ਹਿਮਾਚਲ ’ਚ ਭੂਚਾਲ ਦੇ ਤੇਜ਼ ਝਟਕੇ

Earthquake
Earthquakes

ਲੋਕ ਦਹਿਸ਼ਤ ਦੇ ਕਾਰਨ ਘਰਾਂ ਤੋਂ ਬਾਹਰ ਨਿਕਲੇ

(ਏਜੰਸੀ) ਸ਼ਿਮਲਾ। ਹਿਮਾਚਲ ਪ੍ਰਦੇਸ਼ ਦੇ ਮੰਡੀ ਤੇ ਇਸ ਦੇ ਆਸ-ਪਾਸ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕ ਦਹਿਸ਼ਤ ਦੇ ਕਾਰਨ ਘਰਾਂ ਤੋਂ ਬਾਹਰ ਨਿਕਲ ਗਏ। ਇਸ ਵਾਰ ਭੂਚਾਲ ਦੀ ਤੀਬਰਤਾ ਪਿਛਲੇ ਝਟਕਿਆਂ ਦੇ ਮੁਕਾਬਲੇ ਜਿਆਦਾ ਰਹੀ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਇਸਦ ਪੁਸ਼ਟੀ ਕੀਤੀ।

ਉਨਾਂ ਦੱਸਿਆ ਕਿ ਮੰਡੀ ਤੇ ਇਸ ਦੇ ਆਸ-ਪਾਸ ਬੁੱਧਵਾਰ ਸਵੇਰੇ ਕਰੀਬ 6:07 ਮਿੰਟ ’ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿਸ ਦੀ ਤੀਬਰਤਾ 3.4 ਰਿਐਕਟਰ ਸਕੇਲ ਰਹੀ। ਹਾਲਾਂਕਿ ਇਸ ਭੂਚਾਲ ਨਾਲ ਕਿਸੇ ਦੇ ਜਾਨਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ। ਭੂਚਾਲ ਦਾ ਕੇਂਦਰ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਲਗਭਗ 82 ਕਿਮੀ ਉਤਰ ਪੱਛਮ ’ਚ 31.7 ਡਿਗਰੀ ਤੇ 76.7 ਡਿਗਰੀ ਪੂਰਬ ਦਿਸ਼ਾ ਵੱਲ ਜਿਸ ਦੀ ਧਰਤੀ ਤੋਂ ਡੂੰਘਾਈ 5 ਕਿਮੀ ’ਤੇ ਸਥਿਤ ਸੀ।

ਇਸ ਤੋਂ ਪਹਿਲਾਂ ਵੀ ਲੱਜੇ ਚੁੱਕੇ ਹਨ ਭੂਚਾਲ ਦੇ ਝਟਕੇ

ਜਿਕਰਯੋਗ ਹੈ ਕਿ ਸੂਬੇ ’ਚ 24 ਨਵੰਬਰ ਨੂੰ ਚਾਰ ਵਾਰ ਭੂਚਾਲ ਆਇਆ ਸੀ। ਮੰਡੀ ਤੇ ਸ਼ਿਮਲਾ ’ਚ ਇਹ ਝਟਕੇ ਲੱਗੇ ਸਨ। ਖਾਸ ਗੱਲ ਇਹ ਕਿ ਸ਼ਿਮਲਾ ’ਚ ਲਗਾਤਾਰ ਤਿੰਨ ਵਾਰ ਧਰਤੀ ਹਿਲੀ ਸੀ। ਹੁਣ ਦਸੰਬਰ ’ਚ ਦੂਜੀ ਵਾਰ ਭੂਚਾਲ ਮਹਿਸੂਸ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮੰਡੀ ਜ਼ਿਲ੍ਹੇ ’ਚ 17 ਦਸੰਬਰ ਦੀ ਰਾਤ ਨੂੰ 11:09 ਮਿੰਟ ’ਤੇ ਭੂਚਾਲ ਆਇਆ ਸੀ।

ਇਸ ਦੌਰਾਨ ਭੂਚਾਲ ਦੀ ਤੀਬਰਤਾ 2.9 ਰਿਕਟਰ ਸਕੇਲ ਮਾਪੀ ਗਈ ਸੀ। ਜਿਕਰਯੋਗ ਹੈ ਕਿ ਚੰਬਾ, ਮੰਡੀ ਤੇ ਸ਼ਿਮਲਾ ਹਿਮਾਚਲ ’ਚ ਸਭ ਤੋਂ ਸੰਵੇਦਨਸ਼ੀਲ ਮੰਨੇ ਜਾਂਦੇ ਹਨ। ਇਹ ਜੋਨ ਚਾਰ ਤੋਂ ਪੰਜ ’ਚ ਸ਼ਾਮਲ ਹਨ। ਚੰਬਾ ਜ਼ਿਲ੍ਹੇ ’ਚ ਹਿਮਾਚਲ ’ਚ ਸਭ ਤੋਂ ਵੱਧ ਭੂਚਾਲ ਆਉਂਦੇ ਹਨ। ਇਸ ਤੋਂ ਪਹਿਲਾਂ ਕਾਂਗੜਾ ’ਚ 1905 ’ਚ ਵੱਡੀ ਭੂਚਾਲ ਆਇਆ ਸੀ। ਜਿਸ ’ਚ ਕਰੀਬ 20 ਹਜ਼ਾਰ ਲੋਕਾਂ ਦੀ ਜਾਨ ਚਲੀ ਗਈ ਸੀ। 1975 ’ਚ ਕਿਨੌਰ ਜ਼ਿਲ੍ਹੇ ’ਚ ਵੱਡਾ ਭੂਚਾਲ ਆਇਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ