ਪਿੰਡ ਗੁੰਮਟੀ ਦੇ ਵਿਦਿਆਰਥੀ ਨੇ ਅੱਠਵੀਂ ਦੇ ਨਤੀਜਿਆਂ ’ਚੋਂ ਪੰਜਾਬ ਭਰ ’ਚੋਂ ਪਹਿਲਾ ਸਥਾਨ ਕੀਤਾ ਹਾਸਲ

students

ਮਨਪ੍ਰੀਤ ਸਿੰਘ 600 ਵਿੱਚੋਂ 600 ਅੰਕ ਪ੍ਰਾਪਤ ਕੀਤੇ

ਸੇਰਪੁਰ (ਰਵੀ ਗੁਰਮਾ)। ਕਸਬੇ ਤੋਂ ਨੇੜਲੇ ਪਿੰਡ ਗੁੰਮਟੀ ਦੇ ਜੰਮਪਲ ਮਨਪ੍ਰੀਤ ਸਿੰਘ ਪੁੱਤਰ ਜਗਮੋਹਨ ਸਿੰਘ ਨੇ ਅੱਠਵੀਂ ਕਲਾਸ ਦੇ ਆਏ ਨਤੀਜੇ ਦੌਰਾਨ 600 ਵਿੱਚੋਂ 600 ਅੰਕ ਪ੍ਰਾਪਤ ਕਰਕੇ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ । ਜਿਕਰਯੋਗ ਹੈ ਕਿ ਮਨਪ੍ਰੀਤ ਸਿੰਘ ਸਰਕਾਰੀ ਮਿਡਲ ਸਕੂਲ ਪਿੰਡ ਗੁੰਮਟੀ ਦਾ ਵਿਦਿਆਰਥੀ ਹੈ।

studetnਬੱਚੇ ਦੀ ਇਸ ਪ੍ਰਾਪਤੀ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਬੱਚੇ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਰਕਾਰੀ ਸਕੂਲ ਵਿੱਚ ਪੜ੍ਹਦੇ ਹੋਏ ਇਹ ਪੁਜ਼ੀਸਨ ਹਾਸਲ ਕਰਨੀ ਬੱਚੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਬੱਚੇ ਦੇ ਮਾਪਿਆਂ ਤੇ ਸਕੂਲ ਸਟਾਫ ਨੂੰ ਵਧਾਈ ਦਿੱਤੀ । ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਬੱਚੇ ਨੇ ਆਪਣਾ ਤੇ ਪਿੰਡ ਦਾ ਨਾਂ ਪੂਰੇ ਪੰਜਾਬ ਵਿਚ ਰੋਸ਼ਨ ਕੀਤਾ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here