ਪੇਪਰ ’ਚ ਨੰਬਰ ਵਧਾਉਣ ਲਈ ਅਧਿਆਪਕਾ ਨੇ ਮੰਗੇ ਪੈਸੇ, ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕਾਬੂ

DIG Inderbir Singh

ਆਪਣੇ ਪਤੀ ਨਾਲ ਕਾਰ ’ਚ ਆਈ ਪੈਸੇ ਲੈਣ, ਵਿਦਿਆਰਥੀ ਦੀ ਉੱਤਰ ਪੱਤਰਿਕਾ ਵੀ ਨਾਲ ਹੀ ਚੁੱਕੀ ਫਿਰਦੀ ਸੀ | Punjabi University

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਬੀਏ ਦੇ ਅੰਗਰੇਜ਼ੀ ਦੇ ਪੇਪਰ ’ਚ ਨੰਬਰ ਵਧਾਉਣ ਬਦਲੇ ਪੰਜਾਬੀ (Punjabi University) ਯੂਨੀਵਰਸਿਟੀ ਦੀ ਇੱਕ ਅਧਿਆਪਕਾਂ ਨੂੰ ਵਿਦਿਆਰਥੀ ਤੋਂ 3500 ਰਿਸ਼ਵਤ ਲੈਂਦਿਆਂ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਹੀ ਕਾਬੂ ਕੀਤਾ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਕਤ ਅਧਿਆਪਕਾ ਵਿਦਿਆਰਥੀ ਦੀ ਉੱਤਰ ਪੱਤਰਿਕਾ ਵੀ ਪਟਿਆਲਾ ਦੇ ਬੱਸ ਸਟੈਂਡ ਨੇੜੇ ਹੀ ਚੁੱਕੀ ਫਿਰਦੀ ਸੀ। ਜਾਣਕਾਰੀ ਅਨੁਸਾਰ ਯੂਨੀਵਰਸਿਟੀ ਅਥਾਰਿਟੀ ਨੂੰ ਕਿਸੇ ਭਰੋਸੇਯੋਗ ਸੂਤਰ ਦੇ ਹਵਾਲੇ ਤੋਂ ਇਹ ਖ਼ਬਰ ਮਿਲੀ।

ਕਿ ਦੇਸ਼ ਭਗਤ ਕਾਲਜ ਬਰੜਵਾਲ਼ ਵਿਖੇ ਤਾਇਨਾਤ ਸਹਾਇਕ ਪ੍ਰੋਫ਼ੈਸਰ (ਐਡਹਾਕ) ਤਰੁਣੀ ਬਾਲਾ ਵੱਲੋਂ ਇੱਕ ਵਿਦਿਆਰਥੀ ਨੂੰ ਫ਼ੋਨ ਜ਼ਰੀਏ ਸੰਪਰਕ ਕਰਕੇ ਕਿਹਾ ਗਿਆ ਸੀ ਕਿ ਜੇ ਉਹ ਆਪਣੇ ਬੀ.ਏ. ਅੰਗਰੇਜ਼ੀ ਦੇ ਨੰਬਰ ਵਧਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਪਟਿਆਲ਼ੇ ਦੇ ਪੁਰਾਣੇ ਬੱਸ ਅੱਡੇ ਉੱਤੇ ਆ ਕੇ ਮਿਲੇ ਇਸ ਗੱਲਬਾਤ ਦੀ ਫ਼ੋਨ ਰਿਕਾਰਡਿੰਗ ਇੱਕ ਹੋਰ ਵਿਦਿਆਰਥੀ ਵੱਲੋਂ ਯੂਨੀਵਰਸਿਟੀ ਨੂੰ ਮੁਹੱਈਆ ਕਰਵਾਈ ਗਈ ਸੀ। (Punjabi University)

ਇਹ ਵੀ ਪੜ੍ਹੋ : 5 ਲੱਖ ਰਿਸ਼ਵਤ ਲੈਂਦਾ ਕਲਰਕ ਵਿਜੀਲੈਂਸ ਵੱਲੋਂ ਗ੍ਰਿਫਤਾਰ

ਇਸ ਰਿਕਾਰਡਿੰਗ ਦੇ ਅਧਾਰ ਉੱਤੇ ਤੁਰੰਤ ਕਾਰਵਾਈ ਕਰਦਿਆਂ ਯੂਨੀਵਰਸਿਟੀ ਵੱਲੋਂ ਆਪਣੇ ਪ੍ਰੀਖਿਆ ਸ਼ਾਖਾ ਅਤੇ ਸੁਰੱਖਿਆ ਵਿਭਾਗ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਸ਼ਮੂਲੀਅਤ ਵਾਲੀ ਇੱਕ ਟੀਮ ਦਾ ਗਠਨ ਕੀਤਾ ਗਿਆ ਇਸ ਟੀਮ ਨੇ ਅਧਿਆਪਕ ਵੱਲੋਂ ਦਿੱਤੇ ਗਏ ਸਮੇਂ ਅਤੇ ਸਥਾਨ ਉੱਤੇ ਛਾਪਾ ਮਾਰਿਆ ਤਾਂ ਇਸ ਅਧਿਆਪਕ ਅਤੇ ਸੰਬੰਧਤ ਵਿਦਿਆਰਥੀ ਨੂੰ ਯੂਨੀਵਰਸਿਟੀ ਦੀ ਉੱਤਰ-ਪੱਤਰੀ ਸਮੇਤ ਕਾਬੂ ਕਰ ਲਿਆ ਉਕਤ ਅਧਿਆਪਕਾਂ ਆਪਣੇ ਪਤੀ ਨਾਲ ਕਾਰ ’ਚ ਵਿਦਿਆਰਥੀ ਤੋਂ ਪੈਸੇ ਲੈਣ ਪੁੱਜੀ ਸੀ ਅਤੇ ਨਾਲ ਹੀ ਉਸਦੀ ਉੱਤਰ ਪੱਤਰਿਕਾ ਵੀ ਚੁੱਕੀ ਫਿਰਦੀ ਸੀ। (Punjabi University)

ਪੰਜਾਬੀ (Punjabi University) ਵਰਸਟਿੀ ਦੇ ਵਾਇਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਕਾਰਵਾਈ ਲਈ ਸੰਬੰਧਤ ਟੀਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਮਸਲੇ ਉੱਤੇ ਕਾਰਵਾਈ ਕਰਦਿਆਂ ਜਿੱਥੇ ਵਰਸਿਟੀ ਪ੍ਰਬੰਧਨ ਇਸ ਕੇਸ ਨੂੰ ਤੁਰੰਤ ਜੱਗ ਜ਼ਾਹਿਰ ਕਰ ਰਿਹਾ ਹੈ ਉੱਥੇ ਨਾਲ਼ ਹੀ ਅਗਲੇਰੀ ਕਾਰਵਾਈ ਲਈ ਇਸ ਕੇਸ ਨੂੰ ਪੁਲਿਸ ਦੇ ਹਵਾਲੇ ਕੀਤਾ ਜਾ ਰਿਹਾ ਹੈ।