ਅੱਗ ਲੱਗਣ ਨਾਲ ਤੂੜੀ ਤੇ ਕਮਾਦ ਸੜ ਕੇ ਸੁਆਹ

Stubble Burning
ਫਿਰੋਜ਼ਪੁਰ : ਅੱਗ ਲੱਗਣ ਨਾਲ ਕਿਸਾਨ ਦੀ ਕਮਰੇ ਵਿੱਚ ਪਈ ਤੂੜੀ ,ਲੱਕੜ ਦਾ ਬਾਲਣ ਤੇ ਕਮਾਦ ਸੜ ਕੇ ਸੁਆਹ।

ਫਿਰੋਜ਼ਪੁਰ (ਸਤਪਾਲ ਥਿੰਦ)। ਸਰਕਾਰਾਂ ਵੱਲੋ ਕਣਕ ਤੇ ਝੋਨੇ ਦੀ ਰਹਿੰਦ-ਖੂਹਦ ਨੂੰ ਖੇਤਾਂ ਵਿੱਚ ਹੀ ਗਾਲਣ ਲਈ ਕਰੋੜਾਂ ਰੁਪਏ ਖੇਤੀ ਸੰਦਾਂ ’ਤੇ ਸਬਸਿਡੀਆਂ ਦਿੱਤੀਆਂ ਗਈਆਂ ਹਨ (Stubble Burning) ਤਾਂ ਜੋ ਅੱਗ ਲਾਉਣ ਨਾਲ ਵਾਤਾਵਰਨ ਗੰਦਾ ਨਾ ਹੋਵੇ ਪਰ ਕੁਝ ਸਿਰ ਫ਼ਿਰੇ ਕਿਸਾਨਾਂ ਵੱਲੋ ਸਾਰੇ ਹੁਕਮਾਂ ਨੂੰ ਛਿੱਕੇ ਟੰਗ ਕੇ ਸ਼ਰੇਆਮ ਅੱਗ ਲਗਾ ਕੇ ਪ੍ਰਦੂਸ਼ਣ ਕੀਤਾ ਜਾਂਦਾ ਤੇ ਧਰਤੀ ਦੀ ਹਿੱਕ ਸਾੜ ਖੇਤਾਂ ਵਿੱਚ ਮਿੱਤਰ ਕੀੜੇ ਮਾਰ ਦਿੱਤੇ ਜਾਦੇ ਤੇ ਕਈ ਕਿਸਾਨਾਂ ਦੇ ਖੇਤਾੰ ਵਿੱਚ ਅੱਗ ਕਾਰਨ ਭਾਰੀ ਨੁਕਸਾਨ ਹੋ ਜਾਂਦਾ ਹੈ।

ਇਹ ਵੀ ਪੜ੍ਹੋ : ਪਾਸ ਹੋਣ ਦੀ ਖੁਸ਼ੀ ’ਚ ਪਾਰਟੀ ਕਰਨ ਗਏ ਦੋ ਨੌਜਵਾਨਾਂ ਦੀ ਸੜਕ ਹਾਦਸੇ ’ਚ ਮੌਤ 

Stubble Burning
ਅੱਗ ਲੱਗਣ ਤੋਂ ਬਾਅਦ ਕਿਸਾਨ ਜਾਣਕਾਰੀ ਦਿੰਦਾ ਹੋਇਆ।

ਇਸ ਤਰ੍ਹਾਂ ਪਿੰਡੀ ਦੇ ਕਿਸੇ ਕਿਸਾਨ ਵੱਲੋਂ ਲਗਾਈ ਅੱਗ ਕਾਰਨ ਗੋਲ਼ੂ ਕਾ ਮੋੜ ਦੇ ਅਗਾਂਹ ਵਧੂ ਕਿਸਾਨ ਬਲਦੇਵ ਰਾਜ ਨੰਬਰਦਾਰ ਜਿਸ ਨੇ ਆਪਣੇ ਫ਼ਾਰਮ ਹਾਉੂਸ ’ਤੇ ਤੂੜੀ ਬਣਾ ਕੇ ਰੱਖੀ ਸੀ ਤੇ ਨਾੜ ਨੂੰ ਖੇਤ ਵਿੱਚ ਹੀ ਗਾਲਣ ਲਈ ਰੱਖਿਆ ਸੀ ਅਤੇ ਆਸ-ਪਾਸ ਦੇ ਕਿਸਾਨਾਂ ਨੂੰ ਅੱਗ ਨਾ ਲਾਉਣ ਲਈ ਰੋਕਿਆ ਸੀ ਪਰ ਕਿਸੇ ਨੇ ਨਾੜ ਨੂੰ ਅੱਗ ਲਗਾਈ ਤੇ ਹਵਾ ਕਾਰਨ (Stubble Burning) ਅੱਗ ਦੀਆਂ ਲਪਟਾਂ ਨੇ ਉਨ੍ਹਾਂ ਦੇ ਖੇਤਾਂ ਵਿੱਚ ਪਈ ਮਕਾਨ ਅੰਦਰ ਤੂੜੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਦਰੱਖਤ ਕਮਾਦ ਤੇ ਲੱਕੜਾਂ ਦਾ ਬਾਲਣ ਸੜ ਕੇ ਸੁਆਹ ਹੋ ਗਿਆ।  ਕਿਸਾਨ ਬਲਦੇਵ ਰਾਜ ਨੰਬਰਦਾਰ ਨੇ ਦੱਸਿਆ ਕਿ ਅੱਗ ਲਗਣ ਕਾਰਨ ਉਸਦਾ ਭਾਰੀ ਨੁਕਸਾਨ ਹੋਇਆ ਹੈ। ਇਸ ਸਬੰਧੀ ਉਸ ਨੇ ਥਾਣਾ   ਗੁਰੂਹਰਸਹਾਏ ਲਿਖਤੀ ਦਰਖਾਸਤ ਦੇ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।