ਯੂਕਰੇਨੀ ਅਤੇ ਰੂਸੀ ਫੌਜੀ ਤਿਰੰਗੇ ਵਾਲੀ ਗੱਡੀ ਨੂੰ ਨਹੀਂ ਰੋਕ ਰਹੇ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਯੂਕਰੇਨ ਤੋਂ ਘਰ ਪਹੁੰਚੀ ਹਰਿਆਣਾ ਦੇ ਪਾਣੀਪਤ ਸ਼ਹਿਰ ਦੀ ਲਤੀਫ ਗਾਰਡਨ ਕਲੋਨੀ ਦੀ ਰਹਿਣ ਵਾਲੀ ਪੁਨੀਤਾ ਖਰਬ ਨੇ ਦੱਸਿਆ ਕਿ ਰੂਸ ਅਤੇ ਯੂਕਰੇਨ ਦੀਆਂ ਫੌਜਾਂ ਤਿਰੰਗੇ ਵਾਲੇ ਵਾਹਨਾਂ ਨੂੰ ਸੁਰੱਖਿਅਤ ਢੰਗ ਨਾਲ ਜੰਗੀ ਖੇਤਰ ਤੋਂ ਬਾਹਰ ਜਾਣ ਦੇ ਰਹੀਆਂ ਹਨ। ਘਰ ਪਰਤਣ ’ਤੇ ਪੁਨੀਤਾ ਅਤੇ ਉਸ ਦੇ ਪਰਿਵਾਰ ਨੇ ਸੁੱਖ ਦਾ ਸਾਹ ਲਿਆ। ਉਸ ਨੇ ਦੱਸਿਆ ਕਿ ਯੂਕਰੇਨ ਵਿੱਚ ਸਥਿਤੀ ਡਰਾਉਣੀ ਹੈ ਪਰ ਇੱਕ ਗੱਲ ਰਾਹਤ ਵਾਲੀ ਹੈ ਕਿ ਉੱਥੇ ਭਾਰਤ ਦੇ ਤਿਰੰਗੇ ਝੰਡੇ ਨੂੰ ਦੇਖ ਕੇ ਯੂਕਰੇਨ ਅਤੇ ਰੂਸ ਦੇ ਸੈਨਿਕਾਂ ਨੇ ਉਨ੍ਹਾਂ ਨੂੰ ਰੋਕਿਆ ਨਹੀਂ ਅਤੇ ਉਨਾਂ ਨੂੰ ਸੁਰੱਖਿਅਤ ਜਾਣ ਦਿੱਤਾ। ਪੁਨੀਤਾ ਨੇ ਘਰ ਵਾਪਸੀ ਲਈ ਸੂਬਾ ਅਤੇ ਕੇਂਦਰ ਸਰਕਾਰਾਂ ਦਾ ਧੰਨਵਾਦ ਕੀਤਾ ਹੈ। ਪੁਨੀਤਾ ਅਤੇ ਯੂਕਰੇਨ ਦਾ ਹਾਲ-ਚਾਲ ਪੁੱਛਣ ਲਈ ਕਲੋਨੀ ਦੇ ਲੋਕ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ।
ਯੂਕਰੇਨ ਦੀ ਸਰਹੱਦ ’ਤੇ ਬੱਚਿਆਂ ਨੂੰ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ
ਪੁਨੀਤਾ ਮੁਤਾਬਕ ਯੂਕਰੇਨ ਵਿੱਚ ਸਰਹੱਦ ’ਤੇ ਬੱਚਿਆਂ ਨੂੰ ਕਾਫ਼ੀ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਭਾਰਤੀ ਸਮਾਜ ਦੇ ਲੋਕ ਅਤੇ ਰਾਜਦੂਤ ਸਰਹੱਦ ਪਾਰ ਕਰਨ ’ਤੇ ਵਿਦਿਆਰਥੀਆਂ ਦੀ ਮੱਦਦ ਕਰ ਰਹੇ ਹਨ। ਇੱਥੇ ਪਹੁੰਚ ਕੇ ਪੁਨੀਤਾ ਤੇ ਹੋਰ ਵਿਦਿਆਰਥੀਆਂ ਨੇ ਕੇਂਦਰ ਸਰਕਾਰ ਨੂੰ ਏਅਰਪੋਰਅ ‘ਤੇ ਆ ਰਹੀ ਸਮੱਸਿਆ ਤੋਂ ਜਾਣੂ ਕਰਵਾਇਆ ਹੈ। ਪੁਨੀਤਾ ਨੇ ਦੱਸਿਆ ਕਿ ਸੁਰੱਖਿਅਤ ਘਰ ਪਹੁੰਚਣਾ ਯਕੀਨੀ ਤੌਰ ‘ਤੇ ਖੁਸ਼ੀ ਦੀ ਗੱਲ ਹੈ ਪਰ ਇਸ ਤੋਂ ਵੱਧ ਉਨ੍ਹਾਂ ਬੱਚਿਆਂ ਬਾਰੇ ਹੈ ਜੋ ਅਜੇ ਵੀ ਯੂਕਰੇਨ ਜਾਂ ਸਰਹੱਦ ’ਤੇ ਫਸੇ ਹੋਏ ਹਨ। ਪੁਨੀਤਾ ਅੱਜ ਕੇਂਦਰ ਸਰਕਾਰ ਦੇ ਯਤਨਾਂ ਨਾਲ ਏਅਰ ਇੰਡੀਆ ਦੀ ਫਲਾਈਟ ਰਾਹੀਂ 150 ਵਿਦਿਆਰਥੀਆਂ ਨਾਲ ਦਿੱਲੀ ਪਹੁੰਚੀ। ਪੁਨੀਤਾ ਪਿਛਲੇ ਪੰਜ ਦਿਨਾਂ ਤੋਂ ਦਿਨ-ਰਾਤ ਸੌਂ ਵੀ ਨਹੀਂ ਸਕੀ।
ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਕੇਂਦਰ ਨੇ ਸਾਰੇ ਵਸੀਲੇ ਕੀਤੇ: ਚੁੱਘ
ਯੂਕਰੇਨ ਵਿੱਚ ਭਾਰਤੀ ਵਿਦਿਆਰਥੀ ਦੀ ਮੌਤ ’ਤੇ ਦੁੱਖ ਪ੍ਰਗਟ ਕਰਦੇ ਹੋਏ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਭਾਰਤੀਆਂ ਨੂੰ ਉੱਥੋਂ ਛੇਤੀ ਤੋਂ ਛੇਤੀ ਕੱਢਦ ਲਈ ਆਪਣੇ ਸਾਰੇ ਸਾਧਨ ਲਗਾ ਦਿੱਤੇ ਹਨ। ਚੁੱਘ ਨੇ ਇੱਕ ਬਿਆਨ ਵਿੱਚ ਕਿਹਾ ਕਿ ਰੋਮਾਨੀਆ ਦੀ ਸਰਹੱਦ ’ਤੇ ਪਹੁੰਚਣ ਵਾਲੇ ਵਿਦਿਆਰਥੀਆਂ ਨੂੰ ਲੈ ਕੇ ਪੰਜ ਉਡਾਣਾਂ ਦੇਸ਼ ਦੇ ਵੱਖ-ਵੱਖ ਹਵਾਈ ਅੱਡਿਆਂ ’ਤੇ ਉਤਰੀਆਂ ਹਨ। ਉਹਨਾਂ ਕਿਹਾ ਕਿ ਪੋਲੈਂਡ ਅਤੇ ਸਲੋਵਾਕੀਆ ਦੀਆਂ ਸਰਹੱਦਾਂ ’ਤੇ ਪਹੁੰਚ ਚੁੱਕੇ ਵਿਦਿਆਰਥੀਆਂ ਨੂੰ ਕੱਢਦ ਲਈ ਵੀ ਪ੍ਰਬੰਧ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਮੰਤਰੀਆਂ ਹਰਦੀਪ ਪੁਰੀ, ਜੋਤੀਰਾਦਿੱਤਿਆ ਸਿੰਧੀਆ, ਕਿਰੇਨ ਰਿਜਿਜੂ, ਜਨਰਲ ਵੀ.ਕੇ.ਸਿੰਘ ਨੂੰ ਨਿਕਾਸੀ ਅਤੇ ਏਅਰਲਿਫਟਿੰਗ ਪ੍ਰਕਿਰਿਆ ਦੀ ਨਿਗਰਾਨੀ ਲਈ ਨਿੱਜੀ ਤੌਰ ’ਤੇ ਜ਼ਿੰਮੇਵਾਰੀ ਸੌਂਪੀ ਗਈ ਹੈ। ਭਾਜਪਾ ਆਗੂਆਂ ਨੂੰ ਹਦਾਇਤ ਕੀਤੀ ਗਈ ਉਹ ਰਾਜ ਅਤੇ ਜ਼ਿਲ੍ਹਾ ਪੱਧਰ ’ਤੇ ਹੈਲਪਲਾਈਨ ਨੰਬਰਾਂ ਨਾਲ ਟੀਮਾਂ ਬਣਾਉਣ ਅਤੇ ਉਨ੍ਹਾਂ ਦਾ ਵਿਆਪਕ ਪ੍ਰਚਾਰ ਕਰਨ।
ਉੱਤਰਾਖੰਡ ਦੇ 27 ਵਿਦਿਆਰਥੀ ਹੁਣ ਤੱਕ ਭਾਰਤ ਪਰਤੇ
ਪਿਛਲੇ 24 ਘੰਟਿਆਂ ਵਿੱਚ ਰੂਸ-ਯੂਕਰੇਨ ਜੰਗ ਵਿੱਚ ਫਸੇ ਉੱਤਰਾਖੰਡ ਦੇ 10 ਵਿਦਿਆਰਥੀ ਸਰਕਾਰ ਦੀ ਸਰਗਰਮੀ ਕਾਰਨ ਸੁਰੱਖਿਅਤ ਆਪਣੇ ਦੇਸ਼ ਪਰਤ ਆਏ ਹਨ। ਹੁਣ ਤੱਕ ਸੂਬੇ ਦੇ ਕੁੱਲ 27 ਵਿਦਿਆਰਥੀਆਂ ਨੂੰ ਵਾਸਪ ਲਿਆਂਦਾ ਜਾ ਚੁੱਕਾ ਹੈ। ਉੱਤਰਾਖੰਡ ਦੇ ਸੂਚਨਾ ਅਤੇ ਜਨ ਸੰਪਰਕ ਵਿਭਾਗ ਦੇ ਡਿਪਟੀ ਡਾਇਰੈਕਟਰ ਰਵੀ ਵਿਜੇਰਨੀਆ ਨੇ ਬੁੱਧਵਾਰ ਸਵੇਰੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਸੂਬੇ ਦੇ ਕੁੱਲ 10 ਵਿਦਿਆਰਥੀਆਂ ਨੂੰ ਸੁਰੱਖਿਅਤ ਦਿੱਲੀ ਪਹੁੰਚਾਇਆ ਗਿਆ ਹੈ। ਉਹਨਾਂ ਦੱਸਿਆ ਕਿ ਜਿਸ ਵਿੱਚ ਛੇ ਵਿਦਿਆਰਥੀ ਮੰਗਲਵਾਰ ਸਵੇਰੇ ਅਤੇ ਚਾਰ ਮੰਗਲਵਾਰ ਦੇਰ ਰਾਤ ਭਾਰਤ ਪੁੱਜੇ। ਜ਼ਿਕਰਯੋਗ ਹੈ ਕਿ 27 ਫਰਵਰੀ ਤੋਂ ਹੁਣ ਤੱਕ ਸੂਬੇ ਦੇ ਕੁੱਲ 27 ਲੋਕਾਂ ਨੂੰ ਵਾਸਪ ਲਿਆਂਦਾ ਜਾ ਚੁੱਕਾ ਹੈ। ਇਹ ਸਾਰੇ ਯੂਕਰੇਨ ਅਤੇ ਇਸਦੇ ਆਸ-ਪਾਸ ਦੇ ਸ਼ਹਿਰਾਂ ਵਿੱਚ ਮੈਡੀਕਲ ਦੀ ਪੜ੍ਹਾਈ ਕਰਨ ਲਈ ਗਏ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ