ਮਸਤੂਆਣਾ ਸਾਹਿਬ ਮੈਡੀਕਲ ਕਾਲਜ ਨੂੰ ਲੈ ਕੇ ਧਰਨਾ 41ਵੇਂ ਦਿਨ ਵੀ ਜਾਰੀ

Mastuana Sahib Medical College

ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਕੋਠੀ ਅੱਗੇ ਰੋਸ ਧਰਨਾ 41ਵੇਂ ਦਿਨ ਵੀ ਜਾਰੀ

  • ਮਾਮਲਾ ਮਸਤੂਆਣਾ ਸਾਹਿਬ ਵਿਖੇਂ ਬਣਨ ਵਾਲੇ ਮੈਡੀਕਲ ਕਾਲਜ ਅਤੇ ਹਸਪਤਾਲ ਦਾ
  • ਮਸਤੂਆਣਾ ਸਾਹਿਬ ਦੇ ਨੇੜਲੇ ਪਿੰਡਾ ਦੇ ਨਿਵਾਸੀ ਸੰਘਰਸ਼ ਨੂੰ ਹੋਰ ਵਧੇਰੇ ਤਿੱਖਾ ਕਰਨ ਲਈ
  • ਅਪਣੇ ਪਰਿਵਾਰਾਂ ਸਮੇਤ ਰੋਸ ਧਰਨੇ ਵਿਚ ਸ਼ਾਮਿਲ ਹੋਣਗੇ – ਬੁਲਾਰੇ

ਲੌਂਗੋਵਾਲ, ( ਹਰਪਾਲ)। ਸ੍ਰੀ ਮਸਤੂਆਣਾ ਸਾਹਿਬ ਵਿਖੇਂ ਬਣਾਏ ਜਾਣ ਵਾਲੇ ਮੈਡੀਕਲ ਕਾਲਜ਼ ਅਤੇ ਹਸਪਤਾਲ (Mastuana Sahib Medical College) ਦੇ ਵਿਰੋਧ ਵਿਚ ਕੀਤੇ ਗਏ ਅਦਾਲਤੀ ਕੇਸ ਨੂੰ ਵਾਪਸ ਕਰਵਾਉਣ ਲਈ ਸਥਾਨਕ ਲੋਕਾਂ ਵੱਲੋਂ ਸ਼ੁਰੂ ਕੀਤੇ ਗਏ ਸੰਘਰਸ਼ ਦੋਰਾਨ ਸ੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਰਿਹਾਇਸ਼ ਅੱਗੇ ਚੱਲ ਰਿਹਾ ਰੋਸ ਧਰਨਾ 41ਵੇਂ ਦਿਨ ਵਿਚ ਦਾਖਲ ਹੋ ਗਿਆ।

ਭਾਈ ਲੌਂਗੋਵਾਲ ਦੀ ਕੋਠੀ ਅੱਗੇ ਚੱਲ ਰਹੇ ਰੋਸ ਧਰਨੇ ਵਿਚ ਸ਼ਾਮਿਲ ਹੋਣ ਵਾਲੇ ਨੇੜਲੇ ਪਿੰਡਾ ਦੇ ਲੋਕਾਂ ਦੇ ਇਕੱਠ ਦੀ ਦਿਨੋ-ਦਿਨ ਵਧਦੀ ਜਾ ਰਹੀ ਗਿਣਤੀ ਅਤੇ ਕੀਤੇ ਗਏ ਟਰੈਕਟਰ ਮਾਰਚ ਵਿਚ ਸ਼ਾਮਿਲ ਹੋਈਆਂ ਸੰਗਤਾ ਦਾ ਧੰਨਵਾਦ ਕਰਦਿਆਂ ਗੁਰਦੁਆਰਾ ਸ੍ਰੀ ਅਗੀਠਾ ਸਾਹਿਬ ਮਸਤੂਆਣਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਅਤੇ ਮੀਤ ਪ੍ਰਧਾਨ ਬਾਬਾ ਸੁਖਵਿੰਦਰ ਸਿੰਘ ਸੋਨੀ ਨੇ 41ਵੇਂ ਦਿਨ ਦੇ ਧਰਨੇ ਵਿਚ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਪਿਛਲੇ ਦਿਨੀ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਨ ਆਏ ਪੰਜਾਬ ਦੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਸ਼ਪੱਸ਼ਟ ਰੂਪ ਵਿਚ ਕਿਹਾ ਹੈ ਕਿ ਸਾਡੀ ਸਰਕਾਰ ਸੰਗਰੂਰ ਜਿਲ੍ਹੇ ਦੇ ਅੰਦਰ ਇਹ ਮੈਡੀਕਲ ਸੰਸਥਾ ਹਰ ਹਾਲ ਵਿਚ ਬਣਵਾਏਗੀ ਅਤੇ ਜੇ ਕਰ ਇਸ ਸੰਸਥਾ ਨੂੰ ਇਨ੍ਹਾਂ ਲੋਕਾਂ ਨੇ ਮਸਤੂਆਣਾ ਸਾਹਿਬ ਵਿਖੇ ਨਾ ਬਣਵਾਉਣ ਦਿੱਤਾ ਤਾਂ ਹੋਰਨਾਂ ਕਈ ਪਿੰਡਾਂ ਦੀਆਂ ਪੰਚਾਇਤਾ ਸਾਨੂੰ ਜ਼ਮੀਨ ਦੇਣ ਲਈ ਤਿਆਰ ਹਨ।

ਮਸਤੂਆਣਾ ਸਾਹਿਬ ਮੈਡੀਕਲ ਕਾਲਜ ਨੂੰ ਲੈ ਕੇ ਧਰਨਾ 41ਵੇਂ ਦਿਨ ਵੀ ਜਾਰੀ

ਇਸ ਲਈ ਉਹ ਇਸ ਮੈਡੀਕਲ ਸੰਸਥਾ ਨੂੰ ਸੰਗਰੂਰ ਜ਼ਿਲੇ ਦੇ ਕਿਸੇ ਹੋਰ ਪਿੰਡ ਬਣਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਇਸ ਦਾ ਨੁਕਸਾਨ ਮਸਤੂਆਣਾ ਸਾਹਿਬ ਦੇ ਨੇੜਲੇ ਪਿੰਡਾ ਦੇ ਨਿਵਾਸੀਆ ਦਾ ਹੋਵੇਗਾ। ਅੱਜ ਦੇ ਰੋਸ ਧਰਨੇ ਨੂੰ ਸੰਬੋਧਨ ਕਰਦਿਆ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਂਹਾ) ਵੱਲੋਂ ਬਲਾਕ ਪ੍ਰਧਾਨ ਰਣਜੀਤ ਸਿੰਘ, ਬਲਾਕ ਪ੍ਰਧਾਨ ਬੂਟਾ ਸਿੰਘ, ਕਰਨੈਲ ਸਿੰਘ, ਦਰਸ਼ਨ ਸਿੰਘ ਕੁੰਨਰਾਂ, ਸਾਬਕਾ ਕੌਂਸਲਰ ਕਰਨੈਲ ਸਿੰਘ ਜੱਸੇਕਾ, ਕੁਲਵੰਤ ਸਿੰਘ, ਕਾਮਰੇਡ ਭਰਪੂਰ ਸਿੰਘ ਦੁੱਗਾਂ, ਬਿੱਕਰ ਸਿੰਘ ਬਹਾਦਰਪੁਰ, ਬਲਦੇਵ ਸਿੰਘ ਬੱਗੂਆਣਾ,

ਸੁਰਜੀਤ ਸਿੰਘ ਕਾਂਜਲਾ, ਬਿੱਕਰ ਸਿੰਘ, ਭਾਰਤੀ ਕਿਸਾਨ ਯੂਨੀਅਨ (ਡਕੌਦਾ) ਦੇ ਜ਼ਿਲਾ ਆਗੂ ਦਰਸ਼ਨ ਸਿੰਘ, ਕੁਲਦੀਪ ਸਿੰਘ ਜੋਸ਼ੀ, ਮੇਵਾ ਸਿੰਘ ਦੁੱਗਾਂ, ਬੰਤ ਸਿੰਘ ਫੋਜ਼ੀ, ਸੁਜੀਤ ਸਿੰਘ ਕਾਝਲਾ, ਬਿੱਕਰ ਸਿੰਘ, ਮਨਜਿੰਦਰ ਸਿੰਘ ਲਿੱਦੜਾ, ਪਾਲ ਸਿੰਘ ਚੀਮਾ, ਹਰਨੇਕ ਸਿੰਘ ਦੁੱਗਾਂ, ਬਲਵੀਰ ਸਿੰਘ ਕਾਝਲਾ, ਪੰਡਿਤ ਕੇਵਲ ਜੀਤ ਸ਼ਰਮਾ, ਪੰਡਿਤ ਜੀਤ ਰਾਮ, ਮਨਦੀਪ ਸਿੰਘ, ਹਰਚਰਨ ਸਿੰਘ, ਗੁਰਦੁਆਰਾ ਅਗੀਠਾ ਸਾਹਿਬ ਦੇ ਹੈਡ ਗੰਥੀ ਸਿੰਦਰ ਸਿੰਘ, ਬੂਟਾ ਸਿੰਘ ਬਹਾਦਰਪੁਰ, ਬਾਬਾ ਜਗਰੂਪ ਸਿੰਘ ਕੱਟੂ ਅਤੇ ਬਲਦੇਵ ਸਿੰਘ ਕਾਂਝਲਾ ਨੇ ਕਿਹਾ ਕਿ ਪਿਛਲੇ ਦਿਨੀ ਇਲਾਕਾ ਨਿਵਾਸੀਆਂ ਵੱਲੋਂ ਕੀਤੇ ਗਏ ਟਰੈਕਟਰ ਮਾਰਚ ਵਿਚਲੇ ਇਕੱਠ ਨੇ ਵਿਰੋਧੀਆਂ ਨੂੰ ਹਿੱਲਾ ਕੇ ਰੱਖ ਦਿੱਤਾ ਹੈ।

ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਪਰਿਵਾਰਾਂ ਸਮੇਤ ਦਿੱਤਾ ਜਾਵੇਗਾ ਧਰਨਾ

ਉਨ੍ਹਾਂ ਅੱਗੇ ਕਿਹਾ ਕਿ ਸੰਘਰਸ਼ ਤਿੱਖਾ ਕਰਨ ਲਈ ਅਸੀ ਆਪਣੇ ਪਰਿਵਾਰਾਂ ਦੇ ਸਮੁੱਚੇ ਮੈਂਬਰਾਂ ਸਮੇਤ ਇਸ ਰੋਸ ਧਰਨੇ ਵਿਚ ਸ਼ਾਮਿਲ ਹੋਵਾਂਗੇ। ਬੁਲਾਰਿਆ ਨੇ ਅਪਣੀ ਮੰਗ ਨੂੰ ਮੁੜ ਤੋਂ ਦੋਹਰਾਉਦਿਆ ਕਿਹਾ ਕਿ ਇਸ ਸੰਸਥਾ ਦਾ ਵਿਰੋਧ ਕਰਨ ਵਾਲੇ ਆਗੂ ਅਤੇ ਸ੍ਰੌਮਣੀ ਗੁਰਦੁਆਰਾ ਕਮੇਟੀ ਦੇ ਪ੍ਰਬੰਧਕ ਆਪਣੇ ਅਦਾਲਤੀ ਕੇਸ ਨੂੰ ਵਾਪਸ ਲੈ ਲੈਣ ਅਤੇ ਇਲਾਕੇ ਦੇ ਲੋਕਾਂ ਲਈ ਵਰਦਾਨ ਸਿੱਧ ਹੋਣ ਵਾਲੀ ਇਸ ਸੰਸਥਾ ਦਾ ਨਿਰਮਾਨ ਸ਼ੁਰੂ ਕਰਵਾਉਣ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਪ੍ਰੰਤੂ ਜੇਕਰ ਅਜਿਹਾ ਨਹੀ ਹੁੰਦਾ ਤਾਂ ਇਹ ਆਖੋਤੀ ਆਗੂ ਆਉਣ ਵਾਲੇ ਦਿਨਾ ਵਿਚ ਹੋਣ ਵਾਲੇ ਵੱਡੇ ਸੰਘਰਸ਼ਾ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ