‘ਜੋ ਜਿੱਥੇ ਹੈ, ਉੱਥੇ ਹੀ ਰਹੇ’ : ਸੁਪਰੀਮ ਕੋਰਟ

‘ਜੋ ਜਿੱਥੇ ਹੈ, ਉੱਥੇ ਹੀ ਰਹੇ’ : ਸੁਪਰੀਮ ਕੋਰਟ

ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਕੋਰੋਨਾ ਵਾਇਰਸ ‘ਕੋਵਿਡ-19’ ਸਬੰਧੀ ਜਾਰੀ ਲਾਕਡਾਊਨ ਕਾਰਨ ਵਿਦੇਸ਼ ‘ਚ ਫਸੇ ਭਾਰਤੀਆਂ ਨੂੰ ਸੋਮਵਾਰ ਨੂੰ ਸਹਾਲ ਦਿੱਤੀ ਕਿ ” ਜੋ ਜਿੱਥੇ ਹੈ, ਉਥੇ ਹੀ ਰਹੇ।” ਜਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਵਿਦੇਸ਼ਾਂ ‘ਚ ਫਸੇ ਭਾਰਤੀਆਂ ਨੂੰ ਸਵਦੇਸ਼ ਲਿਆਉਣ ਲਈ ਕੇਂਦਰ ਸਰਕਾਰ ਦੁਆਰਾ ਲਾਈਆਂ ਗਈਆਂ ਰੋਕਾਂ ‘ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ। ਮੁੱਖ ਜਸਟਿਸ ਐਸ.ਏ. ਬੋਬਡੇ, ਜਸਟਿਸ ਐਲ. ਨਾਗੇਸ਼ਵਰ ਰਾਓ ਅਤੇ ਜਸਟਿਸ ਐਮ.ਐਮ. ਸਾਂਤਨਾਗੌਦਰ ਦੀ ਬੈਂਚ ਨੇ ਵਿਦੇਸ਼ ‘ਚ ਰੁਕੇ ਭਾਰਤੀਆਂ ਨੂੰ ਅਪੀਲ ਕੀਤੀ ਹੈ ਕਿ ”ਉਹ ਜਿੱਥੇ ਹਨ, ਉੱਥੇ ਹੀ ਰਹਿਣ”। ਕੋਰਟ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਵੇਲੇ ਵਾਪਸ ਲੈ ਕੇ ਆਉਂਣਾ ਸੰਭਵ ਨਹੀਂ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।