ਸਾਡੇ ਨਾਲ ਸ਼ਾਮਲ

Follow us

15.4 C
Chandigarh
Thursday, February 12, 2026
More
    Home Breaking News ਚੋਰ ਘਰ ’ਚੋਂ ਦ...

    ਚੋਰ ਘਰ ’ਚੋਂ ਦਿਨ-ਦਿਹਾੜੇ ਨਗਦੀ ਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ

    thief
    ਪਿੰਡ ਲੋਹਾਖੇੜਾ ਵਿਖੇ ਚੋਰਾਂ ਵੱਲੋਂ ਘਰ ਦਾ ਖਿੱਲਰਿਆ ਹੋਇਆ ਸਮਾਨ। ਫੋਟੋ ਹਰਪਾਲ।

    ਚੋਰ ਘਰ ’ਚੋਂ ਦਿਨ-ਦਿਹਾੜੇ ਨਗਦੀ ਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ

    ਲੌਂਗੋਵਾਲ, (ਹਰਪਾਲ)। ਨੇੜਲੇ ਪਿੰਡ ਲੋਹਾਖੇੜਾ ਵਿਖੇ ਇੱਕ ਸਟੂਡੀਓ ਗ੍ਰਾਫਰ ਦੇ ਘਰ ਵਿੱਚ ਦਿਨ-ਦਿਹਾੜੇ ਨਗਦੀ ਅਤੇ ਸੋਨਾ ਸਮੇਤ ਦਸ ਲੱਖ ਦੀ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਕਰੀਬ 11 ਵਜੇ ਕਾਲਾ ਸਿੰਘ ਪੁੱਤਰ ਜਵਾਹਰ ਸਿੰਘ ਜੋ ਕਿਰਾਏ ’ਤੇ ਰਹਿ ਰਿਹਾ ਸੀ ਜਦੋਂ ਉਹ ਆਪਣੀ ਸਟੂਡੀਓ ਦੀ ਦੁਕਾਨ ’ਤੇ ਗਿਆ ਹੋਇਆ ਸੀ ਅਤੇ ਘਰ ਵਿੱਚ ਕੋਈ ਪਰਿਵਾਰਕ ਮੈਂਬਰ ਨਾ ਹੋਣ ਕਾਰਨ ਅਣਪਛਾਤੇ ਚੋਰ ਘਰ ਅੰਦਰ ਦਾਖਲ ਹੋ ਕੇ ਤਿੰਨ ਲੱਖ ਰੁਪਏ ਦੀ ਨਗਦੀ ਅਤੇ ਬਾਰਾ ਤੋਲੇ ਸੋਨਾ ਚੋਰੀ ਕਰਕੇ ਲੈ ਗਏ।

    ਇਸ ਸਬੰਧੀ ਜਾਣਕਾਰੀ ਦਿੰਦਿਆਂ ਸਟੂਡੀਓ ਕਾਲਾ ਸਿੰਘ ਪੁੱਤਰ ਜਵਾਹਰ ਸਿੰਘ ਨੇ ਦੱਸਿਆ ਕਿ ਉਸ ਨੇ ਸਟੂਡੀਓ ਦੇ ਕੈਮਰੇ ਵੇਚੇ ਸਨ ਜੋ ਕੈਮਰਿਆਂ ਦੀ ਰਕਮ ਘਰ ਵਿੱਚ ਪਈ ਸੀ ਅਤੇ ਇਸ ਤੋਂ ਇਲਾਵਾ ਘਰ ਵਿੱਚ ਪਿਆ ਸੋਨਾ ਵੀ ਚੋਰੀ ਹੋ ਗਿਆ ਹੈ। ਚੋਰੀ ਦਾ ਉਸ ਨੂੰ ਉਦੋਂ ਪਤਾ ਲੱਗਾ ਜਦੋਂ ਉਹ ਕਿਸੇ ਰਿਸ਼ਤੇਦਾਰੀ ਵਿੱਚ ਜਾਣ ਲਈ ਦੁਕਾਨ ਤੋਂ ਵਾਪਸ ਘਰ ਆਇਆ। ਉਸ ਨੇ ਦੇਖਿਆ ਕਿ ਘਰ ਦੇ ਜ਼ਿੰਦਰੇ ਟੁੱਟੇ ਹੋਏ ਸਨ ਅਤੇ ਘਰ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ।

    ਉਨ੍ਹਾਂ ਦੱਸਿਆ ਕਿ ਅਣਪਛਾਤੇ ਚੋਰ ਘਰ ਵਿੱਚ ਲੱਗੇ ਕੈਮਰਿਆਂ ਦੀ ਰਿਕਾਡਿੰਗ ਬੋਕਸ ਨੂੰ ਵੀ ਚੋਰੀ ਕਰਕੇ ਲੈ ਗਏ ਹਨ। ਉਸ ਨੇ ਚੋਰੀ ਸਬੰਧੀ ਥਾਣਾ ਲੌਂਗੋਵਾਲ ਨੂੰ ਸੂਚਿਤ ਕਰ ਦਿੱਤਾ ਹੈ।ਇਸ ਸਬੰਧੀ ਥਾਣਾ ਮੁਖੀ ਜਗਮੇਲ ਸਿੰਘ ਨੇ ਦੱਸਿਆ ਕਿ ਜੋ ਪਿੰਡ ਲੋਹਾਖੇੜਾ ਵਿਖੇ ਚੋਰੀ ਹੈਂ। ਇਸ ਹੋਈ ਚੋਰੀ ਸਬੰਧੀ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਮੱਦਦ ਨਾਲ ਬਰੀਕੀ ਨਾਲ ਜਾਂਚ ਪੜਤਾਲ ਕਰ ਰਹੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here