ਨਵੀਂ ਦਿੱਲੀ (ਏਜੰਸੀ)। ਹਨ੍ਹੇਰੀ-ਤੂਫਾਨ ਦਾ ਕਹਿਰ ਰੁਕਦਿਆਂ ਹੀ ਉੱਤਰ ਭਾਰਤ ਦੇ ਜ਼ਿਆਦਾਤਰ ਹਿੱਸਿਆਂ ‘ਚ ਗਰਮੀ ਆਪਣੇ ਪੂਰੇ ਜ਼ੋਰਾਂ ‘ਤੇ ਹੈ ਦੇਸ਼ ਦੀ ਰਾਜਧਾਨੀ ਦਿੱਲੀ ਦੇ ਨਾਲ ਹੀ ਐਨਸੀਆਰ ‘ਚ ਵੀ ਜਿੱਥੇ ਇੱਕ ਪਾਸੇ ਸੂਰਜ ਅਸਮਾਨ ਤੋਂ ਅੱਗ ਵਰ੍ਹਾ ਰਿਹਾ ਹੈ, ਉੱਥੇ ਗਰਮ ਹਵਾਵਾਂ ਵੀ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ।
ਆਲਮ ਇਹ ਹੈ ਕਿ ਲੋਕਾਂ ਨੂੰ ਆਪਣਾ ਚਿਹਰਾ ਢੱਕ ਕੇ ਚੱਲਣਾ ਪੈ ਰਿਹਾ ਹੈ ਮੌਸਮ ਵਿਭਾਗ ਦੀ ਮੰਨੀਏ ਤਾਂ ਹਨ੍ਹੇਰੀ ਤੇ ਮੀਂਹ ਕਾਰਨ ਤੇਜ਼ ਧੁੱਪ ਤੇ ਹੁੰਮਸ ਭਰੀ ਗਰਮੀ ਤੋਂ ਮਿਲ ਰਹੀ ਰਾਹਤ ਦਾ ਦੌਰ ਹੁਣ ਖਤਮ ਹੋ ਗਿਆ ਹੈ । ਇਸ ਦਾ ਅਸਰ ਵੀ ਸੋਮਵਾਰ ਨੂੰ ਸਵੇਰ ਤੋਂ ਹੀ ਨਜ਼ਰ ਆਉਣ ਲੱਗਾ ਦਿਨ ਚੜ੍ਹਨ ਦੇ ਨਾਲ ਗਰਮੀ ਇੱਕ ਵਾਰ ਫਿਰ ਜ਼ੋਰ ਫੜ੍ਹਨ ਲੱਗੀ ਹੈ । ਮੌਸਮ ਵਿਭਾਗ ਦੀ ਮੰਨੀਏ ਤਾਂ ਤਾਪਮਾਨ ਲਗਾਤਾਰ ਵਧੇਗਾ ਤੇ 43 ਡਿਗਰੀ ਸੈਲਸੀਅਸ ਤੋਂ ਪਾਰ ਜਾ ਸਕਦਾ ਹੈ ਇਸ ਦੌਰਾਨ ਕਿਸੇ ਮੀਂਹ ਦੀ ਸੰਭਾਵਨਾ ਨਹੀਂ ਹੈ ਮੌਸਮ ਵਿਭਾਗ ਮੁਤਾਬਿਕ ਗਰਮੀ ‘ਚ ਵਾਧੇ ਦਾ ਦੌਰ ਐਤਵਾਰ ਤੋਂ ਸ਼ੁਰੂ ਵੀ ਹੋ ਗਿਆ। ਤੇਜ਼ ਧੁੱਪ ਕਾਰਨ ਛੁੱਟੀ ਦਾ ਦਿਨ ਹੋਣ ‘ਤੇ ਵੀ ਦਿਨ ਭਰ ਜ਼ਿਆਦਾ ਲੋਕ ਘਰਾਂ ‘ਚ ਹੀ ਕੈਦ ਰਹੇ।