ਪੰਜਾਬ ’ਚ ਕਿਸਾਨਾਂ ਰੋਕਣਗੇ ਬੱਸਾਂ ਤੇ ਟਰੇਨਾਂ | Punjab Band News
Punjab Band News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਕਿਸਾਨਾਂ ਨੇ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ’ਚ 30 ਦਸੰਬਰ ਨੂੰ ਪੰਜਾਬ ਬੰਦ ਦਾ ਫੈਸਲਾ ਕੀਤਾ ਹੈ। ਇਸ ਮੁਜ਼ਾਹਰੇ ’ਚ ਪਨਬੱਸ ਪੀਆਰਟੀਸੀ ਵਰਕਰ ਯੂਨੀਅਨ ਦੇ ਮੁਲਾਜ਼ਮ ਵੀ ਸ਼ਮੂਲੀਅਤ ਕਰਨਗੇ। ਅਜਿਹੇ ’ਚ ਪੂਰੇ ਪੰਜਾਬ ’ਚ ਕਰੀਬ ਚਾਰ ਘੰਟੇ ਸਰਕਾਰੀ ਬੱਸਾਂ ਨਹੀਂ ਚੱਲਣਗੀਆਂ। 1125 ਬੱਸਾਂ ਦੇ ਪਹੀਏ ਪੂਰੀ ਤਰ੍ਹਾਂ ਜਾਮ ਹੋ ਜਾਣਗੇ। ਬੱਸਾਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸੜਕ ’ਤੇ ਨਹੀਂ ਆਉਣਗੀਆਂ। Punjab Band News
ਇਹ ਖਬਰ ਵੀ ਪੜ੍ਹੋ : IMD Weather Update: ਹਿਮਾਚਲ ’ਚ ਬਰਫੀਲਾ ਤੂਫਾਨ, ਅਟਲ ਸੁਰੰਗ ਬੰਦ, ਉਡਾਣਾਂ ਵੀ ਰੱਦ, ਜਾਣੋ ਅੱਗੇ ਕਿਵੇਂ ਰਹੇਗਾ ਮੌਸਮ…
ਪੂਰੇ ਦਿਨ ਬੱਸ ਬੰਦ ਕਰਨਾ ਸੰਭਵ ਨਹੀਂ
ਪੰਜਾਬ ਬੰਦ ਨੂੰ ਲੈ ਕੇ ਯੂਨੀਅਨ ਦੀ ਮੀਟਿੰਗ ਹੋਈ ਹੈ। ਇਸ ’ਚ ਸੰਘਰਸ਼ ਦੀ ਰਣਨੀਤੀ ਬਣਾਈ ਗਈ ਹੈ। ਇਸ ਦੌਰਾਨ ਯੂਨੀਅਨ ਦੇ ਚੇਅਰਮੈਨ ਬਲਜਿੰਦਰ ਸਿੰਘ ਰਾਠ ਅਤੇ ਪ੍ਰਧਾਨ ਰੇਸ਼ਮ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੇ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਪਰ ਪੂਰੇ ਦਿਨ ਦੀ ਹੜਤਾਲ ਸੰਭਵ ਨਹੀਂ ਹੈ। ਅਸੀਂ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ। ਇਸ ਕਾਰਨ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬੱਸਾਂ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਪੰਜਾਬ ਸਮੇਤ 8 ਸੂਬਿਆਂ ’ਚ ਹੈ ਬੱਸ ਸੇਵਾ ਉਪਲਬਧ | Punjab Band News
ਪੀਆਰਟੀਸੀ ਪੰਜਾਬ ਤੇ ਹੋਰ ਸੂਬਿਆਂ ’ਚ 577 ਰੂਟਾਂ ’ਤੇ ਬੱਸਾਂ ਚਲਾਉਂਦੀ ਹੈ। ਜਿਸ ਦਾ ਅਸਰ ਇਸ ਸਮੇਂ ਦੌਰਾਨ ਹੋਵੇਗਾ। ਇਹ ਬੱਸਾਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਦਿੱਲੀ, ਰਾਜਸਥਾਨ ਤੇ ਉੱਤਰਾਖੰਡ ਨੂੰ ਕਵਰ ਕਰਦੀਆਂ ਹਨ। ਪੀਆਰਟੀਸੀ ਦੇ 9 ਡਿਪੂ ਹਨ। ਇਨ੍ਹਾਂ ’ਚ ਪਟਿਆਲਾ, ਬਠਿੰਡਾ, ਕਪੂਰਥਲਾ, ਬਰਨਾਲਾ, ਸੰਗਰੂਰ, ਬੁਢਲਾਡਾ, ਫਰੀਦਕੋਟ, ਲੁਧਿਆਣਾ ਤੇ ਚੰਡੀਗੜ੍ਹ ਸ਼ਾਮਲ ਹਨ। ਵਿਭਾਗ ’ਚ ਕੁੱਲ ਮਿਲਾ ਕੇ ਤਿੰਨ ਹਜ਼ਾਰ ਤੋਂ ਜ਼ਿਆਦਾ ਮੁਲਾਜ਼ਮ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਪੰਜਾਬ ਬੰਦ ਸਬੰਧੀ ਹੋਈ ਮੀਟਿੰਗ ’ਚ ਫੈਸਲਾ ਕੀਤਾ ਗਿਆ ਕਿ 29 ਤਰੀਕ ਤੱਕ ਕੰਡਕਟਰ ਬੱਸਾਂ ’ਚ ਟਿਕਟਾਂ ਦੇਣ ਤੋਂ ਪਹਿਲਾਂ ਲੋਕਾਂ ਨੂੰ ਬੰਦ ਬਾਰੇ ਜਾਣੂ ਕਰਵਾਉਣਗੇ। ਤਾਂ ਜੋ ਬੱਸਾਂ ’ਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਇਸ ਬਾਰੇ ਪਹਿਲਾਂ ਹੀ ਪਤਾ ਲੱਗ ਸਕੇ। ਹਾਲਾਂਕਿ ਕਿਸਾਨ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਪ੍ਰਾਈਵੇਟ ਬਸ ਅਪਰੇਟਰਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ ਹੈ।