ਵਿਜੀਲੈਂਸ ਦੀ ਟੀਮ ਵੱਲੋਂ ਰਿਸ਼ਵਤ ਲੈਂਦਾ ਪਟਵਾਰੀ ਕਾਬੂ

Bribe

ਬਰਨਾਲਾ,(ਗੁਰਪ੍ਰੀਤ ਸਿੰਘ)। ਵਿਜੀਲੈਂਸ (Vigilance) ਬਿਊਰੋ ਬਰਨਾਲਾ ਦੀ ਟੀਮ ਵੱਲੋਂ ਅੱਜ ਇੱਕ ਪਟਵਾਰੀ ਨੂੰ ਜ਼ਮੀਨ ਵਿਚਲੇ ਰਸਤੇ ਦਾ ਮਸਲੇ ਦਾ ਹੱਲ ਕਰਵਾਉਣ ਬਦਲੇ 7 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ । ਜਾਣਕਾਰੀ ਦਿੰਦਿਆ ਵਿਜੀਲੈਂਸ ਬਿਉਰੋ ਬਰਨਾਲਾ ਇੰਸਪੈਕਟਰ ਗੁਰਮੇਲ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਮੌੜ ਨਾਭਾ ਦੇ ਕਿਸਾਨ ਸੇਵਕ ਸਿੰਘ ਦਾ ਜਮੀਨ ਵਿਚਲੇ ਰਸਤੇ ਦਾ ਕੋਈ ਰੌਲਾ ਚਲਦਾ ਸੀ ਇਸ ਮਾਸਲੇ ਦਾ ਹੱਲ ਕਰਾਉਣ ਲਈ ਪਟਵਾਰੀ ਅਮ੍ਰਿਤਪਾਲ ਸਿੰਘ ਨੇ ਜਿਸ ਦੇ ਬਦਲੇ 7 ਹਜਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ, ਜਿਸ ਉਪਰੰਤ ਦੋਵਾਂ ਵਿਚਕਾਰ 7 ਹਜ਼ਾਰ ਰੁਪਏ ਰਿਸ਼ਵਤ ਵਜੋਂ ਸੌਦਾ ਤੈਅ ਹੋ ਗਿਆ। (Vigilance)

ਇਸ ਸਬੰਧੀ ਕਿਸਾਨ ਸੇਵਕ ਸਿੰਘ ਨੇ ਵਿਜੀਲੈਂਸ ਵਿਭਾਗ ਬਰਨਾਲਾ ਦੇ ਦਫ਼ਤਰ ਵਿੱਚ ਸੂਚਨਾ ਦੇ ਦਿੱਤੀ ਅਤੇ ਦਫ਼ਤਰ ਵੱਲੋਂ ਕਿਸਾਨ ਨੂੰ ਕੈਮੀਕਲ ਲੱਗੇ ਨੋਟ ਦੇ ਦਿੱਤੇ ਗਏ, ਜਦ ਕਿਸਾਨ ਵੱਲੋਂ ਉਕਤ ਤੈਅ ਹੋਏ ਸੌਦੇ ਤਹਿਤ ਪਟਵਾਰੀ ਅਮ੍ਰਿਤਪਾਲ ਸਿੰਘ ਨੂੰ 7 ਹਜ਼ਾਰ ਦੇ ਕੈਮੀਕਲ ਲੱਗੇ ਨੋਟ ਦੇ ਦਿੱਤੇ ਤਾਂ ਤਰੁੰਤ ਵਿਜੀਲੈਂਸ ਦੀ ਟੀਮ ਨੇ ਛਾਪਾ ਮਾਰ ਕੇ ਪਟਵਾਰੀ ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦੇ ਡੀਸੀ ਕੰਮਲੈਕਸ ਦੀ ਚਾਰਦੀਵਾਰੀ ਵਿੱਚੋਂ ਕਾਬੂ ਕਰ ਲਿਆ । ਜਿਸ ਖਿਲਾਫ਼ ਭ੍ਰਿਸ਼ਾਟਾਚਾਰ ਰੋਕੂ ਐਕਟ ਤਹਿਤ ਕੇਸ ਦਰਜ਼ ਕਰ ਲਿਆ ਹੈ। (Vigilance)

ਇਹ ਵੀ ਪੜ੍ਹੋ : ਲੁਧਿਆਣਾ ’ਚ ਐੱਨਆਰਆਈ ਨੌਜਵਾਨ ਦਾ ਕਤਲ