਾਰਾ ਸੰਸਾਰ ਵੱਸਦਾ ਹੈ ਜੋ ਇਨਸਾਨ ਖੁਦ ਚਲਾ ਜਾਂਦਾ ਹੈ, ਉਸ ਲਈ ਸਾਰਾ ਸੰਸਾਰ ਹੈ ਜਾਂ ਨਹੀਂ ਹੈ,
ਇੱਕ ਬਰਾਬਰ ਹੈ ਪਰ ਉਹ ਇਨਸਾਨ ਸਮਾਂ ਆਉਣ ਤੋਂ ਪਹਿਲਾਂ ਸੰਤਾਂ ਦੇ ਬਚਨ ਸੁਣੇ, ਅਮਲ ਕਰੇ ਤਾਂ ਮਾਲਕ ਦੀ ਦਇਆ-ਮਿਹਰ, ਰਹਿਮਤ ਦੇ ਕਾਬਲ ਬਣਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਬਚਨਾਂ ’ਤੇ ਅਮਲ ਕਰਨਾ ਅਤੀ ਜ਼ਰੂਰੀ ਹੈ ਇਸ ਕਲਿਯੁਗ ਵਿਚ ਬਚਨਾਂ ਦੀ ਹੀ ਭਗਤੀ ਹੈ ਇਸ ਲਈ ਮਨਮਤੇ ਨਹੀਂ ਚੱਲਣਾ ਚਾਹੀਦਾ ਅਤੇ ਪੀਰ-ਫ਼ਕੀਰਾਂ ਦੇ ਬਚਨਾਂ ’ਤੇ ਅਮਲ ਕਰਨਾ ਚਾਹੀਦਾ ਹੈ ਸੰਤਾਂ ਦੇ ਬਚਨ ਸਭ ਲਈ ਸੁਖਦਾਈ ਹੁੰਦੇ ਹਨ ਜੋ ਜੀਵ ਬਚਨ ਸੁਣ ਕੇ ਅਮਲ ਕਰਦੇ ਹਨ, ਉਹੀ ਮਾਲਕ ਦੀ ਦਇਆ-ਮਿਹਰ, ਰਹਿਮਤ ਨੂੰ ਹਾਸਲ ਕਰਦੇ ਹਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.