ਭਾਰਤ-ਆਸਟ੍ਰੇਲੀਆ WTC ਫਾਈਨਲ: ਭਾਰਤ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫੈਸਲਾ

WTC Final 2023
ਭਾਰਤ-ਆਸਟ੍ਰੇਲੀਆ WTC ਫਾਈਨਲ: ਭਾਰਤ ਨੇ ਟਾਸ ਜਿੱਤ ਕੇ ਕੀਤਾ ਗੇਂਬਬਾਜ਼ੀ ਦਾ ਫੈਸਲਾ

ਓਵਲ । ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) ਫਾਈਨਲ ਮੈਚ ਇੰਗਲੈਂਡ ਦੇ ਓਵਲ ਮੈਦਾਨ ‘ਤੇ ਖੇਡਿਆ ਜਾ ਰਿਹਾ ਹੈ। (WTC Final 2023) ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ 4 ਤੇਜ਼ ਗੇਂਦਬਾਜ਼ਾਂ ਅਤੇ ਇਕ ਸਪਿਨਰ ਨਾਲ ਮੈਦਾਨ ‘ਚ ਉਤਰੇਗਾ। ਇੰਗਲੈਂਡ ‘ਚ ਦੋਵੇਂ ਟੀਮਾਂ ਪਹਿਲੀ ਵਾਰ ਇਕ ਦੂਜੇ ਖਿਲਾਫ ਖੇਡ ਰਹੀਆਂ ਹਨ।

ਅਸਟਰੇਲੀਆ ਦਾ ਪੱਲੜਾ ਭਾਰੀ (WTC Final 2023)

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੁਣ ਤੱਕ ਕੁੱਲ 106 ਟੈਸਟ ਮੈਚ ਖੇਡੇ ਜਾ ਚੁੱਕੇ ਹਨ। ਆਸਟ੍ਰੇਲੀਆ ਨੇ 44 ਅਤੇ ਭਾਰਤ ਨੇ 32 ਮੈਚ ਜਿੱਤੇ ਹਨ। 29 ਡਰਾਅ ਅਤੇ ਇੱਕ ਟਾਈ ਰਿਹਾ। ਆਸਟ੍ਰੇਲੀਆ ਨੇ ਇੰਗਲੈਂਡ ‘ਚ ਹੁਣ ਤੱਕ 176 ਟੈਸਟ ਖੇਡੇ ਹਨ, ਜਿਸ ‘ਚ ਉਸ ਨੇ ਸਿਰਫ 31% ਮੈਚ ਹੀ ਹਾਰੇ ਹਨ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਇੱਥੇ 68 ਮੈਚ ਖੇਡੇ ਅਤੇ ਸਿਰਫ 9 ਜਿੱਤੇ। ਫੀਲਡ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਨੇ ਓਵਲ ‘ਚ 38 ‘ਚੋਂ ਸਿਰਫ 7 ਟੈਸਟ ਜਿੱਤੇ ਹਨ ਯਾਨੀ 14% ਮੈਚ। ਭਾਰਤ ਨੇ ਇੱਥੇ 14 ਮੈਚ ਖੇਡੇ ਅਤੇ ਸਿਰਫ 2 ਜਿੱਤੇ।

WTC Final 2023
ਭਾਰਤੀ ਕ੍ਰਿਕਟ ਕੋਚ ਰਾਹੁਲ ਦ੍ਰਵਿੜ ਤੇ ਕਪਤਾਨ ਰੋਹਿਤ ਸ਼ਰਮਾ

ਦੋਵਾਂ ਟੀਮਾਂ ਇਸ ਪ੍ਰਕਾਰ (WTC Final 2023)

ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਅਜਿੰਕਿਆ ਰਹਾਣੇ, ਕੇਐਸ ਭਾਰਤ (ਵਿਕਟਕੀਪਰ), ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਮੁਹੰਮਦ ਸ਼ਮੀ, ਉਮੇਸ਼ ਯਾਦਵ, ਮੁਹੰਮਦ ਸਿਰਾਜ।

ਆਸਟਰੇਲੀਆ: ਪੈਟ ਕਮਿੰਸ (ਸੀ), ਡੇਵਿਡ ਵਾਰਨਰ, ਉਸਮਾਨ ਖਵਾਜਾ, ਮਾਰਨਸ ਲੈਬੁਸ਼ਗਨ, ਸਟੀਵ ਸਮਿਥ, ਟ੍ਰੈਵਿਸ ਹੈਡ, ਕੈਮਰਨ ਗ੍ਰੀਨ, ਐਲੇਕਸ ਕੈਰੀ (ਵਿਕੇਟਕੀਪਰ), ਨਾਥਨ ਲਿਓਨ, ਮਿਸ਼ੇਲ ਸਟਾਰਕ, ਸਕਾਟ ਬੋਲੈਂਡ।