ਚਿੜੀ ਤੇ ਘਮੰਡੀ ਹਾਥੀ
ਇੱਕ ਦਰੱਖਤ ’ਤੇ ਇੱਕ ਚਿੜੀ ਆਪਣੇ ਪਤੀ ਨਾਲ ਰਹਿੰਦੀ ਸੀ ਚਿੜੀ ਸਾਰਾ ਦਿਨ ਆਪਣੇ ਆਲ੍ਹਣੇ ’ਚ ਬੈਠ ਕੇ ਆਪਣੇ ਆਂਡਿਆਂ ਦੀ ਰਾਖੀ ਕਰਦੀ ਰਹਿੰਦੀ ਸੀ ਅਤੇ ਉਸ ਦਾ ਪਤੀ ਦੋਵਾਂ ਲਈ ਖਾਣੇ ਦਾ ਪ੍ਰਬੰਧ ਕਰਦਾ ਸੀ ਉਹ ਦੋਵੇਂ ਬਹੁਤ ਖੁਸ਼ ਸਨ ਅਤੇ ਆਂਡਿਆਂ ’ਚੋਂ ਬੱਚਿਆਂ ਦੇ ਨਿੱਕਲਣ ਦਾ ਇੰਤਜ਼ਾਰ ਕਰ ਰਹੇ ਸਨ ਇੱਕ ਦਿਨ ਚਿੜੀ ਦਾ ਪਤੀ ਚੋਗੇ ਦੀ ਭਾਲ ’ਚ ਆਪਣੇ ਆਲ੍ਹਣੇ ਤੋਂ ਦੂਰ ਗਿਆ ਹੋਇਆ ਸੀ ਅਤੇ ਚਿੜੀ ਆਪਣੇ ਆਂਡਿਆਂ ਦੀ ਦੇਖਭਾਲ ਕਰ ਰਹੀ ਸੀ
ਉਦੋਂ ਉੱਥੇ ਇੱਕ ਹਾਥੀ ਮਸਤ ਚਾਲ ਚੱਲਦੇ ਹੋਏ ਆਇਆ ਤੇ ਦਰੱਖਤ ਦੀਆਂ ਟਾਹਣੀਆਂ ਨੂੰ ਤੋੜਨ ਲੱਗਾ ਹਾਥੀ ਨੇ ਚਿੜੀ ਦਾ ਆਲ੍ਹਣਾ ਸੁੱਟ ਦਿੱਤਾ, ਜਿਸ ਨਾਲ ਉਸ ਦੇ ਸਾਰੇ ਆਂਡੇ ਟੁੱਟ ਗਏ ਚਿੜੀ ਨੂੰ ਬਹੁਤ ਦੁੱਖ ਹੋਇਆ ਉਸ ਨੂੰ ਹਾਥੀ ’ਤੇ ਬਹੁਤ ਗੁੱਸਾ ਆ ਰਿਹਾ ਸੀ ਜਦੋਂ ਚਿੜੀ ਦਾ ਪਤੀ ਵਾਪਸ ਆਇਆ ਤਾਂ ਉਸ ਨੇ ਵੇਖਿਆ ਕਿ ਚਿੜੀ ਹਾਥੀ ਵੱਲੋਂ ਤੋੜੀ ਗਈ ਟਾਹਣੀ ’ਤੇ ਬੈਠੀ ਰੋ ਰਹੀ ਹੈ ਚਿੜੀ ਨੇ ਪੂਰੀ ਘਟਨਾ ਆਪਣੇ ਪਤੀ ਨੂੰ ਦੱਸੀ, ਜਿਸ ਨੂੰ ਸੁਣ ਕੇ ਉਸ ਦੇ ਪਤੀ ਨੂੰ ਵੀ ਬਹੁਤ ਦੁੱਖ ਹੋਇਆ
ਉਨ੍ਹਾਂ ਦੋਵਾਂ ਨੇ ਘਮੰਡੀ ਹਾਥੀ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ ਉਹ ਦੋਵੇਂ ਆਪਣੇ ਇੱਕ ਦੋਸਤ ਕਠਫੋੜਵਾ ਕੋਲ ਗਏ ਅਤੇ ਉਸ ਨੂੰ ਸਾਰੀ ਗੱਲ ਦੱਸੀ ਕਠਫੋੜਵਾ ਬੋਲਿਆ ਕਿ ਹਾਥੀ ਨੂੰ ਸਬਕ ਮਿਲਣਾ ਹੀ ਚਾਹੀਦਾ ਹੈ ਕਠਫੋੜਵੇ ਦੇ ਦੋ ਦੋਸਤ ਹੋਰ ਸਨ, ਜਿਨ੍ਹਾਂ ’ਚੋਂ ਇੱਕ ਮਧੂ ਮੱਖੀ ਅਤੇ ਇੱਕ ਡੱਡੂ ਸੀ
ਉਨ੍ਹਾਂ ਤਿੰਨਾਂ ਨੇ ਮਿਲ ਕੇ ਹਾਥੀ ਨੂੰ ਸਬਕ ਸਿਖਾਉਣ ਦੀ ਯੋਜਨਾ ਬਣਾਈ, ਜੋ ਚਿੜੀ ਨੂੰ ਬਹੁਤ ਪਸੰਦ ਆਈ ਆਪਣੀ ਯੋਜਨਾ ਅਨੁਸਾਰ ਸਭ ਤੋਂ ਪਹਿਲਾਂ ਮਧੂ ਮੱਖੀ ਨੇ ਹਾਥੀ ਦੇ ਕੰਨ੍ਹ ’ਚ ਗੁਨਗੁਨਾਉਣਾ ਸ਼ੁਰੂ ਕੀਤਾ ਹਾਥੀ ਜਦੋਂ ਮਧੂ ਮੱਖੀ ਦੀ ਮਧੁਰ ਆਵਾਜ਼ ’ਚ ਗਵਾਚ ਗਿਆ, ਤਾਂ ਕਠਫੋੜਵੇ ਨੇ ਆ ਕੇ ਹਾਥੀ ਦੀਆਂ ਦੋਵੇਂ ਅੱਖਾਂ ਭੰਨ੍ਹ ਦਿੱਤੀਆਂ ਹਾਥੀ ਦਰਦ ਕਾਰਨ ਚਿਲਾਉਣ ਲੱਗਾ ਅਤੇ ਉਦੋਂ ਡੱਡੂ ਆਪਣੇ ਪਰਿਵਾਰ ਨਾਲ ਆਇਆ ਤੇ ਇੱਕ ਦਲਦਲ ਨੇੜੇ ਟਰਟਰਾਉਣ ਲੱਗਾ ਹਾਥੀ ਨੂੰ ਲੱਗਾ ਇੱਥੇ ਨੇੜੇ ਕੋਈ ਤਲਾਬ ਹੋਵੇਗਾ ਉਹ ਪਾਣੀ ਪੀਣਾ ਚਾਹੁੰਦਾ ਸੀ, ਇਸ ਲਈ ਦਲਦਲ ’ਚ ਜਾ ਕੇ ਫਸ ਗਿਆ ਇਸ ਤਰ੍ਹਾਂ ਚਿੜੀ ਨੇ ਮਧੂਮੱਖੀ, ਕਠਫੋੜਵਾ ਤੇ ਡੱਡੂ ਦੀ ਮੱਦਦ ਨਾਲ ਹਾਥੀ ਤੋਂ ਬਦਲਾ ਲੈ ਲਿਆ
ਸਿੱਖਿਆ: ਬੱਚਿਓ, ਇਸ ਕਹਾਣੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਏਕਤਾ ਅਤੇ ਵਿਵੇਕ ਦੀ ਵਰਤੋਂ ਕਰਕੇ ਵੱਡੀ ਤੋਂ ਵੱਡੀ ਮੁਸੀਬਤ ਨੂੰ ਹਰਾਇਆ ਜਾ ਸਕਦਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ