ਮੋਗਾ ਦੇ ਕਬੱਡੀ ਖਿਡਾਰੀ ਦੇ ਇਰਾਦਾ ਕਤਲ ਕੇਸ ’ਚ ਦੂਜਾ ਸ਼ੂਟਰ ਕਾਬੂੂ

Moga News
ਪਟਿਆਲਾ :ਫੜੇ ਗਏ ਮੁਲਜ਼ਮ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਵਰੁਣ ਸ਼ਰਮਾ।

2 ਪਿਸਟਲ 32 ਬੋਰ ਸਮੇਤ 10 ਰੌਂਦ ਵੀ ਹੋਏ ਬਰਾਮਦ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਮੋਗਾ ਦੇ ਕਬੱਡੀ ਖਿਡਾਰੀ ਦੇ ਇਰਾਦਾ ਕਾਤਲ ਵਿੱਚ ਦੂਜੇ ਸੂਟਰ ਨੂੰ ਵੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਕਾਬੂ ਕੀਤਾ ਗਿਆ ਮੁਲਜ਼ਮ ਗੈਗਸ਼ਟਰ ਲਾਰੈਂਸ ਬਿਸ਼ਨੋਈ ਅਤੇ ਜੱਗਾ ਧੂਰਕੋਟ ਦਾ ਕਰੀਬੀ ਸਾਥੀ ਹੈ। ਇਸ ਕੋਲੋ 2 ਪਿਸਟਲ 32 ਬੋਰ ਸਮੇਤ 10 ਰੋਦ ਬਰਾਮਦ ਕੀਤੇ ਗਏ ਹਨ। Moga News

ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ ਦੱਸਿਆ ਕਿ ਸੀਆਈਏ ਇੰਚਾਰਜ਼ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਇੰਸਪੈਕਟਰ ਹਰਜਿੰਦਰ ਸਿੰਘ ਮੁੱਖ ਅਸਫਰ ਥਾਣਾ ਸਿਵਲ ਲਾਇਲ ਨੇ ਮੋਗਾ ਦੇ ਕਬੱਡੀ ਖਿਡਾਰੀ ਹਰਵਿੰਦਰ ਬਿੰਦਰੂ ਤੇ ਪਿੰਡ ਧੂਰਕੋਟ ਵਿਖੇ ਹੋਏ ਜਾਨਲੇਵਾ ਹਮਲੇ ਦੇ ਦੂਸਰੇ ਸੂਟਰ ਯਸਮਨ ਸਿੰਘ ਉਰਫ ਯੱਸੂ ਪੁੱਤਰ ਲੇਟ ਬਲਜਿੰਦਰ ਸਿੰਘ ਵਾਸੀ ਬਰਨਾਲਾ ਰੋਡ ਥਾਣਾ ਥਰਮਲ ਜ਼ਿਲ੍ਹਾ ਬਠਿੰਡਾ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਕੋਲੋਂ 2 ਪਿਸਟਲ 32 ਬੋਰ ਸਮੇਤ 10 ਰੋਦ ਬਰਾਮਦ ਹੋਏ ਹਨ।

ਗੈਂਗਸ਼ਟਰ ਲਾਰੈਂਸ ਬਿਸ਼ਨੋਈ ਅਤੇ ਜੱਗਾ ਧੂਰਕੋਟ ਦਾ ਕਰੀਬੀ ਸਾਥੀ (Moga News)

ਮੁਲਜ਼ਮ ਯਸਮਨ ਸਿੰਘ ਲੋਰੈਸ ਬਿਸਨੋਈ ਅਤੇ ਜੱਗਾ ਧੂਰਕੋਟ ਦਾ ਕਰੀਬੀ ਸਾਥੀ ਹੈ ਅਤੇ ਜੱਗਾ ਧੂਰਕੋਟ ਦੇ ਕਹਿਣ ਤੇ ਹੀ ਹਰਵਿੰਦਰ ਬਿੰਦਰੂਤੇ ਮਾਰ ਦੇਣ ਦੀ ਨੀਯਤ ਨਾਲ ਫਾਇਰਿੰਗ ਕੀਤੀ ਸੀ। ਐਸ.ਐਸ.ਪੀ. ਨੇ ਦੱਸਿਆ ਕਿ ਤਸਫ਼ੀਸ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਬਿੰਦਰੂ ਵਾਸੀ ਧੂਰਕੋਟ ਰਣਸੀਂਹ ਥਾਣਾ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਤੇ ਕਤਲ ਕਰਨ ਦੀ ਸਾਜਿਸ ਤਹਿਤ ਫਾਇਰਿੰਗ ਕਰਕੇ ਜਖਮੀ ਕੀਤਾ ਸੀ । ਇਸ ਜਾਨਲੇਵਾ ਵਾਰਦਾਤ ਵਿੱਚ ਸਾਮਲ ਪਹਿਲੇ ਸੂਟਰ ਸੰਦੀਪ ਸਿੰਘ ਸੀਪਾ ਅਤੇ ਇਸ ਦੇ ਸਾਥੀ ਬੇਅੰਤ ਸਿੰਘ ਨੂੰ ਪਹਿਲਾ ਹੀ ਦਸੰਬਰ ਮਹੀਨੇ ਵਿੱਚ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। Moga News

ਇਹ ਵੀ ਪੜ੍ਹੋ: ਬਿਜਲੀ ਕਾਮਿਆਂ ਵੱਲੋਂ ਸਮੁੱਚੇ ਪੰਜਾਬ ’ਚ ਕੀਤੀਆਂ ਅਰਥੀ ਫੂਕ ਰੈਲੀਆਂ

ਕਬੱਡੀ ਖਿਡਾਰੀ ਦੇ ਇਰਾਦਾ ਕਤਲ ਕੇਸ ਵਿੱਚ ਪਟਿਆਲਾ ਪੁਲਿਸ ਵੱਲੋਂ ਹੁਣ ਤੱਕ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਸਾਰੇ ਹੀ ਲੋਰੈਸ ਬਿਸਨੋਈ ਅਤੇ ਜਗਦੀਪ ਸਿੰਘ ਜੱਗਾ ਵਾਸੀ ਧੂਰਕੋਟ ਰਣਸੀਂਹ ਗੈਗ ਦੇ ਸਰਗਰਮ ਮੈਬਰ ਸਨ ਜਿੰਨ੍ਹਾ ਦੇ ਪੰਜਾਬ ਅਤੇ ਹੋਰ ਸਟੇਟ ਦੀਆਂ ਜੇਲਾਂ ਵਿੱਚ ਬੰਦ ਅਪਰਾਧੀਆਂ ਦੇ ਸੰਪਰਕ ਵਿੱਚ ਸੀ। ਇਹ ਆਪਣੇ ਸਾਥੀਆਂ ਦੇ ਸੰਪਰਕ ਵਿੱਚ ਰਹਿਕੇ ਹੀ ਕੋਈ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਤਹਿਤ ਹੀ ਸੰਭੂ ਬਾਰਡਰ ਮੇਨ ਹਾਈਵੇ ਰੋਡ ਤੋ ਗ੍ਰਿਫਤਾਰ ਕੀਤਾ ਗਿਆ ਹੈ।

ਯਸਮਨ ਸਿੰਘ ਦਾ ਪਹਿਲਾ ਕੋਈ ਅਪਰਾਧਿਕ ਪਿਛਕੋੜ ਨਹੀ ਹੈ ਪ੍ਰੰਤੂ ਇਹ ਹਰਵਿੰਦਰ ਸਿੰਘ ਬਿੰਦਰੂ ਦੇ ਇਰਾਦਾ ਕਤਲ ਕੇਸ ਵਿੱਚ ਲੋੜੀਦਾ ਸੀ। ਯਸਮਨ ਸਿੰਘ ਸਕੂਲ ਵਿੱਚ ਪੜਦੇ ਸਮੇਂ ਸੂਟਿੰਗ ਦਾ ਪਲੈਅਰ ਵੀ ਰਿਹਾ ਹੈ। ਇਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ ਕਰਕੇ ਪੁਲਿਸ ਰਿਮਾਡ ਹਾਸਲ ਕਰਕੇ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਸ ਦੇ ਭਗੋੜੇ ਸਾਥੀਆਂ ਅਤੇ ਬਰਾਮਦ ਹੋਏ ਪਿਸਟਲਾਂ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਇਸ ਮੌਕੇ ਐਸਪੀ ਸਿਟੀ ਮੁਹੰਮਦ ਸਰਫਰਾਜ ਆਲਮ, ਹਰਬੀਰ ਸਿੰਘ ਅਟਵਾਲ, ਸੁਖਅਮ੍ਰਿਤ ਸਿੰਘ ਰੰਧਾਵਾ ਸਮੇਤ ਹੋਰ ਪੁਲਿਸ ਅਧਿਕਾਰੀ ਹਾਜ਼ਰ ਸਨ।