ਭਾਰਤ ’ਚ ਦੇਸ਼ ਭਗਤੀ ਦੀ ਪ੍ਰੀਖਿਆ

ਭਾਰਤ ’ਚ ਦੇਸ਼ ਭਗਤੀ ਦੀ ਪ੍ਰੀਖਿਆ

ਟੀ-20 ਕ੍ਰਿਕਟ ਵਿਸ਼ਵ ਕੱਪ ’ਚ ਪਾਕਿਸਤਾਨ ਦੇ ਹੱਥੋਂ ਭਾਰਤ ਦੀ ਹਾਰ ਨਾਲ ਭਾਰਤ ’ਚ ਇੱਕ ਵਾਰ ਮੁੜ ਰਾਸ਼ਟਰਵਾਦ ਆਰਥਾਤ ਦੇਸ਼ ਦੇ ਪ੍ਰਤੀ ਨਿਸਠਾ, ਰਾਸ਼ਟਰੀ ਭਾਵਨਾ ਆਦਿ ਦਾ ਮੁੱਦਾ ਉਠ ਗਿਆ ਹੈ ਵਿਦਿਆਰਥੀਆਂ ਵਿਚਕਾਰ ਛੋਟੀਆਂ-ਮੋਟੀਆਂ ਝੜਪਾਂ ਤੋਂ ਇਲਾਵਾ ਕਾਨੂੰਨ ਅਤੇ ਪ੍ਰਬੰਧ ਹਰਕਤ ’ਚ ਆਇਆ ਅਤੇ ਆਪਣੇ ਪਾਕਿਸਤਾਨੀ ਟੀਮ ਦੀ ਜਿੱਤ ’ਤੇ ਕਥਿਤ ਰੂਪ ’ਚ ਜਸ਼ਨ ਮਨਾ ਰਹੇ ਵਿਦਿਆਰਥੀਆਂ ਅਤੇ ਸੰਪ੍ਰਦਾਇ ਵਿਸੇਸ਼ ਦੇ ਕੁਝ ਲੋਕਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ

ਉਨ੍ਹਾਂ ਖਿਲਾਫ਼ ਭਾਰਤੀ ਦੰਡ ਸਹਿਤਾ ਅਧੀਨ ਮਾਮਲੇ ਦਰਜ ਕੀਤੇ ਗਏ ਸਮਾਂ ਆ ਗਿਆ ਹੈ ਕਿ ਅਸੀਂ ਨਾ ਕੇਵਲ ਕਾਨੂੰਨੀ ਦ੍ਰਿਸ਼ਟੀ ਨਾਲ ਸਗੋਂ ਸਾਰੇ ਪੱਖਾਂ ਤੋਂ ਮਹਾਂਰਾਸ਼ਟਰ ਦੀ ਧਾਰਨਾ ’ਤੇ ਮੁੜ ਵਿਚਾਰ ਕਰੀਏ 24 ਅਕਤੂਬਰ ਨੂੰ ਭਾਰਤੀ ਕ੍ਰਿਕਟ ਟੀਮ ਨੂੰ ਪਾਕਿਸਤਾਨ ਹੱਥੋਂ 10 ਵਿਕਟਾਂ ਨਾਲ ਹਾਰ ਮਿਲੀ ਕ੍ਰਿਕਟ ਪ੍ਰੇਮੀ ਭਾਰਤੀ ਇਸ ਤੋਂ ਦੁਖੀ ਹੋਏ ਪਰ ਦੱਖਣਪੰਥੀ ਰਾਸ਼ਟਰਵਾਦੀ ਇਸ ਨਾਲ ਭੜਕ ਗਏ ਅਤੇ ਜਖ਼ਮਾਂ ’ਤੇ ਨਮਕ ਛਿੜਕਨ ਦਾ ਕੰਮ ਉਨ੍ਹਾਂ ਲੋਕਾਂ ਨੇ ਕੀਤਾ ਜਿਨ੍ਹਾਂ ਨੇ ਪਾਕਿਸਤਾਨ ਦੀ ਜਿੱਤ ’ਤੇ ਜਸ਼ਨ ਮਨਾਇਆ

ਆਗਰਾ ਦੇ ਰਾਜਾ ਬਲਵੰਤ ਸਿੰਘ ਕਾਲਜ਼ ’ਚ ਕੁਝ ਵਿਦਿਆਰਥੀਆਂ ਨੇ ਪਾਕਿਸਤਾਨ ਦੀ ਜਿੱਤ ’ਤੇ ਜਸ਼ਨ ਮਨਾਇਆ ਪਰ ਕਾਲਜ ਪ੍ਰਸ਼ਾਸਨ ਵੱਲੋਂ ਕੀਤੀ ਗਈ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਕਿ ਵਿਦਿਆਰਥੀਆਂ ਨੇ ਨਾਅਰੇ ਨਹੀਂ ਲਾਏ, ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਲਿਖੀ ਰਾਜਸਥਾਨ ਦੇ ਊਦੈਪੁਰ ’ਚ ਇੱਕ ਨਿਜੀ ਸਕੂਲ ਦੀ ਅਧਿਆਪਕਾ ਨਫ਼ੀਸਾ ਅਲੀ ਨੇ ਸੋਸ਼ਲ ਮੀਡੀਆ ’ਤੇ ਪੋਸਟ ਲਿਖੀ, ‘ਅਸੀਂ ਜਿੱਤ ਗਏ ’ ਅਤੇ ਉਸ ਦੇ ਨਾਲ ਪਾਕਿਸਤਾਨੀ ਕ੍ਰਿਕਟ ਟੀਮ ਦੀ ਤਸਵੀਰ ਲਾਈ ਜਦੋਂ ਉਨ੍ਹਾਂ ਦੇ ਸਹਿਕਰਮਚਾਰੀਆਂ ਨੇ ਇਸ ਬਾਰੇ ਉਨ੍ਹਾਂ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਇਸ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਪਾਕਿਸਤਾਨੀ ਟੀਮ ਦੀ ਹਮਾਇਤ ਕੀਤੀ

ਹਾਲਾਂਕਿ ਉਸ ਨੇ ਇਹ ਵੀ ਕਿਹਾ ਕਿ ਇਹ ਸਾਰਾ ਕੁਝ ਮਜ਼ਾਕ ’ਚ ਕੀਤਾ ਗਿਆ ਪਰ ਉਸ ਖਿਲਾਫ਼ ਵੀ ਭਾਰਤੀ 153 ਖ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਅਤੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਭਾਰਤੀ ਦੰਡ ਵਿਧਾਨ ਧਾਰਾ 153 ਖ ’ਚ ਰਾਸ਼ਟਰੀ ਅਖੰਡਤਾ ਖਿਲਾਫ਼ ਕੰਮ ਕਰਨ ਖਿਲਾਫ਼ ਤਜਵੀਜ਼ ਹੈ ਅਤੇ ਰਾਸਸਥਾਨ ਭਾਜਪਾ ਰਾਜ ਨਹੀਂ ਹੈ ਸ੍ਰੀਨਗਰ ’ਚ ਪਾਕਿਸਤਾਨ ਦੀ ਜਿੱਤ ’ਤੇ ਜਸ਼ਨ ਮਨਾਉਣ ਲਈ ਦੋ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਅਤੇ ਕਰਮਚਾਰੀਆਂ ਖਿਲਾਫ ਮਾਮਲਾ ਦਰਜ ਕੀਤੇ ਗਏ ਉਨ੍ਹਾਂ ਖਿਲਾਫ ਗੈਰ-ਕਾਨੂੰਨੀ ਸਰਗਰਮੀਆਂ ਰੋਕੂ ਐਕਟ ਧਾਰਾ 13 ਤਹਿਤ ਮਾਮਲਾ ਦਰਜ ਕੀਤਾ ਗਿਆ

ਇਨ੍ਹਾਂ ਕਾਲਜਾਂ ’ਚੋਂ ਇੱਕ ’ਚ ਤਾਇਨਾਤ ਸਾਫ਼ੀਆ ਮਜੀਦ ਨੂੰ ਪਾਕਿਸਤਾਨ ਦੀ ਜਿੱਤ ’ਤੇ ਜਸ਼ਨ ਮਨਾਉਣ ਬਾਰੇ ਸੋਸ਼ਲ ਮੀਡੀਆ ’ਤੇ ਪੋਸਟ ਲਿਖਣ ਲਈ ਨੌਕਰੀ ਤੋਂ ਕੱਢ ਦਿੱਤਾ ਗਿਆ ਅਤੇ ਉਨ੍ਹਾਂ ’ਤੇ ਦੇਸ਼ ਲਈ ਨਿਸਠਾ ਨਾ ਹੋਣ ਦਾ ਦੋਸ਼ ਲਾਇਆ ਗਿਆ ਜੰਮੂ ਕਸ਼ਮੀਰ ਦੇ ਸਾਂਬਾ ਜਿਲ੍ਹੇ ’ਚ ਇਸ ਮੈਚ ਤੋਂ ਬਾਅਦ ਪਾਕਿਸਤਾਨ ਦੀ ਹਮਾਇਤ ’ਚ ਨਾਅਰੇ ਲਾਉਣ ਲਈ ਛੇ ਜਣਿਆਂ ਨੂੰ ਹਿਰਾਸਤ ’ਚ ਲਿਆ ਗਿਆ
ਕੁੱਲ ਮਿਲਾ ਕੇ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਜੰਮੂ ਕਸ਼ਮੀਰ ’ਚ 14 ਜਣਿਆਂ ਦੇ ਖਿਲਾਫ਼ ਮਾਮਲੇ ਦਰਜ ਕੀਤੇ ਗਏ ਉੱਤਰ ਪ੍ਰਦੇਸ਼ ’ਚ ਸੱਤ ਵਿਦਿਆਰਥੀਆਂ ਦੇ ਖਿਲਾਫ਼ ਮਾਮਲੇ ਦਰਜ ਕੀਤੇ ਗਏ ਪੰਜ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ’ਚੋਂ ਤਿੰਨ ਕਸ਼ਮੀਰੀ ਵਿਦਿਆਰਥੀ ਸਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਕਾਲਜਾਂ ਤੋਂ ਮੁਅੱਤਲ ਵੀ ਕਰ ਦਿੱਤਾ ਗਿਆ

ਇੱਕ ਦੇ ਖਿਲਾਫ਼ ਦੇਸ਼ ਧ੍ਰੋਹ ਦਾ ਦੋਸ਼ ਲਾਇਆ ਗਿਆ ਉਨ੍ਹਾਂ ਸਾਰੇ ਵਿਦਿਆਰਥੀਆਂ ਖਿਲਾਫ ਧਾਰਾ 153ਕ, ਧਾਰਾ 504, ਧਾਰਾ 505 ਏ ਖ, ਧਾਰਾ 506, ਧਾਰਾ 507 ਅਤੇ ਆਈਟੀ ਐਕਟ ਦੀ ਧਾਰਾ 66 ਤਹਿਤ ਮਾਮਲੇ ਦਰਜ ਕੀਤੇ ਗਏ ਇਨ੍ਹਾਂ ਸਾਰੀਆਂ ਧਾਰਾਵਾਂ ’ਚੋਂ ਕਾਨੂੰਨ ਖਿਲਾਫ ਸਰਗਰਮੀਆਂ ਰੋਕੂ ਐਕਟ ਤਹਿਤ ਦਰਜ ਮਾਮਲੇ ਸਭ ਤੋਂ ਸਖ਼ਤ ਹਨ ਕਿਉਂਕਿ ਇਹ ਇੱਕ ਅੱਤਵਾਦ ਰੋਕੂ ਕਾਨੂੰਨ ਹੈ ਜਿਸ ’ਚ ਭਾਰਤ ਦੀ ਮਰਿਆਦਾ ਅਤੇ ਪ੍ਰਾਦੇਸ਼ਿਕ ਅਖੰਡਤਾ ’ਚ ਅੜਿੱਕਾ ਪਾਉਣ ਖਿਲਾਫ਼ ਅਤੇ ਭਾਰਤ ਦੇ ਭੂ-ਭਾਗ ਨੂੰ ਵੱਖ ਕਰਨ ਦੀ ਹਮਾਇਤ ਕਰਨ ਦੇ ਖਿਲਾਫ਼ ਤਜਵੀਜ਼ ਹੈ

ਇਸ ਤਰ੍ਹਾਂ ਅਜ਼ਾਦੀ ਤੋਂ ਪਹਿਲਾਂ 1860 ’ਚ ਬਣਾਇਆ ਗਿਆ ਵਿਵਾਦਿਤ ਦੇਸ਼ਧ੍ਰੋਹ ਕਾਨੂੰਨ ਹੈ ਜਿਸ ’ਚ ਤਜਵੀਜ਼ ਹੈ ਕਿ ਜੋ ਕੋਈ ਵੀ ਬੋਲੇ ਜਾਂ ਲਿਖੇ ਗਏ ਸ਼ਬਦਾਂ ਜਾਂ ਦਸਤਖਤ ਕਰਕੇ ਜਾਂ ਹੋਰ ਤਰ੍ਹਾਂ ਦੇ ਸ਼ਬਦਾਂ ਨਾਲ ਭਾਰਤ ’ਚ ਕਾਨੂੰਨ ਵੱਲੋਂ ਸਥਾਪਿਤ ਸਰਕਾਰ ਖਿਲਾਫ਼ ਨਫ਼ਰਤ ਪੈਦਾ ਕਰਦੇ ਹਨ, ਉਸ ਨੂੰ ਉਮਰਭਰ ਦੀ ਸਜਾ ਦਿੱਤੀ ਜਾਵੇਗੀ ਇਨ੍ਹਾਂ ਦੋਸ਼ਾਂ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਅਨਾਥ ਦੇ ਉਸ ਭਾਸ਼ਣ ਨੇ ਹਵਾ ਦਿੱਤੀ ਜਿਸ ’ਚ ਉਨ੍ਹਾਂ ਕਿਹਾ ਕਿ ਪਾਕਿਸਤਾਨ, ਚੀਨ ਦੀ ਹਮਾਇਤ ਕਰਨ ਵਾਲਿਆਂ ਖਿਲਾਫ਼ ਦੇਸ਼ਧ੍ਰੋਹ ਦੇ ਮਾਮਲੇ ਦਰਜ ਕੀਤੇ ਜਾਣਗੇ

ਜੰਮੂ ਕਸ਼ਮੀਰ ’ਚ ਵੀ ਇੱਕ ਭਾਜਪਾ ਆਗੂ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਜੋ ਲੋਕ ਪਾਕਿਸਤਾਨ ਦੀ ਹਮਾਇਤ ਕਰ ਰਹੇ ਹਨ, ਉਨ੍ਹਾਂ ਦੀ ਪਿਟਾਈ ਕੀਤੀ ਜਾਣੀ ਚਾਹੀਦੀ ਹੈ, ਉਨ੍ਹਾਂ ਦੀ ਖੱਲ ਉਤਾਰ ਦਿੱਤੀ ਜਾਣੀ ਚਾਹੀਦੀ ਹੈ, ਉਮੀਦ ਅਨੁਸਾਰ ਸਿਆਸੀ ਆਗੂਆਂ, ਸਿਆਸੀ ਅਧਿਕਾਰ ਵਰਕਰਾਂ ਅਤੇ ਹੋਰ ਲੋਕਾਂ ਨੇ ਇਸ ’ਤੇ ਸਖ਼ਤ ਪ੍ਰਤਿਕਿਰਿਆ ਦਿੰਦਿਆਂ ਅਤੇ ਇਸ ਦਾ ਵਿਰੋਧ ਕੀਤਾ ਮਹਿਬੂਬਾ ਮੁਫ਼ਤੀ ਨੇ ਵਿਅੰਗਮਈ ਢੰਗ ਨਾਲ ਮੁੱਦਾ ਚੁੱਕਿਆ ਕਿ ਲੋਕਤੰਤਰ ਦੀ ਜਨਨੀ ਭਾਰਤ ’ਚ ਜੇਤੂ ਟੀਮ ਲਈ ਜਸ਼ਨ ਮਨਾਉਣ ’ਤੇ ਵਿਦਿਆਰਥੀਆਂ ਖਿਲਾਫ਼ ਦੇਸ਼ਧ੍ਰੋਹ ਦੇ ਮੁਕਦਮੇ ਕਿਵੇਂ ਦਰਜ ਕਰ ਸਕਦੇ ਹਨ ਨੈਸ਼ਨਲ ਕਾਨਫਰੰਸ ਨੇ ਇਨ੍ਹਾਂ ਗ੍ਰਿਫ਼ਤਾਰੀਆਂ ਦਾ ਵਿਰੋਧ ਕੀਤਾ ਕੀ ਇਨ੍ਹਾਂ 14 ਜਣਿਆਂ ਖਿਲਾਫ਼ ਮਾਮਲੇ ਵਾਪਸ ਲਏ ਜਾਣੇ ਚਾਹੀਦੇ ਹਨ ਕੀ ਉਨ੍ਹਾਂ ਖਿਲਾਫ਼ ਉਦੋਂ ਤੱਕ ਮਾਮਲੇ ਦਰਜ ਨਹੀਂ ਕੀਤੇ ਜਾਣੇ ਚਾਹੀਦੇ ਹਨ ਜਦੋਂ ਤੱਕ ਹਿੰਸਾ ਜਾਂ ਭੜਕਾਹਟ ਪੈਦਾ ਨਾ ਹੋਵੇ

ਭਾਰਤ ’ਚ ਰਾਸ਼ਟਰਵਾਦ ਦੀ ਵੱਖ ਧਾਰਨਾ ਹੈ ਸਾਨੂੰ ਇਸ ਨੂੰ ਮੁੜ ਪਰਿਭਾਸ਼ਿਤ ਕਰਨਾ ਹੋਵੇਗਾ ਰਾਸ਼ਟਰਵਾਦ ਦੇਸ਼ ਭਗਤੀ ਦੇ ਉਲਟ ਇੱਕ ਕੱਟੜਵਾਦੀ ਨਜ਼ਰੀਆ ਹੈ ਇਹ ਲੋਕਾਂ, ਉਨ੍ਹਾਂ ਦੀ ਸੰਸਕ੍ਰਿਤੀ, ਉਨ੍ਹਾਂ ਦੀ ਸਮੂਹਿਕ ਭਾਵਨਾ ਨੂੰ ਦਰਸਾਉਂਦਾ ਹੈ ਬਹੁਭਿਆਚਾਰਕ ਦੇਸ਼ ’ਚ ਲੋਕਾ ਨੂੰ ਹੋਰ ਲੋਕਾਂ ਦੀ ਸੰਸਕ੍ਰਿਤੀ, ਧਰਮ ਅਤੇ ਜੀਵਨ ਸ਼ੈਲੀ ਬਾਰੇ ’ਚ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ ਰਾਸ਼ਟਰਵਾਦ ਦਾ ਦੂਜਾ ਪਹਿਲੂ ਦੇਸ਼ ਲਈ ਮਾਣ ਦੀ ਭਾਵਨਾ ਹੈ ਅਤੇ ਰਾਸ਼ਟਰੀ ਪ੍ਰਤੀਕਾਂ ਦੇ ਵਿਰੋਧ ਸਨਮਾਨ ਉਨ੍ਹਾਂ ’ਚੋਂ ਇੱਕ ਹੈ ਕ੍ਰਿਕਟ ਉਨ੍ਹਾਂ ’ਚੋਂ ਇੱਕ ਹੈ ਪਾਕਿਸਤਾਨ ਦੇ ਨਾਲ ਸਾਡੀਆਂ ਕਈ ਭਾਵਨਾਵਾਂ ਜੁੜੀਆਂ ਹੋਈਆਂ ਹਨ

ਦੂਜੇ ਪਾਸੇ ਭਾਰਤੀ ਲੋਕ ਭਾਵਨਾਤਮਕ ਤੌਰ ’ਤੇ ਨਾਲ ਪਾਕਿਸਤਾਨ ਨਾਲ ਉਦੋਂ ਤੱਕ ਨਹੀਂ ਜੁੜ ਸਕਦੇ ਜਦੋਂ ਤੱਕ ਉਹ ਸੀਮਾ ਸਰਹੱਦ ਪਾਰਲੇ ਸਰਕਾਰੀ ਅੱਤਵਾਦ ਦੇ ਜਰੀਏ ਭਾਰਤ ’ਚ ਖੂਨ ਖਰਾਬਾ ਬੰਦ ਨਹੀਂ ਕਰਦਾ ਕਾਨੂੰਨ ਨੈਤਿਕ ਅਤੇ ਲੋਕਤਾਂਤਰਿਕ ਨਹੀਂ ਹੈ ਇਸ ਗੱਲ ਦਾ ਇੱਕ ਹੋਰ ਪਹਿਲੂ ਵੀ ਹੈ ਸੰਸਦ ’ਚ ਕਾਨੂੰਨ ਬਹੁਮਤ ਦੇ ਆਧਾਰ ’ਤੇ ਪਾਸ ਹੁੰਦੇ ਹਨ ਪਰ ਨੈਤਿਕਤਾ ਅਤੇ ਲੋਕਤੰਤਰ ’ਚ ਲੋਕਤੰਤਰ ਦੇ ਸਿਧਾਂਤਾਂ ਅਨੁਸਾਰ ਨਾ ਕੇਵਲ ਧਾਰਮਿਕ ਸਗੋਂ ਕਿਸੇ ਵੀ ਤਰ੍ਹਾਂ ਦੇ ਘੱਟ ਗਿਣਤੀਆਂ ਦੀ ਭਾਵਨਾਵਾਂ ਨੂੰ ਵੀ ਇਸ ’ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਜੇਕਰ ਅਸੀਂ ਸਾਂਝੀਵਾਲਤਾ ਦੇ ਸਿਧਾਂਤ ਪ੍ਰਤੀ ਸੰਵੇਦਨਸ਼ੀਲ ਨਹੀਂ ਤਾਂ ਅਸੀਂ ਕਿਸੇ ਵਿਅਕਤੀ ਜਾਂ ਸਮੂਹ ਦੇ ਮਨੁੱਖੀ ਅਧਿਕਾਰਾਂ ਦਾ ਦਮਨ ਕਰ ਸਕਦੇ ਹਨ ਇਸ ਲਈ ਪਾਕਿਸਤਾਨ ਦੀ ਕ੍ਰਿਕਟ ਟੀਮ ਦੀ ਜਿੱਤ ’ਤੇ ਜਸ਼ਨ ਮਨਾਇਆ ਨਾ ਤਾਂ ਨੈਤਿਕ ਹੈ ਅਤੇ ਨਾ ਹੀ ਸਮਾਵੇਸ਼ੀ ਹੈ
ਡਾ. ਡੀਕੇ ਗਿਰੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ