Pariksha Pe Charcha: ਸਿੱਖਿਆ ’ਚ ਪ੍ਰੀਖਿਆ ਦਾ ਸੰਕਲਪ ਡਾਵਾਂਡੋਲ ਹੈ ਜਿਸ ਨੂੰ ਸੰਭਾਲਣ ਦੀ ਖਾਸ ਜ਼ਰੂਰਤ ਹੈ ਚੰਗੀ ਗੱਲ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਪ੍ਰੀਖਿਆ ਪੇ ਚਰਚਾ ਨਾਂਅ ਦੀ ਮੁਹਿੰਮ ਚਲਾ ਕੇ ਨਕਲ ਦਾ ਰੁਝਾਨ ਰੋਕਣ ਲਈ ਕੰਮ ਕਰ ਰਹੇ ਹਨ ਅਸਲ ’ਚ ਪ੍ਰੀਖਿਆ ਸਾਡੇ ਸਮਾਜ ’ਚ ਹਊਆ ਬਣੀ ਹੋਈ ਹੈ ਜ਼ਿਆਦਾਤਰ ਬੱਚੇ ਤੇ ਮਾਪੇ ਅੰਕ ਪ੍ਰਾਪਤ ਕਰਨ ਨੂੰ ਹੀ ਕਾਬਲੀਅਤ ਮੰਨ ਰਹੇ ਹਨ ਹਾਲ ਏਨਾ ਮਾੜਾ ਹੈ ਕਿ ਚੰਦ ਕੁ ਅਧਿਆਪਕ ਜਿੰਨ੍ਹਾਂ ਨੇ ਬੱਚਿਆਂ ਨੂੰ ਨਕਲ ਦੀ ਭੈੜੀ ਆਦਤ ਤੋਂ ਦੂਰ ਰੱਖਣਾ ਹੁੰਦਾ ਹੈ ਉਹੀ ਨਕਲ ਕਰਵਾਉਣ ’ਚ ਅੱਗੇ ਹੁੰਦੇ ਹਨ ਸਿਆਸੀ ਆਗੂ ਵੀ ਇਸ ਬੁਰਾਈ ਦੀ ਲਪੇਟ ’ਚ ਆ ਚੁੱਕੇ ਹਨ। Pariksha Pe Charcha
ਇਹ ਖਬਰ ਵੀ ਪੜ੍ਹੋ : IND vs AUS: ਰੋਮਾਂਚਕ ਮੁਕਾਬਲੇ ’ਚ ਰਾਹੁਲ ਦੇ ਛੱਕੇ ਨਾਲ ਜਿੱਤਿਆ ਭਾਰਤ, ਫਾਈਨਲ ’ਚ ਪੁੱਜਾ
ਉੱਤਰ ਪ੍ਰਦੇਸ਼ ਸਮਾਜਵਾਦੀ ਪਾਰਟੀ ਦਾ ਇੱਕ ਸਾਂਸਦ ਵੀ ਨਕਲ ਕਰਵਾਉਣ ਦੇ ਦੋਸ਼ਾਂ ’ਚ ਘਿਰ ਗਿਆ ਹੈ ਸਾਂਸਦ ਖਿਲਾਫ ਪੁਲਿਸ ਪਰਚਾ ਦਰਜ ਹੋ ਗਿਆ ਹੈ ਇਸੇ ਤਰ੍ਹਾਂ ਇੱਕ ਪ੍ਰਿੰਸੀਪਲ ਤੇ ਕੁਝ ਅਧਿਆਪਕਾਂ ’ਤੇ ਵੀ ਪਰਚੇ ਦਰਜ ਹੋਏ ਹਨ ਇਹ ਰੁਝਾਨ ਸਿੱਖਿਆ ਢਾਂਚੇ ’ਚ ਗਿਰਾਵਟ ਨੂੰ ਜਾਹਿਰ ਕਰਦਾ ਹੈ ਜਿੱਥੇ ਸਿੱਖਿਆ ਸਿਰਫ ਡਿਗਰੀ ਜਾਂ ਸਰਟੀਫਿਕੇਟ ਬਣ ਕੇ ਰਹਿ ਜਾਂਦੀ ਹੈ ਅਸਲ ’ਚ ਸਿੱਖਿਆ ਗਿਆਨ ਪ੍ਰਾਪਤ ਕਰਨ ਦਾ ਜਰੀਆ ਹੈ ਜੋ ਬੱਚੇ ਨੂੰ ਆਪਣੇ ਚੌਗਿਰਦੇ ਨਾਲ ਇੱਕਸੁਰ ਹੋਣ ਦੀ ਜਾਚ ਸਿਖਾਉਂਦੀ ਹੈ ਸਿੱਖਿਆ ਬੱਚੇ ਦਾ ਬਹੁਪੱਖੀ ਵਿਕਾਸ ਹੈ ਤੇ ਉਸ ਨੂੰ ਆਪਣੇ-ਆਪ ਦੀ ਬਿਹਤਰੀ ਤੇ ਸਮਾਜ ਦੇ ਕੰਮ ਆਉਣ ਲਈ ਤਿਆਰ ਕਰਦੀ ਹੈ ਜ਼ਰੂਰਤ ਇਸ ਗੱਲ ਦੀ ਵੀ ਹੈ ਕਿ ਪੇਪਰਾਂ ਵਾਲੇ ਦਿਨਾਂ ’ਚ ਬੱਚਿਆਂ ਨੂੰ ਮਾਨਸਿਕ ਤਣਾਅ ਤੋਂ ਬਚਾਉਣ ਲਈ ਅਧਿਆਪਕ ਤੇ ਮਾਪੇ ਸੁਖਾਵਾਂ ਮਾਹੌਲ ਕਾਇਮ ਕਰਨ।