ਐੱਨਆਰਸੀ ਡਰਾਫਟ ‘ਚ 40 ਲੱਖ ਨਾਂਅ ਨਹੀਂ | NRC
- ਐੱਨਆਰਸੀ ‘ਤੇ ਰਾਜ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ | NRC
ਨਵੀਂ ਦਿੱਲੀ, (ਏਜੰਸੀ)। ਅਸਾਮ ‘ਚ ਨੈਸ਼ਨਲ ਰਜਿਸਟਰ ਆਫ ਸਿਟੀਜਨ (NRC) ਦੀ ਦੂਜੀ ਲਿਸਟ ਜਾਰੀ ਹੋ ਗਈ ਹੈ। ਅਸਾਮ ‘ਚ 40 ਲੱਖ ਵਿਅਕਤੀਆਂ ਨੂੰ ਨਾਗਰਿਕਤਾ ਨਹੀਂ ਮਿਲੀ ਹੈ। ਐਨਆਰਸੀ ਮੁਤਾਬਕ ਕੁੱਲ 2 ਕਰੋੜ 89 ਲੱਖ 83 ਹਜ਼ਾਰ 668 ਵਿਅਕਤੀ ਭਾਰਤ ਦੇ ਨਾਗਰਿਕ ਹਨ, ਅਸਾਮ ਦੀ ਕੁੱਲ ਜਨਸੰਖਿਆ 3 ਕਰੋੜ 29 ਲੱਖ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ 40 ਲੱਖ ਵਿਅਕਤੀਆਂ ਨੂੰ ਆਪਣੀ ਨਾਗਰਿਕਤਾ ਸਾਬਤ ਕਰਨ ਦਾ ਇੱਕ ਹੋਰ ਮੌਕਾ ਮਿਲੇਗਾ। (NRC)
ਐਨਆਰਸੀ ਦੀ ਪਹਿਲੀ ਲਿਸਟ 31 ਦਸੰਬਰ 2017 ਨੂੰ ਜਾਰੀ ਹੋਈ ਸੀ। ਪਹਿਲੀ ਸੂਚੀ ‘ਚ ਅਸਾਮ ਦੀ 3.29 ਕਰੋੜ ਅਬਾਦੀ ‘ਚੋਂ 1.90 ਕਰੋੜ ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਐਨਆਰਸੀ ‘ਚ ਉਨ੍ਹਾਂ ਸਾਰੇ ਭਾਰਤੀ ਨਾਗਰਿਕਾਂ ਜਾਂ ਪਰਿਵਾਰਾਂ ਨੂੰ ਸ਼ਾਮਲ ਕੀਤਾ ਗਿਆ ਏ ਜੋ 25 ਮਾਰਚ, 1971 ਤੋਂ ਪਹਿਲਾਂ ਅਸਾਮ ‘ਚ ਰਹਿ ਰਹੇ ਹਨ ਉੱਥੇ ਅਸਾਮ ‘ਚ ਕੌਮੀ ਨਾਗਰਿਕ ਰਜਿਸਟਰ ਦੇ ਆਖਰੀ ਖਰੜੇ ‘ਚ ਲਗਭਗ 40 ਲੱਖ ਵਿਅਕਤੀਅੰਾ ਦੇ ਨਾਂਅ ਨਾ ਹੋਣ ਦੇ ਮੁੱਦੇ ‘ਤੇ ਅੱਜ ਰਾਜ ਸਭਾ ਦੀ ਕਾਰਵਾਈ ਤਿੰਨ ਵਾਰ ਰੁਕਣ ਤੋਂ ਬਾਅਦ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। (NRC)
ਇਹ ਪ੍ਰਕਿਰਿਆ ਸੁਪਰੀਮ ਕੋਰਟ ਦੀ ਨਿਗਰਾਨੀ ‘ਚ ਹੋਈ ਹੈ : ਸਰਕਾਰ | NRC
ਐੱਨਆਰਸੀ ਦੀ ਪ੍ਰਕਿਰਿਆ ਨਿਰਪੱਖ: ਰਾਜਨਾਥ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਅਸਾਮ ‘ਚ ਕੌਮੀ ਨਾਗਰਿਕਤਾ ਰਜਿਸਟ੍ਰੇਸ਼ਨ (ਐਨਆਰਸੀ) ਦੀ ਪੂਰੀ ਪ੍ਰਕਿਰਿਆ ਨਿਰਪੱਖਤਾ ਨਾਲ ਕੀਤੀ ਗਈ ਹੈ ਅਤੇ ਖਰੜਾ ਸੂਚੀ ‘ਚ ਜੇਕਰ ਕਿਸੇ ਦਾ ਨਾਂਅ ਰਹਿ ਗਿਆ ਹੈ ਤਾਂ ਉਸ ਨੂੰ ਦਾਅਵੇ ਅਤੇ ਨਰਾਜ਼ਗੀਆਂ ਲਈ ਪੂਰਾ ਮੌਕਾ ਮਿਲੇਗਾ।