ਸਤਲੁਜ ‘ਚ ਪਾਣੀ ਦਾ ਪੱਧਰ ਵਧਿਆ

Water, Level, In River, Sutlej, Increased

ਨੇੜਲੇ 25 ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੇ ਨਿਰਦੇਸ਼

ਜਲੰਧਰ, ਸੱਚ ਕਹੂੰ ਨਿਊਜ਼।

ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋਈ ਮੋਹਲੇਧਾਰ ਬਾਰਸ਼ ਕਾਰਨ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ 15 ਹਜ਼ਾਰ ਕਿਊਸਿਕ ਤੋਂ ਵਧ ਕੇ 25 ਹਜ਼ਾਰ ਕਿਊਸਿਕ ਤੱਕ ਪੁੱਜ ਗਿਆ।ਹੈ।  ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਰੋਪੜ ਤੋਂ ਸਤਲੁਜ ਦਰਿਆ ‘ਚ 75 ਹਜ਼ਾਰ ਕਿਊਸਿਕ ਪਾਣੀ ਹੋਰ ਛੱਡਿਆ ਜਾ ਰਿਹਾ ਹੈ। ਇਸ ਨਾਲ ਹੜ੍ਹ ਵਰਗੇ ਹਾਲਾਤ ਬਣ ਸਕਦੇ ਸਨ, ਇਸ ਨਾਲ ਨਜਿੱਠਣ ਲਈ ਡਿਪਟੀ ਕਮਿਸ਼ਨਰ ਜਲੰਧਰ ਨੇ ਫਿਲੌਰ ਪੁੱਜ ਕੇ ਦਰਿਆ ਦਾ ਨਿਰੀਖਣ ਕੀਤਾ। ਇਸ ਤੋਂ ਇਲਾਵਾ ਦਰਿਆ ਨਾਲ ਲੱਗਦੇ 25 ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਦਾ ਅਨਾਸਊਂਸਮੈਂਟ ਕਰਵਾਈ ਗਈ ਹੈ ਤਾਂ ਕਿ ਲੋਕ ਸਮਾਂ ਰਹਿੰਦੇ ਆਪਣਾ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਕਰ ਸਕਣ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।