(ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕਿਲਾ ਰਾਏਪੁਰ ਵਿਖੇ ਇੱਕ ਪਤਨੀ ਨੇ ਆਪਣੇ ਸਾਥੀ ਨਾਲ ਮਿਲਕੇ ਆਪਣੇ ਪਤੀ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਮਾਮਲੇ ’ਚ ਪੁਲਿਸ ਨੇ ਮ੍ਰਿਤਕ ਦੀ ਪਤਨੀ ਤੇ ਉਸਦੇ ਮੂੰਹ ਬੋਲੇ ਭਰਾ ਤੋਂ ਇਲਾਵਾ ਦੋ ਨਾਮਲੂਮ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। Crime News
ਮ੍ਰਿਤਕ ਦੇ ਭਰਾ ਬਲਵਿੰਦਰ ਸਿੰਘ ਵਾਸੀ ਪਿੰਡ ਕਿਲਾ ਰਾਏਪੁਰ ਨੇ ਦੱਸਿਆ ਕਿ ਉਸਦਾ ਵੱਡਾ ਭਰਾ ਹਰਜੀਤ ਸਿੰਘ ਨਾਲ ਘਰ ’ਚ ਰਹਿੰਦਾ ਸੀ। ਜਿੱਥੇ ਪਤੀ- ਪਤਨੀ ਨਾਲ ਸਾਜਿਦ ਆਲਮ ਵਾਸੀ ਬੰਗਾਲ ਵੀ ਪਿਛਲੇ 4- 5 ਸਾਲਾਂ ਤੋਂ ਉਸਦੇ ਘਰ ਹੀ ਰਹਿੰਦਾ ਸੀ। ਸਾਜਿਦ ਆਲਮ ਹਰਜੀਤ ਸਿੰਘ ਨਾਲ ਹੀ ਭੱਠੇ ’ਤੇ ਕੰਮ ਕਰਦਾ ਸੀ। ਬਲਵਿੰਦਰ ਸਿੰਘ ਨੇ ਦੱਸਿਆ ਕਿ 13 ਮਾਰਚ ਦੀ ਰਾਤ ਤੋਂ ਉਹ ਘਰ ਨਾ ਪਰਤਣ ’ਤੇ ਹਰਜੀਤ ਸਿੰਘ ਦੀ ਭਾਲ ਕਰ ਰਹੇ ਸੀ, ਜਿਸ ਦੀ ਲਾਸ਼ ਉਨ੍ਹਾਂ ਨੂੰ 14 ਮਾਰਚ ਨੂੰ ਸਵੇਰ ਸਮੇਂ ਖਾਨਪੁਰ ਪੁਲ ਤੋਂ ਨਹਿਰ ਦੇ ਨਾਲ-ਨਾਲ ਪਿੰਡ ਸੀਲੋਕਲਾਂ ਨੂੰ ਜਾਂਦੀ ਸੜਕ ਤੋਂ ਮਿਲੀ ਹੈ। Crime News
ਸਾਜਿਦ ਆਲਮ ਵੱਲੋਂ ਲਾਸ਼ ਮਿਲ ਜਾਣ ਦੀ ਸੂਚਨਾ ਦਿੱਤੇ ਜਾਣ ’ਤੇ ਜਦ ਉਸਨੇ ਮੌਕੇ ’ਤੇ ਪਹੁੰਚ ਕੇ ਦੇਖਿਆ ਤਾਂ ਹਰਜੀਤ ਸਿੰਘ ਦੇ ਮੂੰਹ ’ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ। ਬਲਵਿੰਦਰ ਸਿੰਘ ਨੇ ਕਿਹਾ ਕਿ ਉਸਦੇ ਭਰਾ ਹਰਜੀਤ ਸਿੰਘ ਨੂੰ ਉਸਦੀ ਪਤਨੀ ਹਰਵਿੰਦਰ ਕੌਰ ਉਰਫ਼ ਮਨੀ ਅਤੇ ਸਾਜਿਦ ਆਲਮ ਨੇ ਹੋਰ ਨਾਮਲੂਮ ਨਾਲ ਮਿਲ ਕੇ ਕਤਲ ਕੀਤਾ ਹੈ। ਕਿਉਂਕਿ ਹਰਜੀਤ ਸਿੰਘ ਨੂੰ ਹਰਵਿੰਦਰ ਕੌਰ ਉਰਫ਼ ਮਨੀ ਅਤੇ ਸਾਜਿਦ ਆਲਮ ਦੇ ਆਪਸੀ ਗੈਰ-ਸਮਾਜਿਕ ਸਬੰਧਾਂ ਬਾਰੇ ਪਤਾ ਚੱਲ ਗਿਆ ਸੀ।
ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ ਸਬੰਧੀ ਆਈ ਵੱਡੀ ਅਪਡੇਟ
ਉਨ੍ਹਾਂ ਦੱਸਿਆ ਕਿ ਹਰਜੀਤ ਸਿੰਘ ਦੋ ਲੜਕੀਆਂ ਅਤੇ ਇੱਕ ਲੜਕੇ ਦਾ ਬਾਪ ਸੀ ਅਤੇ ਭੱਠੇ ’ਤੇ ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ। ਥਾਣਾ ਡੇਹਲੋਂ ਦੀ ਪੁਲਿਸ ਨੇ ਬਲਵਿੰਦਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਕਿਲਾ ਰਾਏਪੁਰ ਦੀ ਸ਼ਿਕਾਇਤ ’ਤੇ ਮ੍ਰਿਤਕ ਦੀ ਪਤਨੀ ਹਰਵਿੰਦਰ ਕੌਰ ਉਰਫ਼ ਮਨੀ, ਸਾਜਿਦ ਆਲਮ ਵਾਸੀ ਬੰਗਾਲ ਹਾਲ ਅਬਾਦ ਕਿਲਾ ਰਾਏਪੁਰ ਤੋਂ ਇਲਾਵਾ ਦੋ ਨਾਮਲੂਮ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।