ਫਰਾਰ ਹੋਏ ਕਈ ਚੋਰ, 8 ਘੰਟਿਆਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ | Barnala Police
ਬਰਨਾਲਾ (ਗੁਰਪ੍ਰੀਤ ਸਿੰਘ)। ਪੁਲਿਸ ਵੱਲੋਂ ਕਿਸੇ ਹੋਰ ਸ਼ਹਿਰ ਤੋਂ ਫੜ ਕੇ ਲਿਆਂਦੇ ਚੋਰਾਂ ਦੇ ਫਰਾਰ ਹੋਣ ਦੀ ਖਬਰ ਹੈ ਪੁਲਿਸ ਨੂੰ ਫਰਾਰ ਹੋਏ ਚੋਰਾਂ ਦੀ ਪੈੜ ਨੱਪਣ ’ਚ ਹਾਲੇ ਤੱਕ ਸਫਲਤਾ ਹਾਸਲ ਨਹੀਂ ਹੋਈ ਪੁਲਿਸ ਨੇ ਚੋਰਾਂ ਦੀ ਭਾਲ ਲਈ ਚਰੀ ਦੀ ਫਸਲ ਪੱਤਾ ਪੱਤਾ ਕਰਕੇ ਫਰੋਲ ਦਿੱਤਾ ਹੈ ਪ੍ਰਾਪਤ ਜਾਣਕਾਰੀ ਚੋਰ ਗੈਂਗ ਦੇ ਕਈ ਮੈਂਬਰਾਂ ਨੂੰ ਪੁਲਿਸ ਨੇ ਕਿਸੇ ਹੋਰ ਸ਼ਹਿਰ ’ਚੋਂ ਫੜ੍ਹ ਕੇ ਬਰਨਾਲਾ (Barnala Police) ਲਿਆਂਦਾ ਸੀ ਜਿਨ੍ਹਾਂ ’ਚ ਇੱਕ ਔਰਤ ਵੀ ਸੀ, ਪਰ ਇਹ ਫਰਾਰ ਹੋ ਗਏ ਪੁਲਿਸ ਦਾ ਕਹਿਣਾ ਹੈ ਕਿ ਇਹ ਪੁਲਿਸ ਦੀ ਕਸਟਡੀ ’ਚੋਂ ਫਰਾਰ ਨਹੀਂ ਹੋਏ। (Barnala Police)
ਚੋਰਾਂ ਦੇ ਫਰਾਰ ਹੋ ਜਾਣ ਦੀ ਸੂਚਨਾ ਮਿਲਦਿਆਂ ਹੀ ਦੋ ਥਾਣਿਆਂ ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ੳ. ਬਲਜੀਤ ਸਿੰਘ ਢਿੱਲੋਂ ਅਤੇ ਥਾਣਾ ਸਿਟੀ 2 ਬਰਨਾਲਾ ਦੇ ਐੱਸਐੱਚਓ ਗੁਰਮੇਲ ਸਿੰਘ ਦੀ ਅਗਵਾਈ ’ਚ ਭਾਰੀ ਗਿਣਤੀ ਪੁਲਿਸ ਚੋਰਾਂ ਦੀ ਤਲਾਸ਼ ਕਰ ਰਹੀ ਹੈ। ਪੁਲਿਸ ਨੂੰ ਮੁੱਢਲੀ ਪੜਤਾਲ ਤੋਂ ਪਤਾ ਲੱਗਿਆ ਕਿ ਸਾਰੇ ਚੋਰ ਹੀ ਨੇੜੇ ਦੇ ਖੇਤਾਂ ’ਚ ਲੱਗੀ ਮੱਕੀ/ਚਰ੍ਹੀ (ਹਰਾ ਚਾਰਾ) ਵਿੱਚ ਵੜ ਗਏ ਹਨ । ਉਦੋਂ ਤੋਂ ਹੀ ਪੁਲਿਸ ਦੇ ਅਧਿਕਾਰੀ ਤੇ ਕਰਮਚਾਰੀ ਨੰਗੇ ਪੈਰੀਂ ਮੱਕੀ ਦਾ ਚੱਪਾ-ਚੱਪਾ ਫਰੋਲਣ ਲੱਗੇ ਹੋਏ ਹਨ। ਸੰਬੰਧਿਤ ਡੀਐੱਸਪੀ ਵੱਲੋਂ ਕਿਹਾ ਗਿਆ ਹੈ ਚੋਰਾਂ ਦੀ ਭਾਲ ਚੱਲ ਰਹੀ ਹੈ ਪਰ ਚੋਰ ਪੁਲਿਸ ਦੀ ਗ੍ਰਿਫਤ ‘ਚੋਂਂ ਫਰਾਰ ਨਹੀਂ ਹੋਏ। (Barnala Police)