ਅਹਿਮਦਾਬਾਦ ’ਚ ਮਾਨਵਤਾ ਨੂੰ ਸਮਰਪਿਤ ਰਿਹਾ ਡੇਰਾ ਸੱਚਾ ਸੌਦਾ ਦਾ ਰੂਹਾਨੀ ਸਥਾਪਨਾ ਮਹੀਨਾ

dera-sacha-sauda-696x352

ਅਹਿਮਦਾਬਾਦ ’ਚ ਮਾਨਵਤਾ ਨੂੰ ਸਮਰਪਿਤ ਰਿਹਾ ਡੇਰਾ ਸੱਚਾ ਸੌਦਾ ਦਾ ਰੂਹਾਨੀ ਸਥਾਪਨਾ ਮਹੀਨਾ

  • ਅੱਤ ਦੀ ਗਰਮੀ ਦੇ ਬਾਵਜ਼ੂਦ ਨਾਮ ਚਰਚਾ ’ਚ ਵੱਖ-ਵੱਖ ਬਲਾਕਾਂ ਤੋਂ ਉਮੜੀ ਸਾਧ-ਸੰਗਤ
  • ਮਾਨਵਤਾ ਭਲਾਈ ਕਾਰਜਾਂ ਨੂੰ ਦਿੱਤੀ ਰਫਤਾਰ, ਪੰਛੀਆਂ ਲਈ ਰੱਖੇ ਪਾਣੀ ਦੇ ਕਟੋਰੇ
  • 15 ਲੋੜਵੰਦਾਂ ਨੂੰ ਰਾਸ਼ਨ ਤੇ 15 ਬੱਚਿਆਂ ਨੂੰ ਦਿੱਤੇ ਗਏ ਸਕੂਲ ਬੈਗ ਤੇ ਸਟੇਸ਼ਨਰੀ

ਅਹਿਮਦਾਬਾਦ (ਸੱਚ ਕਹੂੰ/ਵਿਜੈ ਸ਼ਰਮਾ)। ਮਾਨਵਤਾ ਭਲਾਈ ਕਾਰਜਾਂ ’ਚ ਅਣਗਿਣਤ ਵਿਸ਼ਵ ਰਿਕਾਰਡ ਕਾਇਮ ਕਰਨ ਵਾਲੇ ਡੇਰਾ ਸੱਚਾ ਸੌਦਾ (Dera Sacha Sauda) (ਸਰਸਾ) ਦੇ 74ਵੇਂ ਸਥਾਪਨਾ ਮਹੀਨੇ ਦੀ ਖੁਸ਼ੀ ਗੁਜਰਾਤ ਦੇ ਜ਼ਿਲ੍ਹਾ ਅਹਿਮਦਾਬਾਦ ਦੇ ਡੇਰਾ ਸ਼ਰਧਾਲੂਆਂ ਨੇ ਕੁਝ ਇਸ ਤਰ੍ਹਾਂ ਕਰਕੇ ਮਨਾਈ ਕਿ ਹਰ ਕੋਈ ਵੇਖ ਕੇ ਹੈਰਾਨ ਹੋ ਗਿਆ। ਡੇਰਾ ਸ਼ਰਧਾਲਆਂ ਨੇ ਇਸ ਰੂਹਾਨੀ ਮਹੀਨੇ ਦੀ ਖੁਸ਼ੀ ’ਚ ਹੋਈ ਨਾਮ ਚਰਚਾ ਦੌਰਾਨ ਜਿੱਥੇ 15 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ਉੱਥੇ ਸਾਧ-ਸੰਗਤ ਵੱਲੋਂ ਪੰਛੀਆਂ ਲਈ 250 ਕਟੋਰੇ ਵੀ ਦਰੱਖਤਾਂ ਤੇ ਘਰਾਂ ਦੀਆਂ ਛੱਤਾਂ ’ਤੇ ਰੱਖੇ ਗਏ।

ਡੇਰਾ (Dera Sacha Sauda) ਸ਼ਰਧਾਲੂਆਂ ਦੇ ਇਸ ਕਾਰਜ ਦੀ ਸਮਾਜ ਦੇ ਪਤਵੰਤਿਆਂ ਨੇ ਭਰਪੂਰ ਸ਼ਲਾਘਾ ਕੀਤੀ। ਨਾਮ ਚਰਚਾ ਦੌਰਾਨ 15 ਲੋੜਵੰਦ ਬੱਚਿਆਂ ਨੂੰ ਸਕੂਲ ਬੈਗ ਤੇ ਸਟੇਸ਼ਨਰੀ ਵੀ ਵੰਡੀ ਗਈ। ਜਾਣਕਾਰੀ ਅਨੁਸਾਰ ਐਤਵਾਰ ਨੂੰ ਡੇਰਾ ਸੱਚਾ ਸੌਦਾ ਦੇ ਰੂਹਾਨੀ ਸਥਾਪਨਾ ਮਹੀਨੇ ਦੀ ਖੁਸ਼ੀ ’ਚ ਕਾਂਤਾ ਬੇਨ ਦੀ ਵਾੜੀ, ਇਸਨਪੁਰ ਬਟਵਾ ਰੋਡ ’ਤੇ ਨਾਮ ਚਰਚਾ ਕੀਤੀ ਗਈ।

ਜਿਸ ’ਚ ਅੱਤ ਦੀ ਗਰਮੀ ਦੇ ਬਾਵਜ਼ੂਦ ਵੱਖ-ਵੱਖ ਬਲਾਕਾਂ ਤੋਂ ਵੱਡੀ ਗਿਣਤੀ ’ਚ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਜਵਾਨ ਤੇ ਡੇਰਾ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਨਾਮ ਚਰਚਾ ਦੇ ਪ੍ਰੋਗਰਾਮ ਦਾ ਸ਼ੁੱਭ ਆਰੰਭ ਬਲਾਕ ਭੰਗੀਦਾਸ ਬਲਦੇਵ ਇੰਸਾਂ ਨੇ ਪਵਿੱਤਰ ਨਾਅਰਾ ‘ ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਲਗਾ ਕੇ ਕੀਤੀ। ਜਿਸ ਤੋਂ ਬਾਅਦ ਕਵੀਰਾਜਾਂ ਨੇ ਪਵਿੱਤਰ ਗ੍ਰੰਥ ’ਚੋਂ ਭਜਨ ਸੁਣਾ ਕੇ ਸਤਿਗੁਰੂ ਦੀ ਮਹਿਮਾ ਦੀ ਗੁਣਗਾਨ ਕੀਤਾ।

15 ਲੋੜਵੰਦਾਂ ਨੂੰ ਰਾਸ਼ਨ ਵੰਡਿਆ

ਨਾਮ ਚਰਚਾ ਦੌਰਾਨ ਮੌਜ਼ੂਦ ਸਾਧ-ਸੰਗਤ ਦੇ ਹਜ਼ੂਮ ਨੇ ਇਕਜੁਟਤਾ ਦੇ ਨਾਲ ਹੱਥ ਖੜੇ ਕਰਕੇ ਪ੍ਰਣ ਲਿਆ ਕਿ ਗੁਜਰਾਤ ਦੀ ਸਾਧ-ਸੰਗਤ ਆਪਣੇ ਸਤਿਗੁਰੂ ’ਤੇ ਦ੍ਰਿੜ੍ਹ ਵਿਸ਼ਵਾਸ ਕਾਇਮ ਰੱਖਦਿਆਂ ਅਤੇ ਹੋਰ ਤੇਜ਼ੀ ਨਾਲ  ਇਨਸਾਨੀਅਤ ਅਤੇ ਸਮਾਜ ਦੀ ਸੇਵਾ ਕਰਨਗੇ। ਇਸ ਮੌਕੇ ਮੁਕੇਸ਼ , ਜੈ ਭਗਵਾਨ , ਸੁਸ਼ੀਲ, ਕਨੂੰ ਸ਼ਰਮਾ, ਰਜਨੀਸ਼ , ਬਸੰਤ , ਪ੍ਰਵੀਨ , ਪਵਨ ਮਿੱਤਲ, ਦੇਵੇਂਦਰ ਰਾਵਲ, ਸੁਸ਼ੀਲਾ ਭੈਣ, ਰਮੀਲਾ, ਵਰਸ਼ਾ, ਹੰਸਾ ਸਮੇਤ ਬਲਾਕਾਂ ਦੀ ਹੋਰ ਸਾਧ-ਸੰਗਤ ਮੌਜੂਦ ਰਹੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ