ਦੋਸਤੀ ਦਾ ਅੰਦਾਜ਼

The style of Ffriendship Sachkahoon

ਦੋਸਤੀ ਦਾ ਅੰਦਾਜ਼

ਇਹ ਪ੍ਰਸੰਗ ਉਦੋਂ ਦਾ ਹੈ ਜਦੋਂ ਡਾ. ਜਾਕਿਰ ਹੁਸੈਨ ਪੜ੍ਹਾਈ ਲਈ ਜਰਮਨੀ ਗਏ ਸਨ ਉੱਥੇ ਕੋਈ ਵੀ ਕਿਸੇ ਅਣਜਾਨ ਨੂੰ ਵੇਖ ਕੇ ਆਪਣਾ ਨਾਂਅ ਦੱਸ ਕੇ ਹੱਥ ਅੱਗੇ ਵਧਾ ਦਿੰਦਾ ਸੀ ਇਸ ਤਰ੍ਹਾਂ ਅਣਜਾਣ ਲੋਕ ਵੀ ਦੋਸਤ ਬਣ ਜਾਂਦੇ ਇੱਕ ਦਿਨ ਕਾਲਜ ’ਚ ਸਾਲਾਨਾ ਪ੍ਰੋਗਰਾਮ ਸੀ ਪ੍ਰੋਗਰਾਮ ਦਾ ਸਮਾਂ ਹੋ ਚੁੱਕਾ ਸੀ ਸਾਰੇ ਵਿਦਿਆਰਥੀ ਤੇ ਅਧਿਆਪਕ ਪਹੁੰਚ ਰਹੇ ਸਨ ਜਾਕਿਰ ਸਾਹਿਬ ਵੀ ਛੇਤੀ-ਛੇਤੀ ਉੱਥੇ ਜਾਣ ਲਈ ਕਾਹਲੀ ਨਾਲ ਤੁਰ ਰਹੇ ਸਨ ਜਿਉ ਹੀ ਉਹ ਕਾਲਜ ’ਚ ਦਾਖਲ ਹੋਏ, ਇੱਕ ਅਧਿਆਪਕ ਵੀ ਉੱਥੇ ਪੁੱਜੇ ਦੋਵਾਂ ਦੀ ਟੱਕਰ ਹੋ ਗਈ ਅਧਿਆਪਕ ਜਾਕਿਰ ਸਾਹਿਬ ਨੂੰ ਗੁੱਸੇ ਨਾਲ ਬੋਲੇ, ‘‘ਈਡੀਅਟ’’ ਇਹ ਸੁਣ ਕੇ ਜਾਕਿਰ ਸਾਹਿਬ ਨੇ ਝਟਪਟ ਆਪਣਾ ਹੱਥ ਅੱਗੇ ਵਧਾਇਆ ਤੇ ਬੋਲੇ, ‘‘ਜਾਕਿਰ ਹੁਸੈਨ! ਭਾਰਤ ਤੋਂ ਇੱਥੇ ਪੜ੍ਹਨ ਲਈ ਆਇਆ ਹਾਂ’’
ਉਨ੍ਹਾਂ ਦੀ ਹਾਜ਼ਰ-ਜਵਾਬੀ ਵੇਖ ਕੇ ਅਧਿਆਪਕ ਦਾ ਗੁੱਸਾ ਮੁਸਕੁਰਾਹਟ ’ਚ ਬਦਲ ਗਿਆ ਉਹ ਬੋਲੇ, ‘‘ਬਹੁਤ ਖੂਬ! ਤੁਹਾਡੀ ਹਾਜ਼ਰ-ਜਵਾਬੀ ਨੇ ਮੈਨੂੰ ਪ੍ਰਭਾਵਿਤ ਕਰ ਦਿੱਤਾ ਤੁਸੀਂ ਸਾਡੇ ਦੇਸ਼ ਦੇ ਰਿਵਾਜ ਨੂੰ ਵੀ ਮਾਣ ਦਿੱਤਾ ਤੇ ਨਾਲ ਹੀ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਵੀ ਕਰਵਾ ਦਿੱਤਾ ਅਸੀਂ ਦੋਵੇਂ ਹੀ ਇੱਕ-ਦੂਜੇ ਨਾਲ ਟਕਰਾਏ ਸੀ, ਸੋ ਮੈਨੂੰ ਵੀ ਮਾਫੀ ਮੰਗਣੀ ਚਾਹੀਦੀ ਸੀ’’ ਜਾਕਿਰ ਸਾਹਿਬ ਬੋਲੇ, ‘‘ਕੋਈ ਗੱਲ ਨਹੀਂ ਇਸ ਬਹਾਨੇ ਤੁਹਾਡੇ ਨਾਲ ਦੋਸਤੀ ਤਾਂ ਹੋ ਗਈ’’ ਫਿਰ ਦੋਵੇਂ ਮੁਸਕੁਰਾ ਕੇ ਇਕੱਠੇ ਪ੍ਰੋਗਰਾਮ ’ਚ ਪਹੁੰਚੇ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ