ਪੰਜਾਬ ’ਚ ਇਸ ਦਿਨ ਤੋਂ ਬਦਲੇਗਾ ਮੌਸਮ, ਮੀਂਹ ਦੀ ਵੀ ਸੰਭਾਵਨਾ, ਠੰਢ ’ਚ ਹੋਵੇਗਾ ਵਾਧਾ

Weather Update Punjab

ਤਾਪਮਾਨ ਆ ਸਕਦਾ ਹੈ 2 ਡਿਗਰੀ ਤੱਕ ਹੇਠਾਂ | Weather Update Punjab

  • ਮੀਂਹ ਤੋਂ ਬਾਅਦ ਧੁੰਦ ਵੀ ਪਵੇਗੀ | Weather Update Punjab

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ ਮੌਸਮ ਦਾ ਮਿਜ਼ਾਜ ਜਲਦੀ ਹੀ ਬਦਲਣ ਵਾਲਾ ਹੈ। ਮੌਸਮ ਵਿਭਾਗ ਚੰਡੀਗੜ੍ਹ ਦੇ ਪੂਰਵ ਅਨੁਮਾਨ ਮੁਤਾਬਕ 27 ਨਵੰਬਰ ਤੋਂ ਮੌਸਮ ਬਦਲ ਸਕਦਾ ਹੈ। ਜਿਸ ਕਰਕੇ ਪੱਛਮੀ ਮਾਲਵੇ ’ਚ ਪੈਂਦੇ ਫਾਜ਼ਿਲਕਾ, ਫਿਰੋਜ਼ਪੁਰ, ਮੋਗਾ, ਬਠਿੰਡਾ, ਫਰੀਦਕੋਟ ਅਤੇ ਮੁਕਤਸਰ ਨੂੰ ਛੱਡ ਕੇ ਬਾਕੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਹਲਕੇ ਤੋਂ ਦਰਮਿਆਨੇ ਮੀਂਹ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਦਿਨ ਅਤੇ ਰਾਤ ਦਾ ਤਾਪਮਾਨ 2 ਡਿਗਰੀ ਹੇਠਾਂ ਆ ਸਕਦਾ ਹੈ ਅਤੇ ਜਿਸ ਕਰਕੇ ਠੰਢ ਵੀ ਵਧੇਗੀ।

ਇਹ ਵੀ ਪੜ੍ਹੋ : ਲਾੜੇ ਨੇ ਲਾੜੀ ਨੂੰ ਦਿੱਤਾ ਅਜਿਹਾ ਤੋਹਫ਼ਾ ਕਿ ਦੇਖਣ ਲਈ ਢੁੱਕਿਆ ਪੂਰਾ ਪਿੰਡ

ਨਾਲ ਹੀ ਧੁੰਦ ਦੀ ਵੇਖਣ ਨੂੰ ਮਿਲੇਗੀ। ਅਗਲੇ ਦਿਨ ਭਾਵ ਕਿ 28 ਨਵੰਬਰ ਨੂੰ ਮੌਸਮ ਸਾਫ ਹੋ ਜਾਵੇਗਾ। ਦੱਸ ਦੇਈਏ ਕਿ ਸੁਪਰੀਮ ਕੋਰਟ ਦੇ ਸਖਤੀ ਤੋਂ ਬਾਅਦ ਪੰਜਾਬ ’ਚ ਪਰਾਲੀ ਸਾੜਨ ਦੇ ਮਾਮਲਿਆਂ ’ਚ ਲਗਾਤਾਰ ਕਮੀ ਦਰਜ ਕੀਤੀ ਜਾ ਰਹੀ ਹੈ। ਪਰ ਇਸ ਦੇ ਬਾਵਜੂਦ ਵੀ ਪੰਜਾਬ ਦੀ ਹਵਾ ਪ੍ਰਦੂਸ਼ਿਤ ਵੇਖਣ ਨੂੰ ਮਿਲ ਰਹੀ ਹੈ। ਅਜੇ ਤੱਕ ਪੰਜਾਬ ਦੀ ਹਵਾ ’ਚ ਸੁਧਾਰ ਨਹੀਂ ਹੋਇਆ ਹੈ। (Weather Update Punjab)