ਸਬਮਰਸੀਬਲ ਪੰਪ ਦੀ ਦੁਕਾਨ ਨੂੰ ਪਾੜ ਲਾ ਕੇ ਲੱਖਾਂ ਰੁਪਏ ਦੇ ਸਮਾਨ ਦੀ ਚੋਰੀ

Guruharsahai

2 ਸਾਲ ਪਹਿਲਾਂ ਵੀ ਲੱਖਾਂ ਦੇ ਸਮਾਨ ਦੀ ਕੀਤੀ ਗਈ ਸੀ ਚੋਰੀ

  • ਦੁਕਾਨਦਾਰ ਨੇ ਦੱਸਿਆ ਕਿ ਬੁਰਾ ਹਾਲ ਹੈ ਗੁਰੂ ਹਰਸਹਾਏ ਦੇ ਵਿੱਚ, ਹਰ ਰੋਜ ਹੋ ਰਹੀਆਂ ਚੋਰੀਆ

ਗੁਰੂਹਰਸਹਾਏ (ਸਤਪਾਲ ਥਿੰਦ)। ਹਲਕੇ Guruharsahai ਅੰਦਰ ਚੋਰਾਂ ਦੇ ਹੌਸਲੇ ਬੁਲੰਦ ਹਨ। ਹਰ ਰੋਜ ਵੱਖ-ਵੱਖ ਥਾਂਵਾਂ ’ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਮੋਟਰਸਾਇਕਲ ਐਕਟਿਵਾ ਤਾਂ ਦਿਨ-ਦਿਹਾੜੇ ਚੋਰੀ ਕਰ ਲਏ ਜਾਦੇ ਹਨ ਪਰ ਦੁਕਾਨਾਂ ਨੂੰ ਰਾਤ ਸਮੇਂ ਸੰਨ੍ਹ ਲਾ ਜਾ ਸ਼ਟਰ ਤੋੜ ਕੇ ਅੰਦਰ ਪਿਆ ਲੱਖਾਂ ਦਾ ਸਮਾਨ ਚੋਰੀ ਕਰ ਲਿਆ ਜਾਦਾ ਹੈ। ਇਸ ਤਰ੍ਹਾਂ ਬੀਤੀ ਰਾਤ ਸ਼ਹਿਰ ਗੁ੍ਰੂਹਰਸਹਾਏ (Guruharsahai) ਦੀ ਦੌਲਤ ਰਾਮ ਸੁਦੇਸ ਕੁਮਾਰ ਸਬਮਰਸੀਬਲ ਪੰਪ ਦੀ ਦੁਕਾਨ ਨੂੰ ਪਾੜ ਲਾ ਕੇ ਲੱਖਾਂ ਰੁਪਏ ਦੇ ਸਮਾਨ ਦੀ ਚੋਰੀ ਚੋਰਾ ਨੇ ਕਰ ਲਈ।

Guruharsahai

ਜਿਸ ਸਬੰਧੀ ਜਾਣਾਕਾਰੀ ਦਿੰਦੇ ਹੋਏ ਦੁਕਾਨਦਾਰ ਨੇ ਦੱਸਿਆ ਕਿ ਸਮਰਸੀਬਲ ਤੇ ਮੋਨੋ ਬਲਾਕ ਮੋਟਰਾਂ ਤੋਂ ਇਲਾਵਾ ਤਾਰ ਕੇਬਲਾਂ ਤੇ ਸਕਰੈਬ ਚੋਰ ਚੋਰੀ ਕਰ ਕੇ ਲੱਖਾਂ ਦਾ ਨੁਕਸਾਨ ਕਰ ਗਏ। ਦੁਕਾਨਦਾਰ ਨੇ ਦੱਸਿਆ ਕਿ 2 ਸਾਲ ਪਹਿਲਾਂ ਵੀ ਚੋਰਾਂ ਨੇ ਉਨ੍ਹਾਂ ਦੀ ਇਸ ਦੁਕਾਨ ਵਿੱਚ ਚੋਰੀ ਕੀਤੀ ਸੀ। ਦੁਕਾਨਦਾਰ ਨੇ ਕਿਹਾ ਕਿ ਗੁਰੂਹਰਸਹਾਏ ਵਿੱਚ ਦੁਕਾਨਦਾਰਾ ਦਾ ਮੰਦਾ ਹਾਲ ਹੈ ਕਿਉਂਕਿ ਉਨ੍ਹਾਂ ਨੂੰ ਜਿੰਨੇ ਪੈਸੇ ਦੁਕਾਨਦਾਰ ਨੂੰ ਬਚਦੇ ਉਸ ਤੋਂ ਕਿਤੇ ਵੱਧ ਦੀ ਚੋਰੀ ਹੋ ਜਾਂਦੀ ਹੈ।

Guruharsahai

LEAVE A REPLY

Please enter your comment!
Please enter your name here