ਕੁਦਰਤ ਦਾ ਭਿਆਨਕ ਰੂਪ ਹੈ ‘ਫਾਨੀ’ ਤੂਫਾਨ

Terrible, Nature, Fani, Storm

ਰਮੇਸ਼ ਠਾਕੁਰ

ਚੱਕਰਵਾਤੀ ਫਾਨੀ ਤੂਫਾਨ ਸਬੰਧੀ ਨਾਸਾ ਨੇ ਪ੍ਰਭਾਵਿਤ ਦੇਸ਼ਾਂ ਨੂੰ ਸਾਵਧਾਨ ਰਹਿਣ ਨੂੰ ਕਿਹਾ ਹੈ ਸੈਟੇਲਾਈਟ ਜ਼ਰੀਏ ਲਈਆਂ ਤਾਜ਼ਾ ਤਸਵੀਰਾਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਜੇ ਅੱਗੇ ਵੀ ਇਹ ਤੂਫਾਨ ਆਪਣਾ ਭਿਆਨਕ ਰੂਪ ਵਿਖਾਏਗਾ ਖੈਰ, ਅੱਗੇ ਕੀ ਹੋਵੇਗਾ ਪਤਾ ਨਹੀਂ? ਪਰ ਫਾਨੀ ਦੀ ਦਹਿਸ਼ਤ ਇਸ ਸਮੇਂ ਚਾਰੇ ਪਾਸੇ ਫੈਲੀ ਹੈ ਕਿਉਂਕਿ ਇਸ ਚੱਕਰਵਾਤੀ ਤੂਫਾਨ ਨੇ ਤਬਾਹੀ ਮਚਾਉਣ ਲਈ ਆਪਣੀ ਫਨ ਸਮੁੰਦਰੀ ਕੰਢਿਆਂ ਦੇ ਨੇੜੇ-ਤੇੜੇ ਵੱਸੇ ਇਲਾਕਿਆਂ ‘ਚ ਫੈਲਾ ਰੱਖੀ ਹੈ ਭਾਰਤ ਦਾ ਸਮੁੱਚਾ ਸਮੁੰਦਰੀ ਤੇ ਧਰਾਤਲ ਇਲਾਕਾ ਫਾਨੀ ਦੇ ਕਹਿਰ ਨਾਲ ਡਰ ਗਿਆ ਹੈ ਕੰਢੀ ਇਲਾਕਿਆਂ ਦੇ ਲੋਕਾਂ ਨੂੰ ਪ੍ਰਸ਼ਾਸਨ ਨੇ ਸੁਰੱਖਿਅਤ ਥਾਵਾਂ ‘ਤੇ ਫਿਲਹਾਲ ਪਹੁੰਚਾ ਦਿੱਤਾ ਹੈ ਆਫਤ ਰੂਪੀ ਤੂਫਾਨ ਤੋਂ ਬਚਾਅ ਲਈ ਦਿੱਲੀ ‘ਚ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਧਿਕਾਰੀਆਂ ਨਾਲ ਐਮਰਜੈਂਸੀ ਮੀਟਿੰਗ ਕਰ ਚੁੱਕੇ ਹਨ ਸੁਰੱਖਿਆ ਏਜੰਸੀਆਂ ਦੀਆਂ ਮੀਟਿੰਗਾਂ ਲਗਾਤਾਰ ਜਾਰੀ ਹਨ ਤੂਫਾਨ ਤੋਂ ਬਚਣ ਲਈ ਫਿਲਹਾਲ ਸਾਰੇ ਇੰਤਜ਼ਾਮ ਪੁਖਤਾ ਕੀਤੇ ਹੋਏ ਹਨ ਪਰ ਤੂਫਾਨ ਨੇ ਫਿਰ ਤੋਂ ਕਈਆਂ ਨੂੰ ਆਪਣੀ ਲਪੇਟ ‘ਚ ਲੈ ਲਿਆ ਤੂਫਾਨ ਨੇ ਓਡੀਸ਼ਾ, ਆਂਧਰਾ ਪ੍ਰਦੇਸ਼ ਅਤੇ ਪੱਛਮੀ ਬੰਗਾਲ ‘ਚ ਕਹਿਰ ਢਾਹ ਰੱਖਿਆ ਹੈ, ਜਿੱਥੋਂ ਦਰਜ਼ਨਾਂ ਲੋਕਾਂ ਦੇ ਮਰਨ ਦੀਆਂ ਖਬਰਾਂ ਪ੍ਰਸ਼ਾਸਨ ਨੇ ਦਿੱਤੀਆਂ ਹਨ ਪਰ ਖ਼ਤਰਾ ਅਜੇ ਵੀ ਬਰਕਰਾਰ ਹੈ।

ਫਾਨੀ ਤੂਫਾਨ ਦੀ ਸਪੀਡ ਦੂਜੇ ਤੂਫਾਨਾਂ ਤੋਂ ਕਿਤੇ ਜ਼ਿਆਦਾ ਮਾਪੀ ਗਈ ਹੈ ਇਸ ਤੋਂ ਪਹਿਲਾਂ ਨੀਲੋਫਰ, ਤਿਤਲੀ, ਬਿਜਲੀ, ਕਟਰੀਨਾ ਵਰਗੇ ਤਮਾਮ ਤੂਫਾਨ ਆਏ ਪਰ ਫਾਨੀ ਸਭ ਤੋਂ ਜ਼ਿਆਦਾ ਖਤਰਨਾਕ ਦੱਸਿਆ ਗਿਆ ਹੈ ਕਿਉਂਕਿ ਫਾਨੀ ਦਾ ਮਤਲਬ ਫਨ ਵਾਲਾ ਸੱਪ ਹੁੰਦਾ ਹੈ ਜੋ ਆਮ ਤੌਰ ‘ਤੇ ਬੰਗਾਲ ‘ਚ ਮਿਲਦਾ ਹੈ ਤਾਂ ਹੀ ਇਸ ਤੂਫਾਨ ਦਾ ਨਾਂਅ ਬੰਗਲਾਦੇਸ਼ ਸਰਕਾਰ ਨੇ ਰੱਖਿਆ ਬੀਤੀ ਤਿੰਨ ਤੇ ਚਾਰ ਤਰੀਕ ਨੂੰ ਇਸ ਤੂਫਾਨ ਨੇ ਬੰਗਲਾਦੇਸ਼ ‘ਚ ਸਭ ਤੋਂ ਜ਼ਿਆਦਾ ਕਹਿਰ ਢਾਹਿਆ ਉੱਥੇ ਜਾਨ-ਮਾਲ ਦਾ ਨੁਕਸਾਨ ਦੂਜੇ ਮੁਲਕਾਂ ਨਾਲੋਂ ਜ਼ਿਆਦਾ ਹੋਇਆ ਤੂਫਾਨ ਦਾ ਸਾਹਮਣਾ ਕਰਨ ਲਈ ਤਮਾਮ ਦੇਸ਼ ਇੱਕਜੁਟ ਹੋਏ ਹਨ ਚੱਕਰਵਾਤੀ ਤੂਫਾਨ ਸਭ ਤੋਂ ਜ਼ਿਆਦਾ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ ਤੇ ਨੇਪਾਲ ‘ਚ ਆਪਣਾ ਅਸਰ ਦਿਖਾ ਰਿਹਾ ਹੈ ਇਸ ਲਈ ਇਹ ਸਾਰੇ ਦੇਸ਼ ਲਗਾਤਾਰ ਇੱਕ-ਦੂਜੇ ਦੇ ਸੰਪਰਕ ‘ਚ ਹਨ ਡਿਜ਼ਾਸਟਰ ਦੀਆਂ ਟੀਮਾਂ ਲਗਾਤਾਰ ਤੂਫਾਨ ਦੀ ਸਪੀਡ ਦਾ ਅੰਦਾਜ਼ਾ ਲਾ ਰਹੀਆਂ ਹਨ ਤੂਫਾਨ ਦੀ ਸ਼ੁਰੂਆਤ ‘ਚ ਰਫ਼ਤਾਰ ਘੱਟ ਸੀ, ਪਰ ਇੱਕ ਮਈ ਤੋਂ ਬਾਅਦ ਵਧ ਗਈ ਸਪੀਡ ਦੀ ਤੀਬਰਤਾ ਇੰਨੀ ਹੈ ਕਿ ਇਸ ਦੀ ਚਪੇਟ ‘ਚ ਆਉਣ ਵਾਲਾ ਇਨਸਾਨ ਹਵਾ ‘ਚ ਉੱਡ ਜਾਂਦਾ ਹੈ।

ਤੂਫਾਨ ਦੀ ਚਪੇਟ ‘ਚ ਆਉਣ ਵਾਲੇ ਸਾਰੇ ਸੰਭਾਵਿਤ ਇਲਾਕਿਆਂ ‘ਚ ਪ੍ਰਸ਼ਾਸਨ ਨੇ ਅਲਰਟ ਜਾਰੀ ਕਰ ਦਿੱਤਾ ਹੈ ਓਡੀਸ਼ਾ ‘ਚ ਹੁਣ ਤੱਕ ਕਾਫੀ ਨੁਕਸਾਨ ਹੋਇਆ ਹੈ ਪਰ ਅੱਗੇ ਅਜਿਹੀ ਸਥਿਤੀ ਨਾ ਪੈਦਾ ਹੋਵੇ, ਨਾਲ ਹੀ ਰਾਹਤ-ਬਚਾਅ ‘ਚ ਕੋਈ ਅੜਿੱਕਾ ਨਾ ਆਵੇ, ਇਸ ਲਈ ਸਮਾਂ ਹੱਦ ਤੋਂ ਪਹਿਲਾਂ ਹੀ ਉੱਥੇ ਲੋਕ ਸਭਾ ਚੋਣਾਂ ਲਈ ਲਾਏ ਗਏ ਆਦਰਸ਼ ਜ਼ਾਬਤੇ ਨੂੰ ਹਟਾ ਦਿੱਤਾ ਗਿਆ ਹੈ ਫਿਲਹਾਲ ਕੇਂਦਰ ਤੋਂ ਲੈ ਕੇ ਸੂਬਾ ਸਰਕਾਰ ਵੀ ਪੂਰੀ ਤਰ੍ਹਾਂ ਮੁਸ਼ਤੈਦ ਹੈ ਕਿਉਂਕਿ ਸਭ ਤੋਂ ਪਹਿਲਾਂ ਚੱਕਰਵਾਤੀ ਤੂਫਾਨ ਨੇ ਓਡੀਸ਼ਾ ‘ਚ ਹੀ ਜੰਮ ਕੇ ਕਹਿਰ ਢਾਹਿਆ ਸੀ ਸਰਕਾਰੀ ਅੰਕੜਿਆਂ ਮੁਤਾਬਕ ਪੁਰੀ, ਭੁਵਨੇਸ਼ਵਰ ‘ਚ ਕਰੋੜਾਂ ਦੀ ਜਾਇਦਾਦ ਨੂੰ ਤਬਾਹ ਕੀਤਾ ਹੁਣ ਤੱਕ 13 ਵਿਅਕਤੀਆਂ ਦੀ ਮੌਤ ਦੀ ਖਬਰ ਅਤੇ ਲਗਭਗ ਢਾਈ ਸੌ ਤੋਂ ਜ਼ਿਆਦਾ ਪ੍ਰਭਾਵਿਤ ਦੱਸੇ ਗਏ ਹਨ ਓਡੀਸ਼ਾ ‘ਚ ਕਹਿਰ ਢਾਹੁਣ ਤੋਂ ਬਾਅਦ ਫਾਨੀ ਹੁਣ ਬੰਗਾਲ ‘ਚ ਦਾਖਲ ਹੋ ਚੁੱਕਾ ਹੈ ਪਿਛਲੇ ਦੋ ਦਿਨਾਂ ਤੋਂ ਬੰਗਾਲ ਤੇ ਝਾਰਖੰਡ ਦੇ ਕਈ ਸ਼ਹਿਰਾਂ ‘ਚ ਤੂਫਾਨੀ ਹਵਾਵਾਂ ਦੇ ਨਾਲ ਜੰਮ ਕੇ ਮੋਹਲੇਧਾਰ ਮੀਂਹ ਵੀ ਪੈ ਰਿਹਾ ਹੈ ਸਥਿਤੀ ਨੂੰ ਵੇਖਦਿਆਂ ਕੇਂਦਰ ਸਰਕਾਰ ਨੇ ਦੋਵਾਂ ਸੂਬਿਆਂ ਨੂੰ ਹਾਈ ਅਲਰਟ ਦੇ ਆਦੇਸ਼ ਦਿੱਤੇ ਹਨ ਤੂਫਾਨ ਦੀ ਸਥਿਤੀ ਛੇਤੀ ਆਮ ਹੋਵੇ, ਇਸ ਦੀ ਪਰਮਾਤਮਾ ਨੂੰ ਪੂਰਾ ਦੇਸ਼ ਅਰਦਾਸ ਕਰ ਰਿਹਾ ਹੈ।

ਨਾਸਾ ਨੇ ਸ਼ਨਿੱਚਰਵਾਰ ਨੂੰ ਫੋਨੀ ਤੂਫਾਨ ਦੀਆਂ ਤਾਜ਼ਾ ਤਸਵੀਰਾਂ ਤੇ ਤਾਜ਼ ਜਾਣਕਾਰੀ ਪ੍ਰਭਾਵਿਤ ਦੇਸ਼ਾਂ ਨਾਲ ਸਾਂਝੀ ਕੀਤੀ ਹੈ ਦੱਸਿਆ ਗਿਆ ਹੈ ਕਿ ਤੂਫਾਨ ਦਾ ਕਰੋਪ ਹਾਲੇ ਅੱਗੇ ਵੀ ਜਾਰੀ ਰਹੇਗਾ ਨਾਸਾ ਮੁਤਾਬਕ ਫਾਨੀ ਇੱਕ ਊਸ਼ਣਕਟੀਬੰਧੀ ਤੂਫਾਨ ਹੈ, ਜੋ ਮਨੁੱਖੀ ਹਿਮਾਕਤ ਤੋਂ ਬਾਅਦ ਪੈਦਾ ਹੁੰਦਾ ਹੈ ਇਨਸਾਨ ਲਗਾਤਾਰ ਜੰਗਲਾਂ, ਨਦੀਆਂ, ਸਮੁੰਦਰਾਂ ਨਾਲ ਛੇੜਛਾੜ ਕਰ ਰਿਹਾ ਹੈ ਇਸ ਤੋਂ ਬਾਅਦ ਹੀ ਕੁਦਰਤ ਦਾ ਭਿਆਨਕ ਰੂਪ ਸਾਹਮਣੇ ਆਇਆ ਹੈ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਕੁਦਰਤ ਨਾਲ ਖਿਲਵਾੜ ਦਾ ਹੀ ਨਤੀਜਾ ਹੈ ਇਹ ਚੱਕਰਵਾਤੀ ਤੂਫਾਨ ਕੁਦਰਤੀ ਵਸੀਲਿਆਂ ਦੇ ਬੇਵਜ੍ਹਾ ਜ਼ਿਆਦਾ ਇਸਤੇਮਾਲ ਨਾਲ ਪੂਰਾ ਵਿਸ਼ਵ ਇਸ ਦੀ ਚਪੇਟ ‘ਚ ਆਉਂਦਾ ਹੈ ਧਰਤੀ ਨਾਲ ਮਨੁੱਖੀ ਛੇੜਛਾੜ ਤੋਂ ਬਾਅਦ ਕੁਦਰਤੀ ਆਫ਼ਤਾਂ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ ਧਰਤੀ ‘ਤੇ ਇਨਸਾਨੀ ਜੀਵਨ ਨੂੰ ਸੁਰੱਖਿਅਤ ਕਰਨ ਲਈ ਕੁਦਰਤ ਨਾਲ ਖਿਲਵਾੜ ਨੂੰ ਤੁਰੰਤ ਪ੍ਰਭਾਵ ਨਾਲ ਤਿਆਗਣਾ ਹੋਵੇਗਾ, ਨਹੀਂ ਤਾਂ ਆਉਣ ਵਾਲੇ ਸਮੇਂ ‘ਚ ਇਨਸਾਨੀ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ।

ਫਾਨੀ ਤੂਫਾਨ ਇਸ ਸਮੇਂ ਏਸ਼ੀਆ ‘ਚ ਕਹਿਰ ਢਾਹ ਰਿਹਾ ਹੈ ਇਸ ਤੋਂ ਪਹਿਲਾਂ ਪੱਛਮੀ ਸਮੁੰਦਰੀ ਕੰਢਿਆਂ ‘ਤੇ ਆਪਣੇ ਭਿਆਨਕ ਰੂਪ ਦਾ ਸਬੂਤ ਦੇ ਚੁੱਕਾ ਹੈ ਦਰਅਸਲ, ਊਸ਼ਣਕਟੀਬੰਦੀ ਤੂਫਾਨਾਂ ਨੂੰ ਅਲੱਗ-ਅਲੱਗ ਨਾਵਾਂ ਨਾਲ ਜਾਣਿਆ ਜਾਂਦਾ ਹੈ ਤੂਫਾਨਾਂ ਦੇ ਨਾਂਅ ਰੱਖਣ ਦਾ ਸਿਲਸਿਲਾ 1953 ‘ਚ ਸ਼ੁਰੂ ਹੋਇਆ ਸੀ ਤੂਫਾਨਾਂ ਦੇ ਜ਼ਿਆਦਾਤਰ ਨਾਂਅ ਔਰਤਾਂ ਦੇ ਨਾਵਾਂ ‘ਤੇ ਰੱਖੇ ਜਾਂਦੇ ਰਹੇ ਹਨ ਜ਼ਿਕਰਯੋਗ ਹੈ, ਕਿਸੇ ਵੀ ਚੱਕਰਵਾਤੀ ਤੂਫਾਨ ਦਾ ਨਾਮਕਰਨ ਉਸ ਸਥਿਤੀ ‘ਚ ਕੀਤਾ ਜਾਂਦਾ ਹੈ ਜਦੋਂ ਉਸ ਦੇ ਦੌੜਨ ਦੀ ਰਫ਼ਤਾਰ 60-70 ਕਿਮੀ. ਪ੍ਰਤੀ ਘੰਟਾ ਹੋਵੇ ਉਦਾਹਰਨ ਲਈ, ਜਦੋਂ ਤੂਫਾਨ ਦੀ ਸਪੀਡ ਸੌ ਜਾਂ ਉਸ ਤੋਂ ਜ਼ਿਆਦਾ ਹੋਵੇ, ਉਹ ਤੂਫਾਨ ਗੰਭੀਰ ਚੱਕਰਵਾਤੀ ਤੂਫਾਨ ਕਿਹਾ ਜਾਂਦਾ ਹੈ ਜੇਕਰ ਹੋਰ ਤੂਫਾਨ ਦੀ ਰਫ਼ਤਾਰ 200 ਕਿਮੀ. ਪ੍ਰਤੀ ਘੰਟਾ ਤੋਂ ਜ਼ਿਆਦਾ ਹੁੰਦੀ ਹੈ ਤਾਂ ਉਸ ਨੂੰ ਸੁਪਰ ਸਾਈਕਲੋਨ ਦੀ ਸ਼੍ਰੇਣੀ ‘ਚ ਰੱਖਿਆ ਜਾਂਦਾ ਹੈ ਮੌਜ਼ੂਦਾ ਫਾਨੀ ਤੂਫਾਨ ਇਸੇ ਸ਼੍ਰੇਣੀ ‘ਚ ਮੰਨਿਆ ਗਿਆ ਹੈ ਹਰੇਕ ਦੇਸ਼ ਲਈ ਤੂਫਾਨ ਸਬੰਧੀ ਇੱਕ ਹੋਰ ਪ੍ਰੋੋਟੋਕਾਲ ਫਾਲੋ ਕੀਤਾ ਜਾਂਦਾ ਹੈ ਦਰਅਸਲ, ਤੂਫਾਨ ਦਾ ਨਾਂਅ ਉਹੀ ਮੁਲਕ ਰੱਖਦਾ ਹੈ ਜਿਸ ਇਲਾਕੇ ‘ਚ ਤੂਫਾਨ ਜਨਮ ਲੈਂਦਾ ਹੈ ਫਾਨੀ ਤੂਫਾਨ ਬੰਗਲਾਦੇਸ਼ ਤੋਂ ਸ਼ੁਰੂ ਹੋਇਆ ਹੈ ਇਸ ਲਈ ਉਨ੍ਹਾਂ ਨੇ ਹੀ ਤੂਫਾਨ ਦਾ ਨਾਂਅ ਰੱਖਿਆ ਤੂਫਾਨ ਦੀ ਸਪੀਡ ਡੇਢ ਸੌ ਕਿਮੀ. ਪ੍ਰਤੀ ਘੰਟਾ ਤੋਂ ਜ਼ਿਆਦਾ ਹੈ, ਇਸ ਲਈ ਇਸ ਨੂੰ ਸੁਪਰ ਸਾਈਕਲੋਨ ਦੀ ਸ਼੍ਰੇਣੀ ‘ਚ ਰੱਖਿਆ ਗਿਆ ਹੈ ।

ਫਿਲਹਾਲ ਫਾਨੀ ਦੀ ਅਨਹੋਣੀ ਤੋਂ ਬਚਣ ਲਈ ਸਰਕਾਰੀ ਅਮਲਾ ਹਰ ਸੰਭਵ ਕੋਸ਼ਿਸ਼ਾਂ ‘ਚ ਜੁਟਿਆ ਹੋਇਆ ਹੈ ਪਰ ਇੱਕ ਸੱਚਾਈ ਇਹ ਵੀ ਹੈ ਕਿ ਕੁਦਰਤੀ ਆਫਤਾਂ ਦੇ ਅੱਗੇ ਸਾਰੀਆਂ ਮਨੁੱਖੀ ਕੋਸ਼ਿਸ਼ਾਂ ਢਹਿ-ਢੇਰੀ ਤੇ ਬੌਣੀਆਂ ਹੋ ਜਾਂਦੀਆਂ ਹਨ ਕੁਦਰਤ ਦੇ ਭਿਆਨਕ ਰੂਪ ‘ਤੇ ਕਿਸੇ ਦਾ ਵੱਸ ਨਹੀਂ ਚਲਦਾ ਸੁਰੱਖਿਆ ਦੇ ਨਜ਼ਰੀਏ ਨਾਲ ਪ੍ਰਸ਼ਾਸਨ ਨੇ ਓਡੀਸ਼ਾ ਦੇ ਸਾਰੇ ਸਕੂਲ-ਕਾਲਜਾਂ ਨੂੰ ਬੰਦ ਕਰਵਾ ਦਿੱਤਾ ਹੈ ਸਰਕਾਰੀ ਦਫ਼ਤਰਾਂ ‘ਚ ਵੀ ਕੰਮ-ਧੰਦੇ ਬੰਦ ਹਨ ਮਛੇਰਿਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਜਦੋਂ ਤੱਕ ਪ੍ਰਸ਼ਾਸਨ ਦਾ ਅਲਰਟ ਰਹੇ, ਉਹ ਸਮੁੰਦਰ ‘ਚ ਨਾ ਜਾਣ ਸੈਟੇਲਾਈਟ ਜ਼ਰੀਏ ਨਾਸਾ ਵੱਲੋਂ ਲਈਆਂ ਗਈਆਂ ਤਸਵੀਰਾਂ ਦੇ ਅਧਾਰ ‘ਤੇ ਤਿਆਰ ਕੀਤੀ ਗਈ ਰਿਪੋਰਟ ਮੁਤਾਬਕ ਚੱਕਰਵਾਤੀ ਤੂਫਾਨ ਫਾਨੀ ਦਾ ਪ੍ਰਭਾਵ ਅਜੇ ਕੁਝ ਦਿਨ ਹੋਰ ਰਹੇਗਾ ਸਮੁੰਦਰ ਦੇ ਕੰਢੇ ਅੰਦਰ ਕਰੀਬ ਪੰਜ ਸੌ ਮੀਟਰ ਦੂਰੀ ‘ਤੇ ਅਜੇ ਵੀ ਲੰਮੀਆਂ-ਲੰਮੀਆਂ ਵਾਛੜਾਂ ਬਣ ਰਹੀਆਂ ਹਨ ਵਾਛੜਾਂ ਦੀਆਂ ਲਪਟਾਂ ਜਦੋਂ ਹੇਠਾਂ ਡਿੱਗਦੀਆਂ ਹਨ ਤਾਂ ਤੇਜ਼ ਅਵਾਜ਼ਾਂ ਆਉਂਦੀਆਂ ਹਨ, ਜੋ ਤੂਫਾਨ ਦੇ ਰਹਿਣ ਦਾ ਸੰਕੇਤ ਦਿੰਦੀਆਂ ਹਨ।

ਦਰਅਸਲ ਕਾਰਬਨ ਫੈਲਾਉਣ ਵਾਲੀਆਂ ਵਿਕਾਸ ਨੀਤੀਆਂ ਨੂੰ ਉਤਸ਼ਾਹ ਦੇਣ ਕਾਰਨ ਧਰਤੀ ਦੇ ਤਾਪਮਾਨ ‘ਚ ਲਗਾਤਾਰ ਵਾਧਾ ਹੋ ਰਿਹਾ ਹੈ ਇਹੀ ਕਾਰਨ ਹੈ ਬੀਤੇ 134 ਸਾਲਾਂ ‘ਚ ਰਿਕਾਰਡ ਕੀਤੇ ਗਏ ਤਾਪਮਾਨ ਦੇ ਜੋ 13 ਸਭ ਤੋਂ ਜ਼ਿਆਦਾ ਗਰਮ ਸਾਲ ਰਹੇ ਹਨ, ਉਹ 2000 ਤੋਂ ਬਾਅਦ ਦੇ ਹੀ ਹਨ ਤੇ ਆਫ਼ਤਾਂ ਦਾ ਮੁੜ ਕੇ ਆਉਣਾ ਵੀ ਇਸੇ ਸਮੇਂ ‘ਚ ਸਭ ਤੋਂ ਜ਼ਿਆਦਾ ਵਧਿਆ ਹੈ ਪਿਛਲੇ ਤਿੰਨ ਦਹਾਕਿਆਂ ‘ਚ ਗਰਮ ਹਵਾਵਾਂ ਦਾ ਮਿਜਾਜ਼ ਤੇਜ਼ ਲਪਟਾਂ ‘ਚ ਬਦਲਿਆ ਹੈ ਇਸ ਨੇ ਧਰਤੀ ਦੇ 10 ਫੀਸਦੀ ਹਿੱਸੇ ਨੂੰ ਆਪਣੀ ਚਪੇਟ ‘ਚ ਲੈ ਲਿਆ ਹੈ ਤਾਪਮਾਨ ਦੇ ਵਾਧੇ ਦਾ ਅਨੁਮਾਨ ਲਾ ਲਏ ਜਾਣ ਦੇ ਅਧਾਰ ‘ਤੇ ਅੰਤਰ-ਸਰਕਾਰੀ ਪੈਨਲ ਨੇ ਵੀ ਭਾਰਤੀ ਸਮੁੰਦਰੀ ਇਲਾਕਿਆਂ ‘ਚ ਚੱਕਰਵਾਤੀ ਤੂਫਾਨਾਂ ਦੀ ਗਿਣਤੀ ਵਧਣ ਦਾ ਸ਼ੱਕ ਪ੍ਰਗਟਾਇਆ ਹੈ ਮੌਸਮ ਵਿਭਾਗ ਦੀ ਭਵਿੱਖਬਾਣੀ ਤੋਂ ਬਾਅਦ ਬਚਾਅ ਤੇ ਰਾਹਤ ਦੀ ਤਿਆਰੀ ਲਈ ਕੁਝ ਦਿਨ ਜ਼ਰੂਰ ਮਿਲੇ ਸਨ ਇਨ੍ਹਾਂ ਹੀ ਦਿਨਾਂ ‘ਚ ਕੇਂਦਰੀ ਆਫਤ ਪ੍ਰਬੰਧਨ ਅਥਾਰਿਟੀ ਐਕਟਿਵ ਹੋ ਗਈ ਇਸ ਤਰ੍ਹਾਂ ਦੀ ਤਸਵੀਰ ਭਵਿੱਖ ‘ਚ ਇਸ ਲਈ ਵੀ ਦਿਸਣੀ ਜ਼ਰੂਰੀ ਹੈ, ਤਾਂ ਕਿ ਫਾਨੀ ਆਪਣਾ ਭਿਆਨਕ ਰੂਪ ਨਾ ਦਿਖਾ ਸਕੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।